ਪੰਨਾ:Alochana Magazine 2nd issue April1957.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਗਿੰਦਰ ਸਿੰਘ--

ਪ੍ਰਾਚੀਨ ਪੰਜਾਬ ਦੇ ਕੁਝ ਸ਼ਬਦ

( ੬੩੨ A.D. ਤੋਂ ਪਹਿਲਾਂ)

ਮੁੱਢ ਕਦੀਮ ਤੋਂ ਹੀ ਭਾਰਤ ਦੇ ਉੱਤਰ ਵਿੱਚ ਪੰਜਾਬ ਦੀ ਧਰਤੀ ਬਾਹਰੋਂ ਆਉਣ ਵਾਲੇ ਹਮਲ-ਆਵਰਾਂ ਦੀ ਘੁੜ ਦੌੜ ਦੀ ਘੁੜਦੋੜ ਖੇਤਰ ਬਣੀ ਰਹੀ ਹੈ। ਦਾਰਾ ਗੁਸ਼ਤਾਸਪ ਦੇ ਈਰਾਨੀ ਹਮਲੇ ਤੋਂ ਪਹਿਲਾਂ ਆਉਣ ਵਾਲੀਆਂ ਕੌਮਾਂ ਵਿੱਚ ਆਸਟਿਕਾਂ, ਦਰਾਵੜਾਂ ਤੇ ਆਰੀਆ ਲੋਕਾਂ ਨੇ ਪੰਜਾਬ ਦੀ ਧਰਤੀ ਨੂੰ 'ਭਾਗ ਲਾਏ'। ਇਨ੍ਹਾਂ ਤੋਂ ਵੀ ਪਹਿਲਾਂ ਇਤਿਹਾਸ ਇਕ ਕਾਲੀ ਨਸਲ ਦੀ ਜਾਤੀ ਨੀਗਰਾਇਟੇ (Negritos) ਦੇ ਅਫਰੀਕਾ ਤੋਂ ਅਰਬ ਈਰਾਨ ਦੇ ਸਾਹਲਾਂ ਰਾਹੀਂ ਭਾਰਤ ਵਿੱਚ ਆਉਣ ਦੀ ਸਾਖੀ ਭਰਦਾ ਹੈ। ਨੀਗਰਾਇਟੋ ਵਧੇਰੇ ਦਖਣ ਵਿਚ ਆਬਾਦ ਹੋਏ ਤੇ ਇਥੋਂ ਅੱਗੇ ਬੰਗਾਲ ਤੇ: ਅੰਡਮਾਨ ਨਿਕੋਬਾਰ ਟਾਪੂਆਂ ਵਲ ਤੁਰ ਗਏ। ਆਸਟ੍ਰੀਕ ਪੂਰਬ ਦਖਣ ਵਲੋਂ ਆਏ ਮੰਨੇ ਜਾਂਦੇ ਹਨ ਤੇ ਦਰਾਵੜਾਂ ਦਾ ਅਸਲ ਵਤਨ ਏਆਏ ਕੋਚਕ ਵਿੱਚ ਦਸੀਦਾ ਹੈ। ਆਰੀਆਂ ਦੇ ਹਮਲੇ ਸਮੇਂ ਪੰਜਾਬ ਦੇ ਪੱਛਮੀ ਭਾਗ ਵਿਚ ਦਰਾਵੜਾਂ ਦਾ ਵਧਰੇ ਜ਼ੋਰ ਸੀ। ਇਹ ਲੋਕ ਕਾਫੀ ਸਭਿਯਤ ਸੰਗਠਤ ਸਨ, ਇਸ ਲਈ ਆਰੀਆਂ ਦੇ ਹਮਲਿਆਂ ਦਾ ਜ਼ੋਰ ਪੂਰਬੀ ਪੰਜਾਬ ਵੱਲੋਂ ਕਮਜ਼ੋਰ ਆਸਟਿਕਾਂ ਨੂੰ ਹੀ ਕੁਚਲਣ ਤੇ ਲਗਦਾ ਰਿਹਾ।

ਇਹ ਗਲ ਬਗ਼ਜ਼ ਕਉਈ (Boghaz Kyoi) ਦੇ ਕੀਲਾਖਰੀ ਕਤਬੇ ਤੋਂ, ਜੋ ਹੁਣੇ ਜੇਹੇ ਹਿਟਾਈਟ (Hittite) ਜਾਤੀ ਦੀ ਪੁਰਾਤਨ ਰਾਜ ਟੀਰੀਆ (Pteria) ਤੋਂ ਲੱਭਾ ਹੈ, ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਆਰੀਆ ਦਾ ਪੰਜਾਬ ਉੱਤੇ ਹਮਲਾ ੩੫੦ ਈ. ਪੂ. ਤੋਂ ਪਹਿਲਾਂ ਦਾ ਨਹੀਂ ਹੋ ਸਕਦਾ।


  • ....By 1350 B.C. the da e of the Baghaz kyoi docoment the Iranian and Hindu elements of the Aryans had not yet become differentiated. Incidentally this disposes off any claims for extreme antiquity in the civilizition of India."

Sykes : History of Persia Part 1, 98

੬੨]