ਪੰਨਾ:Alochana Magazine 2nd issue April1957.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਵਾਨਾਂ ਦੀ ਸੰਗਤ ਵਿੱਚ ਬੈਠਣ ਦਾ਼ ਸੁਭਾਗ ਪਰਾਪਤ ਕੀਤਾ ਸੀ। ਉਨ੍ਹਾ ਨੇ ਇਨ੍ਹਾਂ ਸ਼ਬਦਾਂ ਨੂੰ ਉਸ ਸਮੇਂ ਦੇ ਪੰਜਾਬੀਆਂ ਦੇ ਮੂੰਹੋਂ ਸੁਣਿਆ ਤੇ ਜਿਵੇਂ ਉਨ੍ਹਾ ਦੇ ਕੰਨੀ ਪਿਆ ਉਵੇਂ ਹੀ ਆਪਣੀ ਬੋਲੀ ਵਿਚ ਰੀਕਾਰਡ ਕਰ ਲਿਆ। ਪਰ ਇਹ ਗਲ ਸੁਭਾਵਕ ਸੀ ਕਿ ਉਨ੍ਹਾਂ ਨੇ ਪੰਜਾਬੀ ਸ਼ਬਦਾਂ ਨੂੰ ਕੁਝ ਆਪਣੇ ਉਚਾਰਣ ਦੀ ਰੰਗਣ ਜ਼ਰੂਰ ਚਾੜੀ। ਅਜ-ਕਲ ਵੀ ਬਦੇਸ਼ੀ ਬੋਲੀਆਂ ਵਿਚ ਗਏ ਸ਼ਬਦਾਂ ਦੀ ਇਹੋ ਦਸ਼ਾ ਹੈ ਜਿਵੇਂ 'ਅੰਮ੍ਰਿਤਸਰ' ਨੂੰ ਪੰਜਾਬ ਵਿਚ 'ਅੰਬਰਸਰ' ਬੋਲਦੇ ਹਨ ਪਰ ਲਿਖਤੀ ਭਾਸ਼ਾ ਵਿਚ ਕਿਤੇ 'ਅੰਬਰਸਰ' ਲਿਖਿਆ ਨਹੀਂ ਮਿਲਦਾ ਪਰੰਤੂ ਫਾਰਸੀ ਵਾਲਿਆਂ ਨੇ ਪੰਜਾਬ ਵਾਲਿਆਂ ਨੂੰ ਏਥੇ 'ਅੰਬਰਸਰ' ਬੋਲਦੇ ਸੁਣਿਆ ਤੇ ਜਿਉਂ ਦਾ ਤਿਉਂ ,", ਰੀਕਾਰਡ ਕਰ ਲਿਆ| ਇ ਹੈ ਸ਼ਬਦ “ਪਗ ਦਾ ਇਹ ਪੰਜਾਬੀ ਸ਼ਬਦ ਦਸਤਾਰ ਦਾ ਪਰਾਇਵਾਚੀ ਹੈ ਹਿੰਦੁਸਤਾਨੀ ਵਿਚ ਇਸ ਸ਼ਬਦ ਦਾ ਪਗੜੀ ਰੂਪ ਪਰਚਲਤ ਹੈ ਜੋ ਲਘੂਤਾ ਵਾਚੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ 'ਪਾਗ' ਰੀਕਾਰਡ ਹੋਇਆ ਹੈ:

"ਜਿਹ ਸਿਰ ਰਚਿ ਰਚਿ ਬਾਂਧਤਿ ਪਾਗ। ਸੋ ਸਿਰ ਚੁੁੰਚ ਸਵਾਰਹਿ ਕਾਗ" ਫਾਰਸੀ ਦਾਨਾਂ ਨੇ ਪੰਜਾਬੀਆਂ ਕੋਲੋਂ "ਪਗ" ਹੀ ਸੁਣਿਆ ਤੇ ਇਸੇੇ ਰੂਪ ਵਿਚ ਰੀਕਾਰਡ ਕਰ ਲਿਆ।

ਸਿਆਹਤ ਨਾਮਾਂ ਇਬਰਾਹੀਮ ਬੇਗ "ਹਬਲੁਲ ਮਤੀ ਕਲਕੱਤੇ" ਰਹੀ ਪ੍ਰਕਾਸ਼ਿਤ ਹੁੰਦਾ ਸੀ ਇਸ ਵਿਚ "ਪੁਲੀਸ" ਸ਼ਬਦ ਨੂੰ 'ਪੁਲਸ' ਕਰਕੇ ਦਰਜ ਗਈਆ ਹੈ। ਲੇਖਕ ਨੇ ਲੋਕਾਂ ਨੂੰ 'ਪੁਲਸ' ਬੋਲਦੇ ਸੁਣਿਆ ਹੋਵੇਗਾ ਤੇ ਇਸੇ ਰੂਪ ਵਿਚ ਉਸ ਨੂੰ ਕਲਮਬੰਦ ਕਰ ਦਿੱਤਾ| ਪੰਜਾਬ ਵਿਚ ਕੰਮਖ੍ਵਾਬ ਨੂੰ "ਖੀਣ-ਖਾਬ" ਬੋਲਦੇ ਸੁੁਣਿਆ ਜਾਂਦਾ ਹੈ। ਇਹੋ ਸ਼ਬਦ ਅੰਗ੍ਰੇਜੀ ਵਿਚ Kincob* ਦੇ ਰੂਪ ਵਿੱਚ ਰਿਕਾਰਡ ਕੀਤਾ ਮਿਲਦੀ ਹੈ ਹਾਲਾਂਕਿ ਉਰਦੂ ਵਿਚ ਇਸ ਸ਼ਬਦ ਦਾ ਅਸਲ ਫਾਰਸੀ ਰੂਪ ਕੰਮਖ਼ਾਬ ਜਾਂ ਕੰਮਖ੍ਵਾਬ ਪਰਚਲਤ ਹੈ।

ਇਸ ਸੰਬੰਧ ਵਿਚ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜਿਨ੍ਹਾਂ ਬਦੇਸ਼ੀਆ ਦੇ ਰੀਕਾਰਡ ਵਿਚੋਂ ਅਸੀਂ ਪੰਜਾਬੀ ਸ਼ਬਦ ਨਿਖੜੇ ਹਨ ਅੱਵਲ ਤਾਂ ਉਨ੍ਹਾ ਦੇ ਹਮਲੇ ਕੇਵਲ ਪੰਜਾਬ ਤਕ ਹੀ ਸੀਮਤ ਰਹੇ ਜਿਵੇਂ ਈਰਾਨੀ ਤੇ ਯੂਨਾਨੀ ਸਤਲੁਜ

[ਚਲਦਾ]


Vide Ghiasul-lughat Page 136.

Webstet Part 1 Page 1363

੬੪]