ਪੰਨਾ:Alochana Magazine 2nd issue April1957.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਿਰ ਤੇ ਮੰਨੋ ਹੁਕਮ ਰਬਾਣੇ, ਬੇੜੀ ਠੇਲੀ ਢੋਲੁ ਇਆਣੇ,
ਸਰਵਰ ਆਲਮ ਹੋਇ ਮੁਹਾਣੇ, ਪਾਰ ਲੰਘਾਵਣਾ ॥

ਮਹਿਣੀ ਢੋਲ ਯਾਰੁ ਲਲਕਾਰੇ, ਕਾਨੀ ਕੱਢਿ ਹਰਨ ਨੂੰ ਮਾਰੇ,
ਬਹਿ ਗਇਆ ਸੁੰਬ ਵੱਟਕੇ ਚਾਰੇ, ਕੁਸਦਾ ਹੋਇਆ ਅਰਜ਼ੀ ਤਾਰੇ,
ਅਗੇ ਕਿਸੇ ਨ ਏਲਚੀ ਮਾਰੇ, ਢੋਲਾ ਤਕ ਲੈ ਮਹਿਲ ਮੁਨਾਰੇ,
ਸ਼ੰਮਸ ਰਾਣੀ ਢੋਲ ਚਿਤਾਰੇ, ਉੱਥੇ ਰਾਵਣਾ ॥੪॥

ਚੜਦੇ ਸਾਵਣ ਅਜਬ ਬਹਾਰਾਂ, ਵੜਿਆ ਢੋਲੁ ਬਾਗੁ ਗੁਲਜ਼ਾਰਾਂ,
ਖਿੜਿਆ ਚੰਬਾ ਹੁਸਨ ਅਨਾਰਾਂ, ਮਾਲਣ ਚੁਣਦੀ ਫੁੱਲ ਹਜ਼ਾਰਾਂ,
ਜਾਇ ਸੁਣਾਇਆ ਖ਼ਿਦਮਤ ਗਾਰਾਂ, ਤਾਦੀ ਕੀਤੀ ਬਾਗ ਸਵਾਰਾਂ,

ਸੁਣ ਕੇ ਆਵਦੀ ॥



ਸ਼ੰਮਸ ਰਾਣੀ ਗੁੱਸਾ ਖਾਇਆ, ਜਾ ਉਸ ਡੇਰਾ ਅਣਿ ਵਿਖਾਇਆ,
ਮਾਲੀ ਬਾਗਵਾਨ ਸਦਵਾਇਆ, ਕਿਸ ਬਾਗੇ ਦਾ ਬੂਹਾ ਲਾਹਿਆ,
ਕੌਣ ਕੋਈ ਇਹ ਕਿਥੋਂ ਆਇਆ, ਆਖ ਸੁਣਾਇਦੀ ॥
ਮੁੰਦਰ ਤੋਤੇ ਅਰਜ਼ੀ ਤਾਰੀ, ਗੁੱਸਾ ਨਾ ਤੂ ਕਰ ਮੁਟਿਆਰੀ,
ਉਥੋਂ ਕੀਤੀ ਢੋਲ ਸਵਾਰੀ, ਆਂਦਾ ਹੀਰੇ ਹਰਨ ਸ਼ਿਕਾਰੀ,
ਜਬ ਕੀ ਦੇਖ ਮੁਹਰ ਤੁਮਾਰੀ, ਤਾਹੀਏ ਆਈ ਬਾਗ ਸਵਾਗੇ,

ਰਾਂਹ ਪੁਛਾਂਵਦੀ ॥


 
ਮਹਿਣੀ ਯਾਰ ਯਾਰਾ ਬੇ ਆਏ, ਤੋਤਾ ਸ਼ੱਮਸ ਨੂੰ ਸਮਝਾਏ,
ਸੁਣ ਸੁਣ ਦੂਣੀ ਹੋਂਦੀ ਜਾਏ, ਬੰਦ ਟੁਟੇ ਪਿਸ਼ਵਾਜੋਂ ਤ੍ਰ੍ਏ,
ਬਹਿ ਸਹੀਆਂ ਨੂੰ ਗੱਲ ਸੁਣਾਏ, ਰਾਤੀ ਚੌਲ ਸ਼ਾਮ ਗਲਿ ਲਾਏ,
ਫ਼ਜਰੀ ਬਾਬਰ ਤਕਿ ਵਿਖਾਏ, ਖ਼ਾਬ ਸੁਣਾਵਦੀ ।।੫॥

ਚੜ੍ਹਦੇ ਭਾਦ੍ਰੋ ਮਿਲੇ ਪਿਆਰੇ, ਸ਼ੱਮਸ ਚੜਿਆ ਢੋਲੁ ਚਉਬਾਰੇ,
ਸਾਰੀਆਂ ਕੀਤੇ ਹਾਰ ਬਿੰਗਾਰੇ, ਜਿਉਂ ਕਰ ਪਰੀਆਂ ਲਹਿਨ ਉਤਾਰੇ,
ਹੂਰਾਂ ਖੇਡਨ ਅਰਸ਼ ਮੁਨਾਰੇ, ਸ਼ਾਰਤ ਰਾਗ ਦੀ ॥

ਸ਼ੰਮਸ ਰਾਣੀ ਢੋਲ ਵਿਆਹੀ, ਚੜ੍ਹਦੀ ਤਖ਼ਤ ਸ਼ਾਮ ਦਿਲ ਚਾਹੀ,
ਮਿਲ ਪਏ ਸਿੱਕ ਜਿਨ੍ਹਾਂ ਦੀ ਆਹੀ, ਹੋਇ ਸ਼ਗੂਫ਼ਤਾਂ* ਘੁੰਘਟ ਲਾਹੀ,


  • ਖ਼ੁਸ਼ ਹੋ ਕੇ, ਪ੍ਰਫੁੱਲਿਤ ਹੋ ਕੇ

[7