ਪੰਨਾ:Alochana Magazine April, May, June 1982.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਵ-ਅਲੋਚਨਾ ਸੰਬੰਧੀ ਹੋਏ ਪੂਰਵ-ਚਿੰਤਨ ਉਤੇ ਦ੍ਰਿਸ਼ਟੀਤ ਕਰਨ ਮਗਰੋਂ ਨਵ-ਆਲੋਚਨਾ ਸਕੂਲ ਦੇ ਇਤਿਹਾਸ ਉਤੇ ਸੰਖੇਪ ਝਾਤ ਮਾਰਨੀ ਉਚਿਤ ਹੈ । ਨਵੇਂਆਲੋਚਨਾ ਸਕੂਲ ਦਾ ਜਨਮ ਦੱਖਣੀ ਅਮਰੀਕਾ ਵਿਚ ਟੈਨਸ ਪ੍ਰਾਂਤ ਦੇ ਇਕ ਸ਼ਹਿਰ ਨਾਸ਼ਵਿਲ ਵਿਚ ਹੋਇਆ । ਨਵ-ਆਲੋਚਨਾਂ ਦਾ ਅਸਲ ਜਨਮਦਾਤਾ ਸਿਡਨੀ ਤਰਾਂ ਹਰਖ (Sidney Mitron Hirsch) ਸੀ, ਜਿਸ ਦਾ ਉੱਲੇਖ ਆਮ ਤੌਰ ਤੇ ਨਵ-ਅਮਰੀਕਨ ਆਲੋਚਨਾ ਦੇ ਸੰਦਰਭ ਵਿਚ ਨਾ ਹੋਣ ਦੇ ਬਰਾਬਰ ਹੋਇਆ ਹੈ । ਜੇ. ਸੀ. ਰੈਨਸਮ, ਐਲਨ ਟੇਟ ਅਤੇ ਰੌਬਰਟ ਪੈਂਨ ਵਾਰਨ ਜਿਹੇ ਆਲੋਚਕਾਂ ਨੇ ਇਸ ਪ੍ਰਤਿਭਾਸ਼ਾਲੀ ਚਿੰਤਕ ਪਾਸੋਂ ਪ੍ਰੇਣਾ ਹਿਣ ਕੀਤੀ। ਚੀਨ, ਕੋਰੀਆ, ਫ਼ਰਾਂਸ, ਭਾਰਤੀ ਆਦਿ ਦੀ ਯਾਤਰਾ ਕਰਨ ਅਤੇ ਯੂਨਾਨੀ, ਲਾਤੀਨੀ, ਬਾਬਲੇਨੀ, ਸੀਰੀਆਈ, ਅਰਬੀ, ਸੰਸਕ੍ਰਿਤ ਤੇ ਮਿਸਰੀ ਭਾਸ਼ਾਵਾਂ ਸਿੱਖਣ ਤੋਂ ਉਪਰੰਤ ਹਰਸ਼ 1915 ਵਿਚ ਨਾਸ਼ਵਿਲੇ ਆ ਪਹੁੰਚਿਆ । ਇਸੇ ਸ਼ਹਿਰ ਵਿਚ ਵੈਡਰਬਿਟ ਯੂਨੀਵਰਸਿਟੀ ਦੀ ਸਥਾਪਨਾ 1875 ਵਿਚ ਹੋ ਚੁੱਕੀ ਸੀ, ਜਿਸ ਵਿਚ ਪਹਿਲਾਂ ਤਾਂ ਨੌਜਵਾਨ ਪਾਦਰੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਸੀ, ਤਾਂ ਕਿ ਘਰੇਲੂ ਜੰਗ ਵਿਚ ਹਾਰੇ ਹਿੱਟੇ ਦੱਖਣ ਦੀ ਪੁਨਰ-ਉਸਾਰੀ ਦਾ ਕੰਮ ਸਿਰੇ ਚੜ੍ਹ ਸਕੇ । ਯੂਨੀਵਰਸਿਟੀ ਦੇ ਚਾਂਸਲਰ ਜੇਮਜ਼ ਐਮ. ਕਿਰਕਲੈਂਡ ਦੇ ਜਤਨਾਂ ਸਦਕਾ ਇਹ ਯੂਨੀਵਰਸਿਟੀ ਨਿਰੋਲ ਧਾਰਮਿਕ ਖੇਤਰ ਤਕ ਸੀਮਿਤ ਨਾ ਰਹੀ ਅਤੇ ਅਕਾਦਮਿਕ ਖੇਤਰ ਵਿਚ ਦਿਨ-ਬ-ਦਿਨ ਵਿਕਾਸ ਕਰਦੀ ਗਈ । 1912 ਈ. ਵਿਚ ਐਡਵਿਨ ਮਜ਼ (Edwin Mims) ਨੂੰ ਅੰਗ੍ਰੇਜ਼ੀ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਅਤੇ ਉਸ ਦੇ ਉੱਦਮ ਅਤੇ ਹਿੰਮਤ ਕਾਰਣ ਜੌਨ ਕੋਅ ਰੈਨਸਮ ਦੀ, ਜਿਸ ਕੋਲ ਅੰਜ਼ੀ ਦੀ ਬੀ. ਏ. ਦੀ ਡਿਗਰੀ ਵੀ ਨਹੀਂ ਸੀ ਅਤੇ ਜੇ ਨਿਊ ਇੰਗਲੈਂਡ ਅਕਾਦਮੀ ਵਿਚ ਲਾਤੀਨੀ ਪੜ੍ਹਾਉਂਦਾ ਸੀ, ਇਸ ਵਿਭਾਗ ਵਿਚ 1914 ਵਿਚ ਨਿਯੁਕਤੀ ਹੋ ਸਕੀ । ਹਰਸ਼ ਦਾ ਨਾਸ਼ਵਿਲੇ ਨੂੰ ਵਾਪਸ ਪਰਤਣਾ, ਮਿਮਜ਼ ਵਰਗੇ ਯੋਗ ਮੁਖੀ ਦੀ ਅੰਗ੍ਰੇਜ਼ੀ ਵਿਭਾਗ ਵਿਚ ਨਿਯੁਕਤੀ, ਰੈਨਸਮ ਦੀ ਆਮਦ ਆਦਿ ਅਜਿਹੀਆਂ ਮੌਕਾ-ਮੇਲ ਭਰੀਆਂ ਘਟਨਾਵਾਂ ਸਨ, ਜਿਹੜੀਆਂ ਨਵ-ਆਲੋਚਨਾ ਦੇ ਜਨਮ ਦਾ ਕਾਰਣ ਬਣੀਆਂ । | ਰੈਨਸਮ ਡੂੰਘੀ ਸੂਝ ਵਾਲਾ ਪ੍ਰਤਿਭਾਸ਼ੀਲ ਵਿਦਵਾਨ ਸੀ ਅਤੇ ਵੈਡਰਬਿਟ ਯੂਨੀਵਰਸਿਟੀ ਵਿਚ ਆਉਂਦਿਆਂ ਹੀ ਉਸ ਨੇ ਉਥੋਂ ਦੇ ਵਿਦਵਾਨਾਂ ਦਾ ਧਿਆਨ ਆਪਣੇ ਵੇਲ ਆਕਰਸ਼ਿਤ ਕਰ ਲਿਆ ਸੀ। ਰੈਨਸਮ ਦੇ ਦੇ ਵਿਦਿਆਰਥੀ ਡੈਵਿਡਸਨ ਅਤੇ ਜੌਨਸਨ, ਜੋ ਹਰਸ਼ ਦੇ ਵੀ ਚੇਲੇ ਸਨ, ਰੈਨਸਮ ਨੂੰ ਹਰਸ਼ ਦੇ ਸੰਪਰਕ ਵਿਚ ਲਿਆਉਣ ਦਾ ਕਾਰਣ ਬਣੇ ਅਤੇ ਇਨਾਂ ਦੋਹਾਂ ਵਿਦਵਾਨਾਂ ਵਿਚ ਸਾਹਿਤ-ਸਿੱਧਾਂਤ ਸੰਬੰਧੀ ਮਸਲਾ ਉਤੇ ਅੱਧੀ-ਅੱਧੀ ਰਾਤ ਤਕ ਵਾਦ-ਵਿਵਾਦ ਦਾ ਸਿਲਸਿਲਾ ਜਾਰੀ ਰਿਹਾ। ਇਸ ਵਿਚਾਰ ਵਿਮਰਸ਼ ਤੋਂ ਦੋਵੇਂ ਵਿਦਵਾਨ ਇਸ ਸਿੱਟੇ ਉਤੇ ਪਹੁੰਚੇ ਕਿ ਸਾਮਾਨਯ ਮਲਆ ਨੂੰ ਵਿਚਾਰਨ ਦਾ ਬਹੁਤਾ ਲਾਭ ਨਹੀਂ, ਇਸ ਲਈ ਉਨ੍ਹਾਂ ਨੇ ਆਪਣੀਆਂ ਮੁਲਾਕਾਤਾਂ