ਪੰਨਾ:Alochana Magazine April, May, June 1982.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬ ਯੂਨੀਵਰਸਿਟੀ ਨੇ ਪਹਿਲਾਂ ਸਕੂਲਾਂ ਅਤੇ ਫਿਰ ਕਾਲਜਾਂ ਵਿਚ ਭਿੰਨ ਭਿੰਨ ਵਿਸ਼ਿਆਂ ਲਈ ਪਰਖਿਆਵਾਂ ਵਿਚ ਹਿੰਦੀ ਤੇ ਪੰਜਾਬੀ ਦੀ ਵਰਤੋਂ ਦੀ ਆਗਿਆ ਦਿੱਤੀ ਤਾ ਭਾਸ਼ਾ ਵਿਭਾਗ ਨੇ ਕਾਲਜ-ਪੱਧਰ ਤਕ ਪਾਠ-ਪੁਸਤਕਾਂ ਦੀ ਤਿਆਰੀ ਵਿਚ ਸਹਾਇਤਾ ਕਰਨ ਲਈ ਤਕਨੀਕੀ ਸ਼ਬਦਾਵਲੀ ਵਿਭਾਗ ਖੋਲਿਆ ਜਿਸ ਦੀ ਜ਼ਿੰਮੇਵਾਰੀ ਭਿੰਨ ਭਿੰਨ ਵਿਸ਼ਿਆਂ ਦੀਆਂ ਸ਼ਬਦਾਵਲੀਆਂ ਤਿਆਰ ਕਰ ਕੇ ਛਾਪਣਾ ਸੀ । ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਈ । ਇਸ ਨੇ ਭਿੰਨ ਭਿੰਨ ਵਿਸ਼ਿਆਂ ਤੇ ਪਾਠ-ਪੁਸਤਕਾਂ ਅਤੇ ਆਮ ਪੁਸਤਕਾਂ ਤਿਆਰ ਕਰ ਕੇ ਛਾਪੀਆਂ। ਇਨ੍ਹਾਂ ਵਿਚ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਕੁਦਰਤੀ ਤੌਰ ਤੇ ਹੋਣੀ ਹੀ ਸੀ । ਪੰਜਾਬ ਸਰਕਾਰ ਦੁਆਰਾ ਇਕ ਹੋਰ ਸੰਸਥਾ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੀ ਸਥਾਪਨਾ ਕੀਤੀ ਗਈ । ਇਸ ਦਾ ਮਨੋਰਥ ਹੀ ਯੂਨੀਵਰਸਿਟੀ ਪੱਧਰ ਦੀਆਂ ਪ੍ਰਮਾਣਿਕ ਪੁਸਤਕਾਂ ਉਲਥਾਉਣਾ ਤੇ ਛਾਪਣਾ ਸੀ। ਸਮੇਂ ਦੇ ਬੀਤਣ ਨਾਲ ਇਸ ਨੇ ਮੌਲਿਕ ਪੁਸਤਕਾਂ ਦੀ ਤਿਆਰੀ ਤੇ ਛਪਾਈ ਦਾ ਕਾਰਜ ਆਪਣੇ ਜ਼ਿੰਮੇ ਲੈ ਲਿਆ । ਭਾਸ਼ਾ ਵਿਭਾਗ ਦੀਆਂ ਤਿਆਰ ਕੀਤੀਆਂ ਸ਼ਬਦਾਵਲੀਆਂ ਦੀ ਛਪਾਈ ਵੀ ਹੁਣ ਇਸੇ ਸੰਸਥਾ ਵਲੋਂ ਹੋ ਰਹੀ ਹੈ । | ਪੰਜਾਬੀ ਵਿਭਾਗ ਤੋਂ ਮਗਰੋਂ ਪੰਜਾਬ ਸਰਕਾਰ ਦੇ ਬਣਾਏ ਭਾਸ਼ਾ ਵਿਭਾਗ ਨੇ ਪੰਜਾਬੀ ਤਕਨੀਕੀ ਸ਼ਬਦਾਵਲੀ ਵਲ ਕਾਫ਼ੀ ਧਿਆਨ ਦਿੱਤਾ ਹੈ ਅਤੇ ਇਸ ਪਾਸੇ ਕਾਫ਼ੀ ਸ਼ਲਾਘਾ ਯੋਗ ਕੰਮ ਕੀਤਾ ਹੈ । ਗਿਣਾਤਮਿਕ ਅਤੇ ਗੁਣਾਤਮਿਕ, ਦੋਹਾਂ ਪੱਖਾਂ ਤੋਂ ਇਤਨਾ ਕੰਮ ਕਿਸੇ ਹੋਰ ਸੰਸਥਾ ਜਾਂ ਯੂਨੀਵਰਸਿਟੀ ਨੇ ਨਹੀਂ ਕੀਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਤਿਆਰ ਕੀਤੇ ਗਏ ਅੰਗੇਜ਼ੀ-ਪੰਜਾਬੀ-ਕੋਸ਼ ਵਿਚ ਭਾਸ਼ਾ ਵਿਭਾਗ ਵਲੋਂ ਤਿਆਰ ਕੀਤੀ ਗਈ ਤਕਨੀਕੀ ਸ਼ਬਦਾਵਲੀ ਦੀ ਨਿਰਸੰਕੋਚ ਵਰਤੋਂ ਕੀਤੀ ਗਈ ਹੈ । ਕਾਲਜਾਂ ਦੀਆਂ ਭਿੰਨ ਭਿੰਨ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਤਿਆਰ ਕਰਨ ਵਾਲੇ ਲੇਖਕਾਂ ਨੇ ਭਾਸ਼ਾ ਵਿਭਾਗ ਦੀ ਸ਼ਬਦਾਵਲੀ ਨੂੰ ਪ੍ਰਚਲਤ ਕਰਨ ਵਿਚ ਕਾਫੀ ਹਿੱਸਾ ਪਾਇਆ ਹੈ । | ਪੰਜਾਬੀ ਯੂਨੀਵਰਸਿਟੀ ਨੇ ਆਪਣੀ ਪ੍ਰਕਾਸ਼ਨਾਂ ਵਿਚ ਬਹੁਤਾ ਕਰਕੇ ਇਸੇ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ । ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਕੋਲ ਸਭ ਤੋਂ ਵਧੀਕ ਪ੍ਰਤਿਭਾ ਤੇ ਸਾਧਨ ਹੋਣ ਦੇ ਬਾਵਜੂਦ ਪੰਜਾਬੀ ਤਕਨੀਕੀ ਸ਼ਬਦਾਵਲੀ ਦੀ ਤਿਆਰੀ ਤੇ ਸੁਧਾਈ ਵਾਲੇ ਪਾਸੇ ਇਸ ਨੇ ਕੋਈ ਠੋਸ ਕਦਮ ਨਹੀਂ ਉਠਾਏ । ਕਈ ਗੱਲਾਂ ਵਿਚ ਯੂਨੀਵਰਸਿਟੀ ਦੀ ਦੇਣ ਨਕਾਰਾਤਮਿਕ ਰਹੀ ਹੈ । ਇਸ ਦੀਆਂ ਕੁਝ ਪ੍ਰਕਾਸ਼ਨਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਵਰਤੀ ਗਈ ਤਕਨੀਕਾਂ ਸ਼ਬਦਾਵਲੀ ਅੰਤ ਦੀ ਹਾਸੋਹੀਣੀ ਹੈ । ਪਾਠਕ ਹੈਰਾਨ ਹੋਇਆ ਸੋਚਦਾ ਹੈ ਕਿ ਕੀ ਇਕ ਯੂਨੀਵਰਸਿਟੀ ਪ੍ਰਕਾਸ਼ਨ ਦੀ ਪੱਧਰ ਇਹੋ ਹੁੰਦੀ ਹੈ ? ਉਦਾਹਰਣ ਵਜੋਂ ਪੁਸਤਕ 96