ਪੰਨਾ:Alochana Magazine April, May, June 1982.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

'ਜੀਵਨ ਦਾ ਵਿਕਾਸ' ਵਿਚ Sperm ਲਈ ਅਣੂ Enzyme ਲਈ ਕਣ, corpuscles ਲਈ ਕਿਣਕੇ, Sub-class ਲਈ ਗਰੋਹ, Molecules ਲਈ ਢੱਰਾ, Chromosomes ਲਈ ਰੰਗੀਨ ਡੋਰੇ-ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ । ਓਪਰੀ ਨਜ਼ਰੇ ਹੀ ਸਪਸ਼ਟ ਦਿਸ ਪੈਂਦਾ ਹੈ ਕਿ ਇਹਨਾਂ ਸ਼ਬਦਾਂ ਦੀ ਵਰਤੋਂ ਮਲੋਂ ਹੀ ਗ਼ਲਤੇ ਹੈ । ਇਥੇ ਇਹ ਦਲੀਲ ਵੀ ਕਾਰਗਰ ਨਹੀਂ ਹੁੰਦੀ ਕਿ ਆਮ ਵਾਕਫ਼ੀ ਦੀ ਵਿਗਿਆਨ-ਪੁਸਤਕ ਵਿਚ ਸਰਲ ਸ਼ਬਦਾਂ ਦੀ ਵਰਤੋਂ ਅਧੀਨ ਇੰਝ ਕੀਤਾ ਗਿਆ ਹੈ । ਇਥੇ “ਅਣੁ' ਸ਼ਬਦ ਦੀ ਵਰਤੋਂ ਕੀਤੀ ਗਈ ਹੈ । ਇਹ ਵਰਤੋਂ Molecule ਦੇ ਸਮਾਨਾਰਥਕ ਸ਼ਬਦ ਲਈ ਕਿਉਂ ਨਹੀਂ ਕੀਤੀ ਗਈ ? “ਜੱਰਾ' ਸ਼ਬਦ ਕਿਹੜੇ ਪੱਖ 'ਅਣੂ' ਤੋਂ ਬਿਹਤਰ ਹੈ ? | ਇਸ ਤੋਂ ਛੁਟੇ ਵਿਗਿਆਨਿਕ ਸ਼ਬਦਾਵਲੀ ਦੇ ਔਖੇ ਜਾਂ ਸੌਖੇ ਹੋਣ ਦਾ ਵਿਚਾਰ ਤੇ ਵਿਵਾਦ ਨਿਰਲ ਹੈ ਕਿਉਂਕਿ ਤਕਨੀਕੀ ਸ਼ਬਦਾਵਲੀ ਦੀ ਅਵਸ਼ਕੇ ਮੰਗ ਇਹ ਹੈ ਕਿ ਘੜੇ ਗਏ ਸ਼ਬਦ ਦਾ ਭਾਵ ਬਿਲਕੁਲ ਸਹੀ ਹੋਵੇ ਅਤੇ ਇਹ ਸ਼ਬਦ ਦੁਅਰਥੇ ਜਾਂ ਬਹੁਅਰਥੇ ਅਤੇ ਅਸਪਸ਼ਟ ਨਾ ਹੋਣ । ਇਨ੍ਹਾਂ ਸ਼ਰਤਾਂ ਨੂੰ ਪੂਰੀਆਂ ਕਰਨ ਵਾਲਾ ਇਕ ਧਾਰਨਾਂ ਨੂੰ ਸਹੀ ਅਰਥਾਂ ਵਿਚ ਪ੍ਰਗਟਾਉਣ ਲਈ ਇਕ ਹੀ ਸ਼ਬਦ ਹੋ ਸਕਦਾ ਹੈ । ਵਿਗਿਆਨ ਦੇ ਵਿਸ਼ਿਆਂ ਵਿਚ ਭਾਵ-ਪ੍ਰਗਟਾਉ ਵਧੇਰੇ ਮਹੱਤਵਪੂਰਨ ਹੈ, ਕਿਸੇ ਸ਼ਬਦ ਦਾ ਔਖ ਜਾਂ ਸੌਖ ਨਹੀਂ। ਨਾਲੇ, ਤਕਨੀਕੀ ਸ਼ਬਦਾਵਲੀ ਨਾਲ ਹਰ ਕਿਸੇ ਦਾ ਵਾਹ ਨਹੀਂ ਪੈਣਾ ਹੁੰਦਾ । ਇਹ ਸ਼ਬਦਾਵਲੀ ਕਿਸੇ ਵਿਸ਼ੇ ਨਾਲ ਸੰਬਧਤ ਸਿੱਖਿਆ ਪ੍ਰਾਪਤੀ ਜਾਂ ਖੋਜ ਵਿਚ ਲਗੇ ਵਿਅਕਤੀਆਂ ਲਈ ਹੈ, ਜਨ-ਸਾਧਾਰਨ ਲਈ ਨਹੀਂ । ਸੋ ਉੱਚ ਵਿਦਿਆ ਨਾਲ ਨਜਿੱਠਣ ਵਾਲੇ ਵਿਅਕਤੀ ਜੋ ਅੰਗ੍ਰੇਜ਼ੀ, ਲਾਤੀਨੀ ਤੇ ਯੂਨਾਨੀ ਭਾਸ਼ਾਵਾਂ ਦੇ ਮੋਟੇ ਮੋਟੇ, ਜਟਿਲ ਤੇ ਸਕੀਲ ਸ਼ਬਦਾਂ ਨੂੰ ਸਮਝਣ ਦੀ ਸਮਰਥਾ ਰਖਦੇ ਹਨ ਤਾਂ ਉਨ੍ਹਾਂ ਲਈ ਆਪਣੀਆਂ ਭਾਸ਼ਾਵਾਂ ਦੇ ਸ਼ਬਦਾ ਦੇ ਔਖ ਦੀ ਸ਼ਿਕਾਇਤ ਕੋਈ ਵਜ਼ਨ ਨਹੀਂ ਰਖਦੀ । ਭਾਸ਼ਾ ਵਿਭਾਗ ਹੁਣ ਤੀਕ ਹੇਠ ਲਿਖੇ ਵਿਸ਼ਿਆਂ ਦੀਆਂ ਅੰਗਰੇਜ਼ੀ-ਪੰਜਾਬੀ ਤਕਨੀਕੀ ਸ਼ਬਦਾਵਲੀ ਪ੍ਰਕਾਸ਼ਿਤ ਕਰ ਚੁੱਕਾ ਹੈ : “ਲੋਕ-ਪ੍ਰਸ਼ਾਸਨ, ਭੌਤਿਕ ਵਿਗਿਆਨ, ਭੂਗੋਲ, ਰਸਾਇਣ ਵਿਗਿਆਨ, ਪਾਣੀ ਵਿਗਿਆਨ, ਬਨਸਪਤੀ ਵਿਗਿਆਨ, ਗਣਿਤ, ਰਾਜਨੀਤਿਕ ਵਿਗਿਆਨ, ਅਰਥ ਵਗਿਆਨ, ਇਤਿਹਾਸ, ਮਨੋਵਿਗਿਆਨ, ਸਮਾਜ ਵਿਗਿਆਨ, ਦਰਸ਼ਨ ਸ਼ਾਸਤਰ, ਭੂ-ਵਿਗਿਆਨ, ਸਿੱਖਿਆ ਤੇ ਸਰੀਰਕ ਸਿੱਖਿਆ, ਵਣਜ, ਨਾਗਰਿਕ ਸ਼ਾਸਤਰ, ਰਾਜ ਪ੍ਰਬੰਧ ਤੇ ਪਦਨਾਮ ਆਦਿ । | ਹੁਣ ਤੀਕ ਪ੍ਰਾਪਤ ਪੰਜਾਬੀ ਤਕਨੀਕੀ ਸ਼ਬਦਾਵਲੀ ਦੇ ਹੋਠ-ਲਿਖੇ ਪੱਖ ਵਿਚਾਰਨ ਯੋਗ ਹਨ : 1. ਅੰਗ੍ਰੇਜ਼ੀ ਸ਼ਬਦਾਵਲੀ ਹਿਣ;