________________
2. ਹਿੰਦੀ ਸ਼ਬਦਾਵਲੀ ਗਹਿਣ; 3. ਪੰਜਾਬੀ ਸ਼ਬਦਾਵਲੀ ਦੀ ਸਿਰਜਣਾ । 1. ਅੰਗੇਜ਼ੀ ਸ਼ਬਦਾਵਲੀ ਗਹਿਣ : ਭਾਸ਼ਾ ਵਿਭਾਗ ਦੀਆਂ ਸ਼ਬਦਾਵਲੀਆਂ ਦੀ ਭੂਮਿਕਾ ਵਿਚ ਆਖਿਆ ਗਿਆ ਹੈ ਕਿ ਭਾਸ਼ਾ ਵਿਭਾਗ ਨੇ ਕੇਂਦਰ ਦੇ ਵਿਗਿਆਨਿਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਵਲੋਂ ਮਿਥੇ ਗਏ ਨਿਯਮਾਂ ਅਨੁਸਾਰ ਸ਼ਬਦਾਵਲੀ ਸਿਰਜਣ ਦਾ ਕੰਮ ਨੇਪਰੇ ਚਾੜ੍ਹਿਆ ਹੈ । ਅੰਗ੍ਰੇਜ਼ੀ, ਸ਼ਬਦਾਂ ਬਾਰੇ ਇਹ ਨਿਯਮ ਇਸ ਪ੍ਰਕਾਰ ਹੈ : “ਅੰਤਰ-ਰਾਸ਼ਟਰੀ ਪੱਧਰ ਤੇ ਵਰਤੀ ਜਾਣ ਵਾਲੀ ਸ਼ਬਦਾਵਲੀ ਜਿਉਂ ਦੀ ਤਿਉਂ ਆਪਣਾ ਲਈ ਜਾਵੇ । | ਪਰ ਸ਼ਬਦਾਂ ਦੀ ਅੰਤਰ-ਰਾਸ਼ਟਰੀ ਪੱਧਰ ਤੇ ਵਰਤੋਂ ਦਾ ਨਿਰਣਾ ਕਿਸ ਆਧਾਰ ਤੇ ਕੀਤਾ ਗਿਆ ਹੈ ? ਇਸ ਬਾਰੇ ਭਾਸ਼ਾ ਵਿਭਾਗ ਖਾਮੋਸ਼ ਹੈ । ਕੀ ਭਾਸ਼ਾ ਵਿਭਾਗ ਵਿਚ ਅੰਗ੍ਰੇਜ਼ੀ ਤੋਂ ਛੁੱਟ ਹੋਰ ਯੂਰਪੀ ਅਤੇ ਪੱਛਮੀ ਭਾਸ਼ਾਵਾਂ ਦੇ ਵਿਦਵਾਨ ਮੌਜੂਦ ਹਨ ਜੋ ਸ਼ਬਦਾਂ ਦੀ ਅੰਤਰ-ਰਾਸ਼ਟਰੀਅਤਾ ਨੂੰ ਪਰਖ ਸਕਣ ? ਇਸ ਦਾ ਉਤਰ ਸ਼ਾਇਦ ‘ਨਹੀਂ ਹੀ ਹੈ । ਅਸਲ ਵਿਚ ਸਥਿਤੀ ਇਹ ਹੈ ਕਿ ਪਿਛਲੀ ਸਦੀ ਵਿਚ ਲਾਰਡ ਮੈਕਾਲੇ ਦੀਆਂ ਸਿਫ਼ਾਰਸ਼ਾਂ ਤੇ ਅਮਲ ਕਰਦਿਆਂ ਅੰਗ੍ਰੇਜ਼ੀ ਸਰਕਾਰ ਨੇ ਸਿੱਖਿਆ ਦਾ ਮਾਧਿਅਮ ਅੰਗੇਜ਼ੀ ਨੂੰ ਬਣਾਇਆ । ਇਸ ਕਦਮ ਨਾਲ ਉਨ੍ਹਾਂ ਨੇ ਭਾਰਤੀ ਭਾਸ਼ਾਵਾਂ ਦੀ ਉੱਨਤੀ ਦੇ ਰਾਹ ਵਿਚ ਇਕ ਚੰਗਾ ਤਕੜਾ ਭਾਰੀ ਪੱਥਰ ਟਿਕਾ ਦਿੱਤਾ। ਇਸ ਦੇ ਸਿੱਟੇ ਵਜੋਂ ਸਾਡੇ ਕੋਲਹੁਣ ਤੀਕ ਸਾਰਾ ਗਿਆਨ ਅੰਗੇਜ਼ੀ ਭਾਸ਼ਾ ਵਿਚ ਹੀ ਪ੍ਰਾਪਤ ਹੈ । ਇਸੇ ਲਈ ਰਾਸ਼ਟਰ ਭਾਸ਼ਾ ਅਤੇ ਹੋਰ ਪ੍ਰਦੇਸ਼ਕ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਨੂੰ ਵੀ ਬਹੁਤ ਸਾਰੀ ਅੰਗ੍ਰੇਜ਼ੀ ਸ਼ਬਦਾਵਲੀ ਜਿਉਂ ਦੀ ਤਿਉਂ ਅਪਣੀਉਣੀ ਪੈ ਰਹੀ ਹੈ । ਇਹੋ ਕਾਰਨ ਹੈ ਕਿ ਪੰਜਾਬੀ ਵਿਚ ਤਿਆਰ ਕਰ ਕੇ ਛਾਪੀ ਗਈ ਤਕਨੀਕੀ ਸ਼ਬਦਾਵਲੀ ਦਾ ਅਧ ਤੋਂ ਵਧੀਕ ਭਾਗ ਅੰਗੇਜ਼ੀ ਸ਼ਬਦਾਵਲੀ ਦਾ ਲਿਪੀ-ਅੰਤਰਣ ਹੀ ਹੈ । ਰਸਾਇਣ ਵਿਗਿਆਨ, ਬਨਸਪਤੀ ਅਤੇ ਪਾਣੀ ਵਿਗਿਆਨ ਉਤੇ ਇਹ ਕਥਨ ਵਿਸ਼ੇਸ਼ ਤੌਂਰ ਤੇ ਲਾਗੂ ਹੁੰਦਾ ਹੈ । ਕਿਤੇ ਕਿਤੇ ਤਾਂ ਇਨ੍ਹਾਂ ਵਿਸ਼ਿਆਂ ਦੀਆਂ ਸ਼ਬਦਾਵਲੀਆਂ ਵਿਚ ਪੂਰੇ ਪੰਨੇ ਵਿਚ ਕੇਵਲ ਚਾਰ ਚਾਰ ਪੰਜ ਪੰਜ ਸ਼ਬਦ ਹੀ ਅਜਿਹੇ ਮਿਲਦੇ ਹਨ ਜੋ ਲਿਪੀ-ਅੰਤਰਣ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ । 2. ਹਿੰਦੀ ਸ਼ਬਦਾਵਲੀ ਗੁਣ : ਦੂਜੀ ਸ਼੍ਰੇਣੀ ਵਿਚ ਅਜਿਹੇ ਸ਼ਬਦ ਆਉਂਦੇ ਹਨ ਜੋ ਕੇਂਦਰੀ ਹਿੰਦੀ ਡਾਇਰੈਕਟੋਰੇਟ ਦੇ ਕੋਸ਼ ਵਿਚੋਂ ਲਏ ਗਏ ਹਨ । ਸਿੱਖਿਆ ਮਾਧਿਅਮ ਪਰਿਵਰਤਨ ਦੀ ਯੋਜਨਾ ਅਧੀਨ 98