ਪੰਨਾ:Alochana Magazine April, May, June 1982.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

iii) ਬੇਲੋੜੀ ਜਟਿਲਤਾ, iv) ਅਰਥਹੀਣ ਸ਼ਬਦਾਂ ਦੀ ਸਿਰਜਨਾ, v) ਭਾਸ਼ਾਈ ਤੌਰ ਤੇ ਅਪੂਰਨ ਜਾਂ ਗ਼ਲਤ ਭਾਵ-ਪ੍ਰਗਟਾਉ, vi) ਸ਼ਬਦਾਂ ਦਾ ਮਿਸ਼ਰਤ ਭਾਵ ਪ੍ਰਗਟਾਉ ॥ (i) ਅਗੇਤਰਾਂ ਪਿਛੇਤਰਾਂ ਦੀ ਵਿਵੇਕਹੀਣ ਵਰਤੋਂ ਤਕਨੀਕੀ ਸ਼ਬਦਾਂ ਦੀ ਸਿਰਜਨਾ ਵਿਚ ਅਗੇਤਰਾਂ ਪਿਛੇਤਰਾਂ ਦੀ ਵਰਤੋਂ ਕਾਫ਼ੀ ਹੱਦ ਤੀਕ ਸਿਰਜਨ-ਕਿਰਿਆ ਵਿਚ ਸਹਾਈ ਹੋਈ ਹੈ । ਇਹਨਾਂ ਅਗਤਰਾਂ ਪਿਛੇਤਰਾਂ ਵਿਚੋਂ ਬਹੁਤੇ ਹਿੰਦੀ ਸੰਸਕ੍ਰਿਤ ਦੇ ਹਨ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਏ । -ਸ਼ੀਲ, ਯੋਗ, -ਕਰਣ ਆਦਿ ਪਿਛੇਤਰਾਂ ਦੀ ਵਰਤੋਂ ਵਿਚ ਕੁਝ ਇਕ ਉਦਾਹਰਣਾਂ ਅਜਿਹੀਆਂ ਮਿਲਦੀਆਂ ਹਨ ਜਿਨ੍ਹਾਂ ਦੀ ਵਰਤੋਂ ਵਿਵੇਕਹੀਣ ਹੈ । ਉਦਾਹਰਣ ਵਜੋਂ Permeable ਲਈ ਪਾਰਗਮਨਸ਼ੀਲ ਸ਼ਬਦ ਘੜਿਆ ਗਿਆ ਹੈ । ‘ਸ਼ੀਲ' ਪਿਛੇਤਰ ਗੁਣਵਾਦੀ ਵਿਸ਼ੇਸ਼ਣ ਲਈ ਵਰਤਿਆ ਜਾਂਦਾ ਹੈ । ਗਤੀਸ਼ੀਲ, ਪ੍ਰਗਤੀਸ਼ੀਲ, ਕਰਮਸ਼ੀਲ, ਉਨਤੀਸ਼ੀਲ, ਵਿਸ਼ੇਸ਼ਣ ਕਿਸੇ ਨਾਵ ਦੇ ਸੁਭਾ ਦੀ ਪ੍ਰਵਿਰਤੀ ਨੂੰ ਦਰਸਾਉਂਦੇ ਹਨ । ਜਦੋਂ ਅਸੀਂ Permeable Rock ਜਾਂ permeable membrane ਦੀ ਗੱਲ ਕਰਦੇ ਹਾਂ ਤਾਂ ਚਟਾਨ ਜਾਂ ਬਿੱਲੀ permeate ਨਹੀਂ ਕਰ ਰਹੀ ਹੁੰਦੀ, ਕੋਈ permeate ਕਰ ਰਿਹਾ ਹੁੰਦਾ ਹੈ । ਇਸ ਲਈ ਜੇ-ਸ਼ੀਲ ਦੀ ਵਰਤੋਂ ਕਰਨੀ ਹੀ ਹੈ ਤਾਂ ਇਹ permeative ਲਈ ਕੀਤੀ ਜਾ ਸਕਦੀ ਹੈ permeable ਲਈ ਨਹੀਂ। ਅੰਗ੍ਰੇਜ਼ੀ ਪਿਛੇਤਰ --able ਲਈ ਯੋਗ ਪਿਛੇਤਰ ਵਰਤਿਆ ਜਾਂਦਾ ਹੈ । ਇਕ ਹੋਰ ਉਦਾਹਰਣ ਪ੍ਰਤ- ਅਗੇਤਰ ਦੀ ਵਰਤੋਂ ਦੀ ਲੈ ਲਉ । Diamagnetic ਲਈ ਸ਼ਬਦ ਤਿਚੁੰਬਕੀ ਘੜਿਆ ਗਿਆ ਹੈ । 'ਤਿ' ਦੇ ਅਰਥ ਹਨ-ਵਿਰੋਧ, ਵਪ੍ਰੀਤ, ਬਦਲੇ ਵਿਚ, ਮੁਕਾਬਲੇ ਵਿਚ-ਆਦਿ । ਇਸ ਤਰ੍ਹਾਂ ਤਿਚੁੰਬਕੀ ਦਾ ਅਰਥ ਬਣਦਾ ਹੈ : ਚੁੰਬਕੀ ਦੇ ਉਲਟ : ਪਰ diamagnetic ਦਾ ਅਰਥ Cross magnetic ਹੈ, artimagnetic ਨਹੀਂ। (ii) ਅੰਗ੍ਰੇਜ਼ੀ ਸ਼ਬਦਾਂ ਦੀ ਬੇਲੋੜੀ ਸੰਭਾਲ : ਤਕਨੀਕੀ ਸ਼ਬਦਾਵਲੀ ਵਿੱਚ ਅਨੇਕਾਂ ਅੰਗ੍ਰੇਜ਼ੀ ਸ਼ਬਦ ਅਜਿਹੇ ਮਿਲਦੇ ਹਨ ਜੋ ਨਾ ਤਾਂ ਅੰਤਰ-ਰਾਸ਼ਟਰੀ ਹਨ ਅਤੇ ਨਾ ਹੀ ਇਤਨੇ ਔਖੇ ਹਨ ਕਿ ਉਨ੍ਹਾਂ ਨੂੰ ਉਲਥਾਇਆ ਨਾ ਜਾ ਸਕੇ, ਪਰ ਤਾਂ ਵੀ ਉਹ ਤਤਸਮ ਰੂਪ ਵਿਚ ਅਪਣਾ ਲਏ ਹਨ । Dissection ਅਤੇ Gill ਨਾਲ ਸਬੰਧਿਤ ਸ਼ਬਦਾਵਲੀ ਅਜਿਹੇ ਸ਼ਬਦਾਂ ਦੀ ਉਦਾਹਰਣ ਵਜੋਂ ਪੇਸ਼ ਕੀਤੀ ਜਾ ਸਕਦੀ : (ੳ) ਗੋਲਫ਼ੜਾਂ Gill-aperture ਗਲ- ਖ Gill 106