ਪੰਨਾ:Alochana Magazine April, May, June 1982.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Gill-arch ਗਿਲ-ਚਾਪ Gill cleft ਗਿਲ-ਕਲੰਟ Gill cover ਗਿਲ ਕੰਵਰ (ਅ) Dissection ਚੀਰ ਫਾੜ Dissection case ਡਾਟੀਸੈਕਸ਼ਨ ਕੇਸ Dissecting dish ਡਾਈਸੰਕਟਿੰਗ ਡਿਸ਼ Dissecting needle ਝਾਈਸੈਟਿੰਗ ਨੀਡਲ ਇਨਾਂ ਉਦਾਹਰਣਾਂ ਵਿਚ ਜਦੋਂ ਇਕ ਵਾਰੀ Gill ਲਈ ਗਲਫੜਾ ਅਤੇ Dissection ਲਈ ਚੀਰ-ਫਾੜ ਸ਼ਬਦ ਸਵੀਕਾਰ ਕਰ ਲਏ ਤਾਂ case, disk, needle ਆਦਿ ਕਈ ਅਜਿਹੇ ਸ਼ਬਦ ਪਿਛੇ ਨਹੀਂ ਰਹਿ ਜਾਂਦੇ ਜਿਹੜੇ ਉਲਥਾਏ ਨਾ ਜਾ ਸਕਣ । ਇਨ੍ਹਾਂ ਨਾਲ ਡਾਈਸੈਕਟਿੰਗ ਸ਼ਬਦ ਨੂੰ ਸਾਂਭੀ ਰੱਖਨ ਵਿਚ ਵੀ ਕੋਈ ਸਿਆਣਪ ਨਹੀਂ । ਚੀਰ-ਫਾੜ੍ਹ ਡੱਬੀ, ਰਕਾਬੀ, ਸੂਈ/ਸਲਾਈ ਆਦਿ ਸ਼ਬਦ ਸਹਿਜੇ ਹੀ ਵਰਤੇ ਜਾ ਸਕਦੇ ਹਨ । ਇਸੇ ਤਰ੍ਹਾਂ ਗਲਫੜਾ ਨਾਲ ਕਵਰ, ਕਲੈਫ਼ਟ ਆਦਿ ਦੀ ਥਾਂ ਕੱਜਣ, ਪਾੜ{ਪਾਟਕ ਵਰਤ ਕੇ ਬੇਲੋੜੇ ਅੰਗ੍ਰੇਜ਼ੀ ਸ਼ਬਦਾਂ ਤੋਂ ਛੁਟਕਾਰਾ ਵੀ ਪਾਇਆ ਜਾ ਸਕਦਾ ਹੈ ਅਤੇ ਗਲਚਾਪ, ਗਿਲ ਸੁਰਾਖ਼ ਆਦਿ ਅੱਧੀ-ਤਿੱਤਰ ਅੱਧਾ ਬਟੇਰ ਕਿਸਮ ਦੇ ਦੋਗਲੇ ਅਤੇ ਅੱਗੇਜ਼ੀ ਦੇ ਤਤਸਮ ਸ਼ਬਦ ਕਾਇਮ ਰੱਖਣ ਦੀ ਥਾਂ ਅਰਥਾਂ ਵਿਚ ਕਿਸੇ ਪ੍ਰਕਾਰ ਦੀ ਗ਼ਲਤੀ ਦੀ ਸੰਭਾਵਨਾ ਤੋਂ ਬਿਨਾਂ ਹੀ ਨਿਰੋਲ ਪੰਜਾਬੀ ਤਕਨੀਕੀ ਸ਼ਬਦ ਬਣਾਏ ਜਾ ਸਕਦੇ ਹਨ । (iii) ਬਲੋੜੀ ਜਟਿਲਤਾ : ਤਕਨੀਕੀ ਸ਼ਬਦਾਵਲੀ ਸੰਬੰਧੀ ਸਾਡੇ ਵਿਦਵਾਨਾਂ ਦੇ ਮਨਾਂ ਵਿਚ ਇਕ ਭੁਲੇਖਾ ਜਾਂ ਭਰਮ ਪ੍ਰਚਲਤ ਹੈ ਕਿ ਸਰਲ ਸ਼ਬਦ ਸ਼ਾਇਦ ਤਕਨੀਕੀ ਨਹੀਂ ਆਖੇ ਜਾ ਸਕਦੇ । ਅੰਗੇਜ਼ੀ ਵਿਚ ਤਾਂ Hard Water ਸ਼ਬਦ ਤਕਨੀਕੀ ਮੰਨ ਲਿਆ ਜਾਂਦਾ ਹੈ, ਪਰ ਅਸੀਂ ਉਸ ਨੂੰ ਕਠੇਰ ਜਲ' ਆਖਣਾ ਪਸੰਦ ਕਰਦੇ ਹਾਂ, ਕਠੋਰ ਪਾਣੀ' ਨਹੀਂ। ਇਸੇ ਰੁਚੀ ਅਧੀਨ evacuate ਦਾ ਸਮਾਨਾਰਥਕ ਸ਼ਬਦ 'ਨਿਰਵ ਯੂ ਕਰਨਾ ਘੜਿਆ ਗਿਆ ਹੈ । ਅੱਵਲ ਤਾਂ cvacuate ਵਿਚ 'ਵਾਯੂ' ਦਾ ਸਮਰਥਕ ਭਾਗ ਕਿਤੇ ਮੌਜੂਦ ਨਹੀਂ, ਨਾ ਹੀ ਮੁਲ ਸ਼ਬਦ ਦਾ ਸੰਬੰਧ ਤੇ ਨਿਰਾਂ ਹਵਾ ਨਾਲ ਹੀ ਹੈ । ਇਸ ਤੋਂ ਛੁਟੇ ਜੇ ਕਿਤੇ ਹਵਾ ਨਾਲ ਇਸ ਦਾ ਸੰਬੰਧ ਜੋੜਨਾਂ ਵੀ ਪੈ ਜਾਏ ਤਾਂ ਸਾਧਾਰਨ, ਸਿਧਾ ਅਤੇ ਸਪਸ਼ਟ ਅਰਥ ਹਵਾ ਕੱਢਣੀ' ਕਿਉਂ ਨਹੀਂ ਕੀਤਾ ਜਾ ਸਕਦਾ ? ਨਿਰ-ਵਾਯੂ-ਕਰਨਾ ਕਿਹੜੇ ਪੱਖੋਂ ਚੰਗੇਰਾ ਹੈ ? | ਇਹੋ ਗੱਲ Disperse = ਪਰਿਖੇਪ ਅਤੇ Dispersion=ਪਰਿਖੇਪਣ ਬਾਰੇ ਆਖੀ ਜਾ ਸਕਦੀ ਹੈ । ਖੇਪ ਦੇ ਅਰਥ ਹਨ-ਲਣ ਵਾਲਾ ਭਾਰ, ਇੰਨੀ ਜਿਨਸ ਜੋ ਇਕ ਵਾਰ ਲੈ ਜਾਈ ਜਾਏ, ਫੇਰਾ-ਆਦਿ । Dispersion ਲਈ ਖਿਡਣ, ਖਿਲਰਨ 107