ਪੰਨਾ:Alochana Magazine April, May, June 1982.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

fਖਿਡਾਉ, ਖਿਲਾਰ ਆਦਿ ਸ਼ਬਦਾਂ ਦੀ ਚੋਣ ਸਹਿਜੇ ਹੀ ਕੀਤੀ ਜਾ ਸਕਦੀ ਹੈ । ਇਥੇ ਹੀ ਬਸ ਨਹੀਂ । “ਖਸ਼ੇਪਣ' ਦੇ ਅਰਥ ਹਨ-ਸੁਟਣਾ, ਫੈਂਕਣਾ । Dispersion ਵਿਚ ਖਿਲਰਨ ਅਤੇ ਖਿਲਾਰਨ ਦੋਵੇਂ ਕ੍ਰਿਆਵਾਂ ਮੌਜੂਦ ਹਨ। ਪਰਿਖੇਪਣ ਨਾਲ Dispersion ਦੇ ਪੂਰੇ ਅਰਥ ਵੀ ਨਹੀਂ ਨਿਕਲਦੇ । ਇਸ ਤਰ੍ਹਾਂ ਪਰਿਖੇਪਣ ਨਾ ਪੰਜਾਬੀ ਸ਼ਬਦ ਬਣਦਾ ਹੈ ਅਤੇ ਨਾ ਹੀ ਹਿੰਦੀ ਰੂਪ ਵਿਚ ਪੂਰੇ ਅਰਥ ਦਿੰਦਾ ਹੈ । ਇਕ ਹੋਰ ਸ਼ਬਦ overload ਲੈ ਲਉ । Overload ਅਤੇ overloaded ਦੇ ਅਰਥ ਕੀਤੇ ਗਏ ਹਨ-ਅਤਿਭਾਰ ਅਤੇ ਅਤਿਭਾਰਤ । ਕੀ ਵਧ ਭਾਰ, ਵਧੀਕ ਭਾਰੇ, ਬਹੁ-ਭਾਰ, ਸ਼ਬਦ overload ਅਤੇ ਵਧ ਲਦਿਆ, ਵਧੀਕ ਲਦਿਆਂ, ਬਹੁ-ਲਾਦੁ ਆਦਿ overloaded ਲਈ ਨਹੀਂ ਵਰਤੇ ਜਾ ਸਕਦੇ ? ਸ਼ਾਇਦ ਅਤਿ-ਭਾਰ-ਇਤ ਵਰਗੀ ਜਟਿਲ ਰੂਪ-ਸਾਧਨਾ ਤੋਂ ਬਿਨਾ ਤਕਨੀਕੀ' ਸ਼ਬਦ ਨਹੀਂ ਸੀ ਬਣ ਸਕਦਾ। ਕੀ ਇਹ ਜ਼ਰੂਰੀ ਹੈ ਕਿ ਪੁੱਠੇ ਪਾਸਿਓਂ ਹੀ ਕੰਨ ਫੜੇ ਜਾਣ ? ਤਕਨੀਕੀ ਸ਼ਬਦਾਵਲੀ ਵਿਚ ਇਸ ਬੇਲੋੜੀ ਜਟਿਲਤਾ ਦੀਆਂ ਉਦਾਹਰਣਾਂ ਦੀ ਕੋਈ ਕਮੀ ਨਹੀਂ । Plucked ਦੀ ਉਦਾਹਰਣ ਹੀ ਲੈ ਲਉ : Plucked ਕਰਸ਼ਿਤ Plucked instrument ਕਰਸ਼ਿਤ ਤਾਰ ਵਾਜਾਂ Plucked String ਕਰਸ਼ਿਤ ਤਾਰ Plucking ਕਰਥੋਣ ਹਿੰਦੀ ਕੋਸ਼ ਅਨੁਸਾਰ 'ਕਰਸ਼ਣ' ਦੇ ਅਰਥ ਹਨ : ਤਾਣ, ਖਿਚਣਾ । ਇਨ੍ਹਾਂ ਅਰਥਾਂ ਤੋਂ ਹੀ ਪਤਾ ਲਗ ਜਾਂਦਾ ਹੈ ਕਿ ਕਰਸ਼ਣ ਜਾਂ ਕਰਸ਼ਿਤ ਕਿਤਨੇ ਢੁਕਵੇਂ ਸ਼ਬਦੇ ਹਨ । Instrument ਲਈ ‘ਤਾਰ ਵਾਜਾ ਹੋਰ ਵੀ ਹਾਸੋ-ਹੀਣਾ ਸ਼ਬਦ ਹੈ, ਕੀ 'ਸਾਜ਼ ਸ਼ਬਦ ਦੀ ਵਰਤੋਂ ਦੀ ਮਨਾਹੀ ਹੈ ? plucking, plucked ਆਦਿ ਲਈ ਟਣਕਾਉਣਾ, ਟੁਣਕਾਇਆਂ ਆਦਿ ਸ਼ਬਦ ਕਿਉਂ ਨਹੀਂ ਵਰਤੇ ਜਾ ਸਕਦੇ ? Electorn Pair - ਇਲੈਕਟਾਨ ਯਗਮ ਇਕ ਹੋਰ ਅਜਿਹਾ ਸ਼ਬਦ ਹੈ । ਯੁਗਮ ਲਈ 'ਟ' ਜਾਂ 'ਜੋੜੀ' ਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਸਕਦੀ ? (iv) ਅਰਥ-ਹੀਣ ਸ਼ਬਦਾਂ ਦੀ ਸਿਰਜਣਾ : ਦੂਜੀ ਭਾਸ਼ਾ ਦੇ ਸ਼ਬਦਾਂ ਦੇ ਅਨੁਵਾਦ ਸਮੇਂ ਜ਼ਰੂਰੀ ਹੈ ਕਿ ਉਲਥਾਏ ਜਾ ਰਹੇ ਸ਼ਬਦ ਨੂੰ ਉਸ ਦੀ ਸਮੁੱਚਤਾ ਵਿਚ ਵਿਚਾਰਿਆਂ ਜਾਏ । ਜਦੋਂ ਵੀ ਇਸ ਪੱਖ ਨੂੰ ਅਖੀਓ ਓਹਲੇ ਕਰਕੇ ਸ਼ਬਦ ਨੂੰ ਕਿਸੇ ਵਿਸ਼ੇਸ਼ ਪ੍ਰਸੰਗ ਵਿਚ ਹੀ ਵਿਚਾਰਦਿਆਂ ਉਸ ਦਾ ਸਮਾਨਾਰਥਕ ਸ਼ਬਦ ਘੜ ਆ ਜਾਏ ਤਾਂ ਕਈ ਵਾਰੀ ਬੜੇ ਵਿਚਿੱਤਰ ਸਿੱਟੇ ਨਿਕਲਦੇ ਹਨ 108