________________
ਰੂਪ ਵਿਚ ਜੀਵਨ ਬਿਤਾਉਂਦਾ ਹੈ । ਬਾਹਰਲਾ ਪਰਜੀਵੀ ਆਖਣ ਨਾਲ ਇਸ ਜੀਵ ਦੇ ਸਹਿ-ਆਹਾਰਤਾ ਦਾ ਗੁਣ ਲੋਪ ਹੋ ਜਾਂਦਾ ਹੈ ਅਤੇ ਇਸ ਤਰਾਂ ਇਹ ਸ਼ਬਦ ਕੇਵਲ ਅੱਧੇ ਅਰਥ ਹੀ ਦਿੰਦਾ ਹੈ । ਕਾਰਬਨੇਟ ਅਤੇ ਕਾਰਬੋਨੇਟਰ ਸ਼ਬਦ ਤਤਸਮ ਰੂਪ ਵਿਚ ਸਵੀਕਾਰ ਕਰ ਲਏ ਗਏ ਹਨ ਪਰ ਕਾਰਬੋਨੇਸ਼ਨ ਲਈ ਨਵਾ ਸ਼ਬਦ ਕਾਰ ਬਨੇਟੀਕਰਣ ਘੜਿਆ ਗਿਆ ਹੈ । ਇਸ ਕ੍ਰਿਆ ਵਿਚ ਅੰਗੇਜ਼ੀ ਸ਼ਬਦਾਂਸ਼ '-ਸ਼ਨ' ਦੀ ਥਾਂ ' --ਟੀਕਰਣ' ਬਦਲਣ ਨਾਲ ਕੋਈ ਸੁਧਾਰ ਨਹੀਂ ਆਇਆ। ਕੇਵਲ ਸ਼ਬਦ ਲੰਬਾ ਹੀ ਹੋਇਆ ਹੈ । ਇਸ ਤੋਂ ਇਲਾਵਾਂ ਸ਼ਬਦ 'ਕਾਰਬੋਨੇਟੀ' ਦੀ ਕੋਈ ਹਸਤੀ ਹੀ ਨਹੀਂ- ਨਾ ਅੰਗੇਜ਼ੀ ਵਿਚ ਅਤੇ ਨਾ ਹੀ ਪੰਜਾਬੀ ਵਿਚ । ਇਹੋ ਹਾਲ 'ਆਕਸੀਕਰਣ' ਸ਼ਬਦ ਦਾ ਹੈ । ਆਕਸੀਡੇਸ਼ਨ ਫ਼ਰਾਂਸੀਸਾਂ ਭਾਸ਼ਾ ਦੇ ਸ਼ਬਦ ਆਕਸਾਈਡ ਤੋਂ ਬਣਿਆ ਹੈ, ਅਗੇਤਰ 'ਆਕਸੀ-' ਨਾਲ ਇਸ ਦਾ ਕੋਈ ਸੰਬੰਧ ਨਹੀਂ। ਆਕਸੀਜਨੇਸ਼ਨ ਲਈ ਆਕਸੀਕਰਣ ਕਿਸੇ ਹਦ ਤੀਕ ਢੁਕਵਾਂ ਹੋ ਸਕਦਾ ਹੈ । ਜੁੜਿਤ ਸ਼ਬਦ Paired ਦੇ ਅਰਥਾਂ ਲਈ ਬਣਾਇਆ ਗਿਆ ਹੈ । ਜੁੜਨਾ ਤੋਂ ਵਿਸੇਸ਼ਣ ੜਿਤ ਭਾਵ ਜੁੜਿਆ ਹੋਇਆ ਬਣਦਾ ਹੈ । Pair ਦੇ ਅਰਥ ਹਨ-ਜੋੜਾ, ਜੁਟ, ਜੋੜੀ, ਜੋੜੀਦਾਰ, ਜੋਟੀਦਾਰ, ਇਸ ਅਨੁਸਾਰ Paired ਲਈ ਇਨ੍ਹਾਂ ਸ਼ਬਦਾਂ ਵਿਚ ਸਹਿਜੇ ਹੀ ਕੋਈ ਸ਼ਬਦ ਚੁਣਿਆ ਜਾ ਸਕਦਾ ਹੈ ਜਿਸ ਨਾਲ ਗ਼ਲਤ ਅਰਥਾਂ ਦੀ ਕੋਈ ਸੰਭਾਵਨਾਂ ਨਾ ਰਹੇ । (vi) ਸ਼ਬਦਾਂ ਦਾ ਮਿਸ਼ਰਤ ਭਾਵ-ਪ੍ਰਗਟਾਉ | ਸ਼ਬਦਾਵਲੀਆਂ ਵਿਚ ਕੁਝ ਇਕ ਅਜਿਹੇ ਪੰਜਾਬੀ ਸ਼ਬਦ ਵੀ ਮਿਲਦੇ ਹਨ ਜੋ ਅੰਗੇਜ਼ ਦੇ ਦੋ ਜਾਂ ਵਧੀਕ ਭਿੰਨ ਭਿੰਨ ਸ਼ਬਦਾਂ ਦੀ ਪ੍ਰਤੀਨਿਧਤਾ ਕਰਦੇ ਹਨ, ਪਰ ਉਨ ਵਿਚਲੇ ਅੰਤਰ ਨੂੰ ਉਘਾੜ ਕੇ ਨਹੀਂ ਦਰਸਾਉਂਦੇ । ਉਦਾਹਰਣ ਵਜੋਂ Eruption ਅਤੇ explusion ਦੋਹਾਂ ਲਈ ਸ਼ਬਦ ‘ਵਿਸਫੋਟ ਹੀ ਮਿਲਦਾ ਹੈ । ਇਕੋ ਸ਼ਬਦ ਦੇ ਮੂਲ ਸ਼ਬਦਾ ਵਿਚਲੇ ਅੰਤਰ ਨੂੰ ਸਪਸ਼ਟ ਨਹੀਂ ਕਰਦਾ ਭਾਵੇਂ ਇਨ੍ਹਾਂ ਵਿਚ ਚਰ ਅੰਤਰ ਹੈ । 'Erosion ਲਈ ਅਪਰਦਨ ਅਤੇ Degradation ਲਈ ਅਰਦਨ ਕਾਰਜ ਸ਼ਬਦ ਸਿਰਜੇ ਗਏ ਹਨ । ਇਹ ਦੋਵੇਂ ਭਿੰਨ ਭਿੰਨ ਭਿਆਵਾਂ ਹਨ । ਦੋਹਾਂ ਲਈ ਅਰਦਨ ਸ਼ਬਦ, ਮੂਲ ਸ਼ਬਦਾਂ ਦੇ ਅਰਥਾਂ ਵਿਚਲੇ ਅੰਤਰ ਨੂੰ ਸਪਸ਼ਟ ਨਹੀਂ ਕਰਦਾ । ਇਸੇ ਤੋਂ ਛੁਟ ਜੇਕਰ ਇਹ ਮੰਨ ਵੀ ਲਿਆ ਜਾਏ ਕਿ ਅਪਰਦਨ, ਰੂਪ-ਸਾਧਨਾ ਦੇ ਪਖੋਂ ਪਰਦਾ ਤੋਂ ਬਣਿਆ ਹੈ ਤਾਂ Erode ਅਤੇ Degrade ਵਿਚ ਕਿਹੜਾ ਪਰਦਾ ਹੈ ਜਿਸ ਨੂੰ ਹਟਾਉਣਾ ਹੈ ? 10