________________
'ਦਵ' ਇਕ ਅਜਿਹਾ ਸ਼ਬਦ ਹੈ ਜਿਸ ਨੂੰ ਅੰਗ੍ਰੇਜ਼ੀ ਦੇ ਤਿੰਨ ਸ਼ਬਦਾਂ ਲਈ ਵਰਤਿਆ ਗਿਆ ਹੈ : Liquid ਵ, ਤੇਰਲੇ Fluid Properties of matter ਵ ਦੇ ਗੁਣ (ਸਿੱਖਿਆ) ਮਾਦੇ ਦੇ ਗੁਣ (ਭੌਤਿਕ ਵਿਗਿਆਨ) ਇਥੇ fluid, liquid ਅਤੇ matter ਸਭਨਾਂ ਲਈ ਇਕੋ ਸ਼ਬਦ 'ਵ' ਵਰਤਿਆ ਗਿਆ ਹੈ ਜਦੋਂ ਕਿ fluid ਅਤੇ liquid fਚਕਾਰ ਅੰਤਰ ਸਪਸ਼ਟ ਕਰਨਾ ਜ਼ਰੂਰੀ ਹੈ, ਇੱਦਾਂ ਹੀ matter ਤੋਂ ਇਨ੍ਹਾਂ ਦੋਹਾਂ ਨੂੰ ਵੱਖ ਦਰਸਾਉਣਾ ਅਵੱਸ਼ਕ ਹੈ । ਭਾਸ਼-ਵਿਭਾਗ ਦੀ ਤਿਆਰੀ ਕੀਤੀ ਤਕਨੀਕੀ ਸ਼ਬਦਾਵਲੀ ਇਸ ਵਿਸ਼ੇ ਤੇ ਅੰਤਮ ਸ਼ਬਦੇ ਨਹੀਂ । ਇਨ੍ਹਾਂ ਸ਼ਬਦਾਂ ਦੇ ਢੁਕਵੇਂ ਹੋਣ ਦਾ ਨਿਰਣਾ ਵਰਤੋਂ ਵਿਚ ਆਉਣ ਤੇ ਹੀ ਹੋ ਸਕਦਾ ਹੈ । ਪਾਠ-ਪੁਸਤਕਾਂ ਦੀ ਤਿਆਰੀ, ਅਨੁਵਾਦ ਤੇ ਮੌਲਿਕ ਪੁਸਤਕਾਂ ਦੀ ਰਚਨਾ ਹੀ ਇਸ ਦੀ ਕਸਵੱਟੀ ਬਣ ਸਕਦੀ ਹੈ । ਵਰਤੋਂ ਹੀ ਅਢੁਕਵੇਂ ਸ਼ਬਦਾਂ ਦੀ ਸੰਧ ਜਾਂ ਇਨ੍ਹਾਂ ਨੂੰ ਖ਼ਾਰਜ ਕਰਨ ਜਾਂ ਤਿਆਗਣ ਵਿਚ ਸਹਾਈ ਹੋਵੇਗੀ । ਇਸ ਦੇ ਨਾਲ ਹੀ ਕਿਸੇ ਸਮੇਂ ਵੀ ਇਹ ਨਹੀਂ ਆਖਿਆ ਜਾ ਸਕਦਾ ਕਿ ਤ ਤੇ ਨੀਕੀ ਸ਼ਬਦਾਵਲੀ ਦਾ ਵਿਕਾਸ ਸੰਪੂਰਨ ਹੋ ਗਿਆ ਹੈ । ਇਹ ਅਸਲ ਵਿਚ ਇਕ ਨਿਰੰਤਰ, ਗਤੀਸ਼ੀਲ ਪ੍ਰਕ੍ਰਿਆ ਹੈ ਜਿਸ ਵਿਚ ਖੜੋਤ ਕਦੀ ਨਹੀਂ ਆ ਸਕਦੀ । ਨਵੇਂ ਗਿਆਨ ਅਤੇ ਨਵੀਆਂ ਪੁਸਤਕਾਂ ਦੀ ਰਚਨਾ ਦੇ ਨਾਲ ਨਾਲ ਤਕਨੀਕੀ ਸ਼ਬਦਾਵਲੀ ਵਿਚ ਸਿਰਜਣਾ ਤੇ ਸੋਧ-ਸੁਧਾਰ ਦੀ ਗੁੰਜਾਇਸ਼ ਸਦਾ ਰਹੇਗੀ । ਭਾਸ਼ਾ ਵਿਭਾਗ ਨੇ ਆਧਾਰ ਬਣਾ ਦਿੱਤਾ ਹੈ । ਤਕਨੀਕੀ ਸ਼ਬਦਾਵਲੀ ਵਿਚ ਸੋਧ ਅਤੇ ਵਾਧੇ ਦੀ ਜ਼ਿੰਮੇਵਾਰੀ ਹੁਣ ਵਿਸ਼ਾ ਮਾਹਿਰਾਂ ਦੀ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਵਲੋਂ ਹੁੰਗਾਰਾ ਨਹੀਂ ਮਿਲ ਰਿਹਾ । ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਆਪਣੀ ਸਿੱਖਿਆ ਅੰਗ੍ਰੇਜ਼ੀ ਮਾਧਿਅਮ ਦੁਆਰਾ ਪ੍ਰਵਾਨ ਚੜੀ ਹੈ । ਯੂਨੀਵਰਸਿਟੀਆਂ ਵਲੋਂ ਪਰਖਿਆਵਾਂ ਵਿਚ ਪੰਜਾਬੀ ਮਾਧਿਅਮ ਦੀ ਆਗਿਆ ਦੇ ਬਾਵਜੂਦ ਵਿਗਿਆਨ ਅਤੇ ਮਾਨਵੀ-ਵਿਸ਼ਿਆਂ ਦੀ ਪੜ੍ਹਾਈ ਲਈ ਉਹ ਅੰਗ੍ਰੇਜ਼ੀ ਨੂੰ ਤਰਜੀਹ ਦਿੰਦੇ ਹਨ । ਉਨ੍ਹਾਂ ਦੀ ਪੜਾਈ, ਲਿਖਾਈ ਅਤੇ ਸੋਚਣੀ ਸਾਰੀ ਹੀ ਅੰਗ੍ਰੇਜ਼ੀ ਭਾਸ਼ਾ ਵਿਚ ਹੁੰਦੀ ਹੈ : ਆਪਣੀ ਦੇਸੀ ਭਾਸ਼ਾ ਤੇ ਉਨ੍ਹਾਂ ਨੂੰ ਪੂਰਾ ਅਧਿਕਾਰ ਨਹੀਂ। ਸਰੀਰਕ ਤੇ ਮਾਨਸਿਕ ਤੌਰ ਤੇ ਸੁਖ ਰਹਿਣੇ ਸੁਭਾ ਕਾਰਨ ਉਹ ਅਜੇ ਤੀਕ ਮਾਧਿਅਮ ਪਰਿਵਰਤਨ ਦੇ ਫੈਸਲੇ ਨਾਲ ਸਮਝੌਤਾ ਨਹੀਂ ਕਰ ਸਕੇ । ਇਸੇ ਕਾਰਨ ਇਸ ਪਾਸੇ ਵਲ ਉਨ੍ਹਾਂ ਦੀ ਦੇਣ ਅਸਲੋਂ ਹੀ ਨਾ ਹੋਣ ਦੇ ਬਰਾਬਰ ਹੈ । 11