ਪੰਨਾ:Alochana Magazine April, May, June 1982.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮੇਂ ਦੀ ਮੰਗ ਇਹ ਹੈ ਕਿ ਅਧਿਆਪਕ ਆਪਣਾ ਵਤੀਰਾ ਚੇਤੰਨ ਰੂਪ ਵਿਚ ਬਦਲਣ ਅਤੇ ਇਸ ਗੱਲ ਨੂੰ ਸਵੀਕਾਰ ਕਰਨ ਕਿ ਅਗਲੀ ਪੀੜ੍ਹੀ ਭਾਸ਼ਾ ਪਰਿਵਰਤਨ ਲਈ ਤਿਆਰ ਹੈ। ਇਸ ਤੱਥ ਨੂੰ ਪਰਵਾਨ ਕਰ ਕੇ ਉਹ ਮਾਨਸਕ ਸਥਲ ਤਿਆਗ ਕੇ ਭਾਸ਼ਾ ਦੀ ਚੰਗੀ ਜਾਣਕਾਰੀ ਪ੍ਰਾਪਤ ਕਰਕੇ ਮੌਲਿਕ ਸੋਚਣੀ ਰਾਹੀਂ ਆਪਣੇ ਗਿਆਨ ਨੂੰ ਆਪਣੀ ਮਾਤਭਾਸ਼ਾ ਵਿਚ ਪ੍ਰਗਟਾਉਣ ਵਿਚ ਆਪਣਾ ਬਣਦਾ ਹਿੱਸਾ ਪਾਉਣ । ਇਸੇ ਕਿਆ ਵਿਚ ਤਕਨੀਕੀ ਸ਼ਬਦਾਵਲੀ ਦੀ ਸਿਰਜਣਾ ਅਤੇ ਸੁਧਾਈ ਸੁਤੇ-ਸਿਧ ਹੀ ਹੁੰਦੀ . ਰਹੇਗੀ । ਤਕਨੀਕੀ ਸ਼ਬਦਾਵਲੀ ਨਾਲ ਸੰਬੰਧਿਤ ਇਕ ਹੋਰ ਸਮਸਿਆ ਵਲ ਧਿਆਨ ਦੇਣ ਦੀ ਲੋੜ ਹੈ । ਇਹ ਹੈ : ਸ਼ਬਦਾਂ ਦੇ ਭਾਵ-ਪ੍ਰਗਟਾਉ ਨੂੰ ਨਿਸ਼ਚਿਤ ਕਰਨਾਂ। ਇਸ ਕਾਰਜ ਲਈ ਇਕ ਅਜਿਹੇ ਤਕਨੀਕੀ-ਭਾਸ਼ਾ ਕੋਸ਼ ਦੀ ਲੋੜ ਹੈ ਜਿਸ ਵਿਚ ਤਕਨੀਕੀ ਸ਼ਬਦਾਵਲੀ ਦੀ ਵਿਆਖਿਆ ਹੋਵੇ ਅਤੇ ਇਸ ਵਿਆਖਿਆ ਤੋਂ ਪਤਾ ਚਲੇ ਕਿ Ring_fracture (ਭੂ-ਵਿਗਿਆਨ, ਵਿਚ Ring ਲਈ ਗੋਲਗੱਲਵਾਂਚਕਰੀ ਅਤੇ fracture ਲਈ ਤੁੜੇ। ਤਿੜਕਣ ਆਦਿ ਸ਼ਬਦਾਂ ਵਿਚੋਂ ਚੋਣ ਕਰਨ ਦੀ ਥਾਂ 'ਰੰਗ -ਵਿਭੱਜਣ' ਨੂੰ ਕਿਉ ਚੁਣਿਆ ਗਿਆ ਹੈ ਅਤੇ Reverse fault ਲਈ ‘ਵਿਤ ਭੱਜਣ' ਕਿਵੇਂ' ਸਹੀ ਹੈ । ਇਸੇ ਤਰ੍ਹਾਂ penetrating power ਲਈ ' ਧਨ ਸਮਰਥਾ’ ਦੀ ਚੋਣ ਕਿਵੇਂ ਕੀਤੀ ਗਈ ਹੈ। ਕੀ 'ਧਨ' ਦਾ ਪੂਰਨ ਰੂਪ ਵਿ ਸਮਾਨਾਰਥਕ ਵਿੱਨਣ' ਸ਼ਬਦ ਸਾਡੇ ਕੋਲ ਨਹੀਂ ! ਇਸ ਤੋਂ ਇਲਾਵਾ 'ਧਨ' ਜਾਂ ਵਿੰਨਣ Piercing ਲਈ ਕਿਉ ਨਹੀਂ ਵਰਤਿਆ ਜਾ ਸਕਦਾ ? | ਸ਼ਬਦਾਂ ਦੇ ਅਰਥ ਨਿਸਚਿਤ ਕਰਨ ਵਾਲਾ ਕੋਸ਼ ਤਕਨੀਕੀ ਸ਼ਬਦਾਵਲੀ ਦੀ ਸਪ ਅਤੇ ਸਿਰਜਨਾ ਵਿਚ ਕਾਫ਼ੀ ਹੱਦ ਤੀਕ ਸਹਾਈ ਹੋਵੇਗਾ । ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਤ ਬਾਲ ਪੁਸਤਕ ਲੜੀ : 1. ਬਾਬਾ ਖਮਾ ਪ੍ਰੋ. ਗੁਰਦਿਆਲ ਸਿੰਘ 2. ਕੰਨ ਤੇ ਆਵਾਜ਼ . ਸਰਨ ਸਿੰਘ 3. ਲੂਣ ਦੀ ਕਹਾਣੀ ਪ੍ਰੋ. ਗੁਰਬਚਨ ਸਿੰਘ ਵਾਕਿਬ 4. ਅੱਗ ਦੀ ਕਹਾਣੀ ਪ੍ਰੋ. ਗੁਰਬਚਨ ਸਿੰਘ 5. ਮੱਤੀ ਦੀ ਕਹਾਣੀ 6. ਅਖਰਾਂ ਦੀ ਕਹਾਣੀ 7. ਲਹੇ ਦੀ ਕਹਾਣੀ 3.00 3.00 3 00 3.00 3.00 3.00 3.00 112