ਸਮੱਗਰੀ 'ਤੇ ਜਾਓ

ਪੰਨਾ:Alochana Magazine April, May, June 1982.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੇਲਿਆਂ ਵਿਚ ਹੋਣ ਲਗ ਪਿਆ ਹੈ । ਸੁਸਖਿਅਤ ਮੰਚ ਕਰਮੀਆਂ ਤੋਂ ਪ੍ਰੇਰਣਾ ਅਤੇ ਅਗਵਾਈ ਲੈ ਕੇ ਵਿਦਿਆਰਥੀ ਕਲਾਕਾਰ ਮੰਚ ਸ਼ਿਲਪ ਦੀਆਂ ਨਵੀਆਂ ਦਿਸ਼ਾਵਾਂ ਖੋਜਣ ਵਲ ਅਗਰਸਰ ਹੋਏ ਹਨ । ਨਵੇਂ ਨਾਟਕ ਲਿਖੇ ਗਏ ਹਨ ਅਤੇ ਨਵੀਆਂ ਸ਼ੈਲੀਆਂ ਵਿਚ ਕੀਤੇ ਗਏ ਹਨ । ਕੁਮਾਰ ਸਵਾਮੀ ਇਸ ਵਾਰ ਯੂਨੀਵਰਸਿਟੀ ਯੁਵਕ ਮੇਲਿਆਂ ਵਿਚ ਨਾਟਕ ਕੁਮਾਰ ਸਵਾਮੀ ਸਭ ਤੋਂ ਬਹੁਤੀ ਚਰਚਾ ਦਾ ਵਿਸ਼ਾ ਬਣਿਆ ਹੈ । ਚੰਡੀਗੜ ਵਿਖੇ “ਝਣਕਾਰ 82 ਪ੍ਰੋਗਰਾਮ ਵਿਚ ਵੀ ਇਹੀ ਨਾਟਕ ਸਰਬੋਤਮ ਪਰਵਾਨ ਕੀਤਾ ਗਿਆ ਹੈ । ਇਸ ਨਾਟਕ ਵਿਚ ਲੇਖਕ ਨਵਨਿੰਦਰਾ ਬਹਿਲ ਨੇ ਪੰਜਵੀਂ ਸਦੀ ਦੀ ਇਕ ਇਤਿਹਾਸਕ ਕਥਾ ਨੂੰ ਅਜ ਦੇ ਜੀਵਨ ਨਾਲ ਸਬੰਧਤ ਕਰਕੇ ਅਜਿਹਾ ਵਿਅੰਗ ਸਿਰਜਿਆ ਹੈ ਜੋ ਚਰਿਤਰ ਦੇ ਦੁਖਾਂਤ ਦੀ ਆਧਾਰਸ਼ਿਲਾ ਉਤੇ ਮੂਰਤੀਮਾਨ ਹੁੰਦਾ ਹੈ। ਕ੍ਰਿਸ਼ਨ ਭਗਤ ਅਤੇ ਸ਼ਿਵ ਭਗਤ ਸਾਧੂਆਂ ਦੀ ਅਪਸੀ ਲੜਾਈ ਅਜੋਕੇ ਜੀਵਨ ਦੀ ਧਾਰਮਿਕ ਤੰਗ ਦ੍ਰਿਸ਼ਟੀ ਦੇ ਘਣਾਉਣ ਪਰਿਣਾਮ ਨਾਟਕੀ ਸਥਿਤੀਆਂ ਵਿਚ ਸਮੋ ਕੇ ਇਸ ਤੀਬਰਤਾ ਨਾਲ ਪ੍ਰਸਤੁਤ ਕਰਦੀ ਹੈ ਕਿ ਦਰਸ਼ਕ ਸਦਮਾਂ ਅਨੁਭਵ ਕਰਦੇ ਹਨ | ਘੋਰ ਸੰਕਟ ਅਤੇ ਕਰੁਣਾਮਈ ਵਾਵਰੋਲੇ ਵਿਚ ਉਲਝਿਆ ਕੁਮਾਰ ਸਵਾਮੀ ਧਾਰਮਕ ਦੰਭ ਅਤੇ ਕਪਟ ਦਾ ਸ਼ਿਕਾਰ ਹੋ ਜਾਂਦਾ ਹੈ ? ਧਰਮ ਅਤੇ ਆਦਰਸ਼ ਦੇ ਨਾਹਰੇ ਲਗਾਉਣ ਵਾਲੇ ਨਿਰਦਈ ਸਾਧੂ ਉਸ ਨੂੰ ਨੇਜ਼ਿਆਂ ਨਾਲ ਵਿੰਨ੍ਹ ਕੇ ਐਲਾਨ ਕਰਦੇ ਹਨ ਕੁਮਾਰ ਸਵਾਮੀ ਧਰਮ ਦੀ ਰਖਿਆ ਹਿਤ ਮਰਨ ਵਰਤ ਰੱਖਕੇ ਸ਼ਹੀਦ ਹੋ ਗਿਆ ਹੈ । ਇਸ ਨਾਟਕ ਦਾ ਕਥਾਨਕ ਪੱਖ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ ਤਾਂ ਮੰਚਣ ਪੱਖ ਨਵੀਆਂ ਅਨੁਭੂਤੀਆਂ ਦਾ ਪਰਿਚਯ ਦੇਂਦਾ ਹੈ । ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਨਿਰਦੇਸ਼ਕ ਲਲਿਤ ਬਹਿਲ ਨੇ ਮੰਚ ਵਿਉਂਤ, ਸਾਮਗਰੀ ਚੋਣ, ਪ੍ਰਕਾਸ਼ ਯੋਜਨਾ, ਵੇਸ਼ ਭੂਸ਼ਾ, ਰੂਪ ਸੱਚ, ਸੰਗੀਤ ਧੁਨਾਂ, ਆਵਾਜ਼ਾਂ ਦੇ ਪ੍ਰਭਾਵ ਹਰ ਪੱਖ ਨੂੰ ਕਲਾਤਮਕ ਪ੍ਰਬੀਨਤਾਂ ਦੀ ਪਾਹ ਚੜਾਈ ਹੈ । ਪ੍ਰਕਾਸ਼ ਰਾਹੀਂ ਅਰਥੀ ਅਗਨ ਭੇਟ ਕਰਨ ਵਾਲਾ ਦਿਸ਼ ਪੰਜਾਬ ਦੇ ਮੰਚ ਇਤਿਹਾਸ ਵਿਚ ਸ਼ਿਲਪ ਨਿਪੁੰਨਤਾ ਦੀਆਂ ਨਵੀਆਂ ਦਿਸ਼ਾਵਾਂ ਦਾ ਸੂਚਕ ਹੈ । ਨਾ ਅੱਗ ਹੈ, ਨਾ ਹੂੰ, ਨਾ ਦੀਵ: ਸਲਾਈ ਹੈ ਨਾਂ ਲਕੜਾਂ, ਨਾ ਘਾਸ ਫੂਸ਼ ਨਾ ਕਾਗਜ਼ ਪੱਤਰ । ਲੋਥ ਨੂੰ ਇਕ ਥੜੇ ਉਤੇ ਟਿਕਾਇਆਂ ਜਾਂਦਾ ਹੈ । ਬਲਦੀ ਮਸ਼ਾਲ ਉਸ ਵਲ ਝੁਕਾਈ ਜਾਂਦੀ ਹੈ । ਲੱਟ ਲੱਟ ਬਲਦੀਆਂ ਲਾਟਾਂ ਵਰਗਾ ਚਾਨਣ ਲੋਥੇ ਦੇ ਹੇਠਾਂ ਅਤੇ ਲੋਥ ਦੇ ਦੁਵਾਲੇ ਕੰਬਦਾ ਪ੍ਰਤੀਤ ਹੁੰਦਾ ਹੈ । ਕੁਝ ਪਲਾਂ ਵਿਚ ਹੀ ਅਗਨੀ ਸ਼ਾਂਤ ਹੋ ਜਾਂਦੀ ਹੈ । ਲੋਥ ਉਠ ਕੇ ਦਰਸ਼ਕਾਂ ਨੂੰ ਸੰਬੋਧਨ ਕਰਦੀ ਹੈ ਅਤੇ ਪਹਿਲਾ ਵਾਕ ਦਰਸ਼ਕਾਂ ਦੀ ਚੇਤਨਾ ਉਤੇ ਹਥੌੜੇ ਵਾਂਗ ਵਜਦਾ ਹੈ । ਜਦ ਤੱਕ ਮਨੁੱਖ ਸਵਾਂਸ 14