ਪੰਨਾ:Alochana Magazine April, May, June 1982.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਉਂ ਇਹ ਗਰੁੱਪ ਦਰਸ਼ਨ ਦੇ ਅਮੂਰਤਨ ਵਲੋਂ ਵਿਅਕਤੀਗਤ ਕਵਿਤਾਵਾਂ ਦੇ ਅਧਿਐਨ ਵਲ ਮੁੜਦਾ ਗਿਆ, ਗਰੁੱਪ ਦੀ ਲੀਡਰੀ ਹੌਲੀ ਹੌਲੀ ਹਰਸ਼ ਕੋਲੋਂ ਰੈਨਸਮ ਦੇ ਹੱਥਾਂ ਵਿਚ ਆ ਗਈ । ਫ਼ਿਊਜਿਟਿਵ ਗਰੁੱਪ ਦੀਆਂ ਆਲੋਚਨਾਤਮਿਕ ਗਤਿਵਿਧੀਆਂ ਰੈਨਸਮ ਦੁਆਰਾ ਰੌਬਰਟ ਜ਼ ਦੀ ਰਚਨਾ ‘ਆਨ ਇੰਗਲਿਸ਼ ਪੋਇਟਰੀ ਦੇ ਕੀਤੇ ਰੀਵੀਊ ਨਾਲ ਆਰੰਭ ਹੋਈਆਂ, ਜਿਸ ਵਿਚ ਰੈਨਸਮ ਨੇ ਕਾਵਿ ਵਿਚ ਨਿਯਮਿਤ ਛੰਦ ਦੀ ਲੋੜ ਉਤੇ ਜ਼ੋਰ ਦਿੱਤਾ ਅਤੇ ਇਸ ਨੂੰ ਉਸ ਨੇ ਕਲਾਤਮਿਕ ਮਰਯਾਦਾ ਦੀ ਜ਼ਬਰਦਸਤ ਮੰਗ ਆਖਿਆ। ਨਵ-ਆਲੋਚਨਾ ਦੇ ਸਮੀਖਿਆ ਸਿੱਧਾਂਤਾਂ ਵਿਚ ਇਹ ਨੁਕਤਾ ਮਹੱਤਵਪੂਰਣ ਹੈ । ਇਸ ਦੇ ਨਾਲ ਹੀ ਰੈਨਸਮ ਦੇ ਰੀਵੀਊ ਵਿਚੋਂ ਕਾਵਿ ਦੇ ਤਕਨੀਕੀ ਪੱਖਾਂ ਵਲ ਖ਼ਾਸ ਧਿਆਨ ਦੇਣ ਦੇ ਪੂਰਵ ਸੰਕੇਤ ਵੀ ਮਿਲਦੇ ਹਨ । ਇਸ ਗਰੁੱਪ ਨੇ ਕਾਵਿ ਦੇ ਭਵਿੱਖ, ਛੰਦ-ਬੱਧ ਅਤੇ ਛੰਦਮੁਕਤ ਕਾਵਿ ਅਤੇ ਆਧੁਨਿਕ ਕਵਿਤਾ ਦੀਆਂ ਕੁਝ ਕੁ ਭਾਂਤੀਆਂ (Fallacies) ਆਦਿ ਮੁੱਖ ਆਲੋਚਨਾਤਮਿਕ ਵਿਸ਼ਿਆਂ ਉਤੇ ਨਿਬੰਧ ਲਿਖੇ । ਇਨ੍ਹਾਂ ਨਿਬੰਧਾਂ ਦੇ ਅਧਿਐਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਾਰੇ ਵਿਦਵਾਨ ਸਾਰੇ ਹੀ ਨੁਕਤਿਆਂ ਉਤੇ ਪਰਸਪਰ ਪੂਰੀ ਤਰ੍ਹਾਂ ਸਹਿਮਤ ਨਹੀਂ ਸਨ । ਇਹ ਅਸਹਿਮਤੀ ਉਦੋਂ ਵੀ ਕਾਇਮ ਰਹੀ, ਜਦੋਂ ਨਵ-ਆਲੋਚਨਾਂ ਆਪਣੇ ਪ੍ਰੋੜ ਰੂਪ ਵਿਚ ਸਾਹਮਣੇ ਆ ਚੁੱਕੀ ਸੀ । 1930-32 ਈ. ਤਕ ਇਹ ਫ਼ਿਊਟਿਵ ਗਰੁੱਪ ਨਵ-ਆਲੋਚਨਾ ਸਕੂਲ ਦੇ ਰੂਪ ਵਿਚ ਜਾਣਿਆ ਜਾਣ ਲੱਗ ਪਿਆ ਅਤੇ ਅਗਲੇ ਦਹਾਕੇ ਦੇ ਮੁੱਢਲੇ ਵਰਿਆਂ ਤਕ ਇਸ ਸਕੂਲ ਨੇ ਆਪਣੇ ਸਿੱਧਾਂਤ ਅਤੇ ਕਾਵਿ ਸਾਹਿਤ ਸੰਬੰਧੀ ਦ੍ਰਿਸ਼ਟੀਕੋਣ ਸਪੱਸ਼ਟ ਰੂਪ ਵਿਚ ਨਿਰਧਾਰਿਤ ਕਰ ਦਿੱਤੇ, ਪਰ ਛੇਵੇਂ ਦਹਾਕੇ ਦੇ ਅੱਧ ਤਕ ਵੀ ਇਸ ਸਕੂਲ ਦਾ ਡਟ ਕੇ ਵਿਰੋਧ ਹੁੰਦਾ ਰਿਹਾ । ਇਹ ਵੀ ਕਿਹਾ ਗਿਆ ਹੈ ਕਿ ਇਸ ਵਿਰੋਧ ਦਾ ਕਾਰਣ ਇਹ ਸੀ ਕਿ ਨਵ-ਆਲੋਚਨਾ ਅਮਰੀਕਾ ਵਿਚ ਜਨਮੀ-ਵਿਗਈ ਸੀ; ਅਤੇ ਇਸ ਤੋਂ ਵੀ ਬਦਤਰ ਇਹ ਗੱਲ ਸੀ ਕਿ ਇਹ ਅਮਰੀਕਾ ਦੇ ਇਕੇ ਦੱਖਣੀ ਖਾਂਤ ਵਿਚ ਜਨਮੀ ਸੀ । ਇਸ ਲਈ ਅੰਗ੍ਰੇਜ਼ ਆਲੋਚਕਾਂ ਨੇ ਇਸ ਦੀ ਕਟੁ ਆਲੋਚਨਾ ਕੀਤੀ । ਪਰ ਇਹ ਗੱਲ ਤੱਕ ਸੰਗਤੇ ਨਹੀਂ ਜਾਪਦੀ, ਕਿਉਂਕਿ ਨਵ-ਆਲੋਚਨਾ' ਉਤੇ ਸਭ ਤੋਂ ਵਧੇਰੇ ਜ਼ਬਰਦਸਤ ਾਰ ਅਮਰੀਕਨ ਵਿਦਵਾਨਾਂ ਵਲੋਂ ਹੋਇਆ। ਸੱਚ ਤਾਂ ਇਹ ਹੈ ਕਿ ਚੌਥੇ ਤੇ ਪੰਜਵੇਂ ਦਹਾਕੇ ਵਿਚ ਨਵ-ਆਲੋਚਨਾ ਨੂੰ ਮਾਨਤਾ ਹਿਣ ਕਰਨ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਕਾਵਿ ਦੀ ਪ੍ਰਕ੍ਰਿਤੀ ਅਤੇ ਕਾਰਜ ਸੰਬੰਧੀ ਨਵ-ਆਲੋਚਨਾ ਦੇ ਸੰਕਲਪਾਂ ਨੂੰ ਪਛਾਣਨ ਲਈ ਮੂਲਭੂਤ ਆਧਾਰ-ਪੁਸਤਕਾਂ/ਨਿਬੰਧ ਨਿਮਨਲਿਖਿਤ ਹਨ : ਜੇ. ਸੀ. ਰੈਨਸਮ : ਦੀ ਵਰਲਡਜ਼ ਬੌਡੀ (1938)