ਪੰਨਾ:Alochana Magazine April, May, June 1982.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਰੀਨਵਿਚ ਥੀਏਟਰ ਕੰਪਨੀ ਦੇ ਦੇ ਨਾਟਕਾਂ ਵਿਚੋਂ ਸਕੂਲ ਫਾਰ ਸਕੈਂਡਲ' ਵਿਚ ਊਨੀ ਪਾਤਰ ਹਨ ਅਤੇ “ਐਜੂਕੇਟਿੰਗ ਰੀਟਾ’ ਵਿਚ ਕੇਵਲ ਦੋ। ਸ਼ੈਰੀਡਾਨ ਦਾ ਸਿਧ ਨਾਟਕ ‘ਸਕੂਲ ਫਾਰ ਸਕੈਂਡਲ' ਪਹਿਲੀ ਵਾਰ ਲੰਡਨ ਦੇ ਡਰੁਰੀਲਨ ਥੀਏਟਰ ਵਿਚ 1777 ਵਿਚ ਖੇਡਿਆ ਗਿਆ ਸੀ । ਦੋ ਸੌ ਸਾਲ ਬਾਦ ਵੀ ਗਰੀਨਵਿਚ ਥੀਏਟਰ ਗਰੁਪ ਉਸੇ ਸਮੇਂ ਦੇ ਵੇਸ ਵਿੱਚ ਉਸੇ ਸਮੇਂ ਦੀ ਮੰਚ ਸਾਮਗਰ ਅਤੇ ਉਸੇ ਸਮੇਂ ਦੇ ਵਾਤਾਵਰਣ ਵਿਚ ਇਹ ਨਾਟਕ ਖੇਡਦਾ ਹੈ । ਐਕਟਰਾਂ ਦੇ ਵਾਲਾਂ ਦਾ ਸਟਾਈਲ ਦੇ ਸੌ ਸਾਲ ਪੁਰਾਣਾ ਹੈ । ਮਰਦ ਲੰਮੇ ਵਾਲ ਰਖ ਕੇ ਗਿਚੀ ਵਿਚ ਜੁੜੀ ਕਰਦੇ ਹਨ । ਭਾਰਤੀ ਪਾਜਾਮੇ ਵਰਗੀ ਬਿਰਜ਼ਸ ਪਹਿਣਦੇ ਹਨ । ਇਸਤੀਆਂ ਦਾ ਪਹਿਰਾਵਾ ਬੋਲਣ ਦਾ ਲਹਿਜਾ ਪੁਰਾਤਨ ਸਮੇਂ ਦੀ ਹੂਬਹੂ ਤਸਵੀਰ ਪੇਸ਼ ਕਰਦਾ ਹੈ । ਨਾਟਕ ‘ਐਜੂਕੇਟਿੰਗ ਰੀਟਾ' ਵਿੱਲੀ ਰਸਲ ਦਾ ਲਿਖਿਆ ਹੋਇਆ ਹੈ । ਇਸੇ ਨਾਟਕ ਵਿਚ ਇਕ ਗੰਭੀਰ ਪ੍ਰਫੈਸਰ ਫਰੈਂਕ ਨੂੰ ਓਪਨ ਯੂਨੀਵਰਸਿਟੀ ਕੋਰਸ ਵਿਚ ਅਜਿਹੀ ਕੁੜੀ ਰੀਟਾ ਨੂੰ ਪੜਾਉਣਾ ਪੈਂਦਾ ਹੈ ਜੋ ਉਜੱਡ, ਗਵਾਰ ਅਤੇ ਬੜਬੋਲੀ ਹੈ । ਰੀਟਾ ਵਿਦਿਆ ਨੂੰ, ਪੜ੍ਹਾਈ ਨੂੰ ਕੋਈ ਬਹੁਤਾ ਮਹਤਵ ਨਹੀਂ ਦੇਂਦੀ । ਉਹ ਪ੍ਰੋਫੈਂਸਰ ਫਰੈਂਕ ਦੇ ਕਮਰੇ ਵਿਚ ਜਦ ਮਰਜ਼ੀ ਹਨੇਰੀ ਵਾਂਗ ਆ ਜਾਂਦੀ ਹੈ । ਸਿਗਰਟ ਪੀਂਦੀ ਹੈ । ਵਿਸਕੀ ਵੀ ਪੀ ਲੈਂਦੀ ਹੈ ਅਤੇ ਫਿਰ ਗੱਲਾਂ ਵਿਚ ਆਪਣੀ ਧਸ ਜਮਾਂਦੀ ਹੈ । ਉਹ ਦਲੀਲ ਸੁਣਨ ਦ ਥਾਂ ਲੜਦੀ ਹੈ, ਉਸ ਦਾ ਅਪਮਾਨ ਕਰਦੀ ਹੈ । ਪ੍ਰੋਫੈਸਰ ਫਰੈਂਕ ਉਸ ਦੀ ਪੜ੍ਹਾਈ ਨੂੰ ਜ਼ਿੰਮੇਦਾਰੀ ਸਮਝ ਕੇ ਸਭ ਕੁਝ ਸਹਿਣ ਕਰਦਾ ਹੈ । ਰੀਟਾ ਜਿਵੇਂ ਦੇ ਮਰਜ਼ੀ ਕਪੜੇ ਪਾਵੇ, ਜਿਵੇਂ ਮਰਜ਼ੀ ਦੁਰਵਿਹਾਰ ਕਰੇ ਫਰੈਂਕ ਆਪਣੇ ਆਪ ਨੂੰ ਕੇਵਲ ਸਾਹਿਤ ਤੇ ਸਮੀਖਿਆ ਦੇ ਵਿਸ਼ਿਆਂ ਤਕ ਸੀਮਤ ਰੱਖਦਾ ਹੈ । ਉਸ ਦਾ ਮਤ ਹੈ ਆਲੋਚਨਾ ਵਿਚ ਭਾਵੁਕਤਾ ਕੋਈ ਅਰਥ ਨਹੀਂ ਰਖਦੀ । ਫਿਰ ਵੀ ਉਹ ਕਦੇ ਕਦਾਈਂ ਰੀਟਾ ਨੂੰ ਡਾਂਟਦਾ ਹੈ । ਰੀਟਾ ਨੂੰ ਇਕ ਦਿਨ ਇਹ ਫੁਰਨਾ ਫੁਰਦਾ ਹੈ ਕਿ ਇਸ ਵਿਦਵਾਨ ਪ੍ਰੋਫ਼ੈਸਰ ਉਤੇ ਨਿਰਭਰ ਰਹਿਣ ਦੀ ਥਾਂ ਸਵਤੰਤਰ ਹੋ ਕੇ ਕਿਉਂ ਨਾ ਪੜਿਆ ਜਾਵੇ ? ਉਹ ਇਕ ਮਹੀਨੇ ਦੇ ਰੀਫਰੈਸ਼ਰ ਕੋਰਸ ਤੇ ਚਲੀ ਜਾਂਦੀ ਹੈ । ਜਦ ਵਾਪਸ ਆਉਂਦੀ ਹੈ, ਫਰੈਂਕ ਉਸ ਵਿਚ ਅੰਤਾਂ ਦੀ ਤਬਦੀਲੀ ਵੇਖ ਕੇ ਦੰਗ ਰਹਿ ਜਾਂਦਾ ਹੈ । ਰੀਟਾ ਦਾ ਪਹਿਰਾਵਾ ਅਤੇ ਹੈਅਰ ਸਟਾਈਲ ਹੁਣ ਆਕਰਸ਼ਿਕ ਹੈ । ਉਸ ਦੇ ਬੋਲ ਵਿਚ ਨਿਮਰਤਾ ਹੈ । ਉਸ ਦੀ ਗੱਲ ਵਿੱਚ ਤਰਕ ਹੈ, ਉਹ ਸੁਸਿਖਿਅਤ ਹੈ ਅਤੇ ਸਾਹਿਤਿਕ ਪ੍ਰਸ਼ਨਾਂ ਦੇ ਠੀਕ ਉੱਤਰ ਦੇਣ ਦੇ ਸਮਰਥ ਵੀ ਹੈ । ਹੁਣ ਫ਼ੈਸਰ ਫਰੈਂਕ ਉਸ ਨੂੰ ਹੋਰ ਝਟਕਾ ਦੇਣ ਲਈ ਨਵੀਂ ਵਿਉਂਤ ਘੜਦਾ ਹੈ । ਰੀਟਾ ਜੋ ਕੁਝ ਲਿਖਦੀ ਹੈ ਉਹ ਗਲਤ ਆਖ ਕੇ ਕਾਟਾ ਮਾਰੋ ਦੇਦਾ ਹੈ । ਉਸ ਦਾ ਉਤਰ ਪਾੜ ਕੇ ਰੱਦੀ ਦੀ ਟੋਕਰੀ ਵਿਚ ਵਗਾਹ ਦੇਂਦਾ ਹੈ । ਉਸ ਨੂੰ ਹੋਰ ਮਿਹਨਤ ਕਰਨ ਅਤੇ ਹੋਰ ਚੰਗਾ ਲਿਖਣ ਦੀ ਸਲਾਹ ਦੇਂਦਾ ਹੈ । ਰੀਟਾ 16