ਪੰਨਾ:Alochana Magazine April, May, June 1982.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿੱਟੀ ਨਾ ਹੋਵੇ ਮਤਰੇਈ ਇਸ ਤਿਮਾਹੀ ਵਿਚ ਲੁਧਿਆਣੇ ਦੇ ਥੀਏਟਰ ਡੀਟੀਜ਼ ਗਰੁਪ ਵਲੋਂ ਬਰੈਖਤ ਦੇ 'ਚਾਕ ਸਰਕਲ' ਦਾ ਮੰਚਣ ਰੰਗਮੰਚ ਪ੍ਰਤੀ ਕਲਾਕਾਰਾਂ ਦੇ ਸਮਰਪਨ ਦੀ ਸਾਖੀ ਭਰਦਾ ਹੈ । ਬਾਲ ਥੀਏਟਰ ਵਲ ਰੁਚਿਤ ਰਹਿਣ ਉਪਰੰਤ ਇਸ ਗਰੁਪ ਨੇ ਅਮਿਤੋਜ ਦੀ ਸਕfਪਟ ਨੂੰ ਅਸ਼ਵਨੀ ਚੈਟਲੀ ਦੇ ਨਿਰਦੇਸ਼ਨ ਵਿਚ ਖੇਡਿਆ ਹੈ । ਇਸ ਨਾਟਕ ਵਿਚ ਦੋ ਦਰਜਨ ਤੋਂ ਵਧ ਕਲਾਕਾਰਾਂ ਦਾ ਸੰਖਲਨ ਪ੍ਰਗਟ ਕਰਦਾ ਹੈ ਕਿ ਨਿਰਦੇਸ਼ਕ ਦੀ ਪਹੁੰਚ ਮੁਖ ਰੂਪ ਵਿਚ ਬਾਲ ਥੀਏਟਰ ਵਾਲੀ ਹੈ । ਦਰਜਨ ਦੇ ਕਰੀਬ ਗਾਇਕ ਰੰਗਮੰਚ ਉਪਰ ਵਾਧੂ ਭੀੜ ਜਮਾ ਕੇ ਬੈਠੇ ਰਹਿੰਦੇ ਹਨ । ਗੀਤਾਂ ਦੀਆਂ ਤਾਂ ਭਾਵੇਂ ਪੰਜਾਬੀ ਲੋਕ ਗੀਤਾਂ ਨਾਲ ਮੇਲ ਖਾਂਦੀਆਂ ਹਨ ਕਿਤੇ ਕਿਤੇ ਦੋਹਰੇ ਅਰਥਾਂ ਵਾਲੇ ਬੋਲ ਨਾਟਕ ਦੀ ਗੰਭੀਰਤਾ ਨੂੰ ਭੰਗ ਕਰਦੇ ਹਨ । “ਮੇਰੀ ਮੁੰਦਰੀ ਨੂੰ ਨਗ ਲਗਵਾ ਦੇ ਦੀ ਥਾਂ ਮੰਚ ਉਤੇ ਜਦ ਮੁਟਿਆਰ ਦੀ ਹੈ ਮੇਰੀ ਮੁੰਦਰੀ ਵਿਚ ਨਗ ਪਾ ਦੇ" ਅਤੇ ਸੰਬੋਧਨ ਵੀ ਪਰਾਏ ਮਰਦ ਨੂੰ ਕਰਦੀ ਹੈ ਤਾਂ ਕਈ ਦਰਸ਼ਕਾਂ ਦੇ ਨਾਂ ਤੇ ਸ਼ਰਾਰਤ ਦੀ ਪਹਿਚਾਣ ਵਾਲੀ ਮੁਸਕਾਣ ਪਸਰਦੀ ਹੈ । | ਨਾਟਕ ਵਿਚ ਨਾਇਕਾ ਮਹਿਤਾਬ (ਪਤਾ ਭਸੀਨ) ਇਕ ਸੁਲੇਮਾਨ (ਬੀ. ਦੁਗਲ) ਨਾਲ ਮਿਲਣ ਸਮੇਂ ਚਿੱਟੀ ਚੁੰਨੀ ਲੈ ਕੇ ਅਤੇ ਵਿਛੋੜੇ ਦੀ ਪੀੜਾ ਸਮੇਂ ਸ਼ੋਖ ਰੰਗ ਦੇ ਕਪੜੇ ਪਾ ਕੇ ਮਾਹੌਲ ਤੋਂ ਓਪਰੀ ਤੇ ਉਖੜੀ ਲਗਦੀ ਹੈ । ਉਸ ਦਾ ਬੀਮਾਰ ਬੁਢੇ ਨਾਲ ਵਿਆਹ ਹਸਹੀਣਾ ਹੈ ... ਹੋਣ ਵਾਲਾ ਪਤੀ ਨਾਂ, ਬੀਮਾਰ ਹੈ ਨਾ ਮਰਨ ਕਿਨਾਰੇ, ਨਾ ਬੁਢਾ ਹੀ । ਉਹ ਅਤਿਅੰਤ ਗੰਭੀਰ ਪਲਾਂ ਵਿਚ ਵੀ ਹਸਦਾ ਰਹਿੰਦਾ ਹੈ । ਮਹਿਤਾਬ ਦਾ ਭਰਾ ਤੇ ਭਰਜਾਈ ਵੀ ਕੋਈ ਕਲਾਕਾਰਾਂ ਵਾਲਾ ਵਿਹਾਰ ਕਰਨ ਤੋਂ ਅਸਮਰਥ ਹਨ ! ਇਹਨਾਂ ਤੋਂ ਵਧੀਆ ਅਭਿਨਯ ਛੋਟਾ ਬੱਚਾ ਕਰਦਾ ਹੈ ਜਿਸ ਨੂੰ ਘੇਰੇ ਵਿਚ ਖੜਾ ਕਰ ਕੇ ਦੇ ਮਾਂਵਾਂ ਆਪੋ ਆਪਣੇ ਵਲ ਖਿਚਦੀਆਂ ਹਨ । ਪਰੰਤੁ ਮਾਂਵਾਂ ਇਸ ਦਿਸ਼ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਂਦੀਆਂ ਹਨ । ਉਨ੍ਹਾਂ ਦੇ ਚਿਹਰੇ ਮਮਤਾ ਤੋਂ ਸਖਣੇ ਹਨ । ਬੱਚੇ ਦੀ ਬਾਂਹ ਨਿਕਲ ਜਾਣ ਦਾ ਸਹਿਮ ਕਿਤੇ ਨਹੀਂ ਉਪਜਦਾ । ਮਹਿਤਾਬ ਤਾਂ ਬਾਂਹ ਪਕੜਨ ਤੋਂ ਪਹਿਲਾਂ ਹੀ ਛੱਡ ਕੇ ਦੌੜ ਜਾਂਦੀ ਹੈ । ਨਾਟਕ ਵਿਚ ਜੰਦ ਭਰਨ ਵਾਲਾ ਕਲਾਕਾਰ ਅਜ਼ਦਕ ਪਟਵਾਰੀ (ਇੰਦੂ ਭੂਸ਼ਣੀ ਹੈ । ਉਸ ਦੇ ਨਾਲ ਚੌਕੀਦਾਰ ਸ਼ਾਵਾ (ਬਿਪਿਨ) ਅਤੇ ਦੋ ਸਿਪਾਹੀ ਆਸ਼ਕ ਅਲੀ (ਬਸੰਤ ਵਰਮਾ) ਅਤੇ ਫੰਨੇ ਖਾ (ਐਮ. ਐਲ. ਕਪੂਰ) ਨਾਟਕ ਨੂੰ ਬੌਧਕ ਤੋਂ ਭਾਵਕ ਮੰਡਲਾਂ ਵਿਚ ਖਿਚ ਕੇ ਲੋਕ ਨਾਟਕ ਦੇ ਧਰਾਤਲ ਤੇ ਲੈ ਆਉਦੇ ਹਨ । ਹੁਣ ਨਾਟਕ ਦਾ ਵਿਅੰਗ ਆਪਣਾ ਡੰਗ ਗਵਾ ਬੈਠਦਾ ਹੈ । ਸਾਰੇ ਵਾਰਤਾਲਾਪ ਭੰਡਾਂ ਦੀਆਂ ਨਕਲਾਂ ਵਿਚ ਦਲ ਜਾਂਦੇ ਹਨ । ਇਤਨਾ ਫਰਕ ਜ਼ਰੂਰ ਹੈ ਕਿ ਭੰਡ ਆਪਣੇ ਬੱਲ ਦੇ ਜ਼ੋਰ ਉਤੇ ਦਰਸ਼ਕਾਂ ਨੂੰ ਮਨੋਰੰਜਨ ਦੇਦੇ ਹਨ । ਇਨ੍ਹਾਂ ਕਲਾਕਾਰਾਂ ਨੇ ਆਂਗਿਕ ਅਭਿਨਯ ਨੂੰ 18