ਪੰਨਾ:Alochana Magazine April, May, June 1982.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ਬਦਾਂ ਨਾਲੋਂ ਵੀ ਵਧੇਰੀ ਕਾਟ ਲਈ ਵਰਤਿਆ ਹੈ । ਸ਼ਾਵਾ ਅਤੇ ਫੰਨੇ ਖਾਂ ਤਾਂ ਜਿਵੇਂ ਆਪਣੇ ਚਿਹਰਿਆਂ ਉਤੇ ਹੀ ਹਾਸੇ ਦੀਆਂ ਪੰਕਤੀਆਂ ਲਿਖ ਕੇ ਮੰਚ ਤੇ ਆਉਂਦੇ ਹਨ । ਦਰਸ਼ਕ ਉਨ੍ਹਾਂ ਨੂੰ ਵੇਖਦਿਆਂ ਸਾਰ ਹਸਣ ਲਗਦੇ ਹਨ ਅਤੇ ਫਿਰ ਉਨਾਂ ਦੇ ਬੋਲ ਹਾਸਿਆਂ ਦੇ ਪਤਾਸੇ ਬਣ ਕੇ ਦਰਸ਼ਕਾਂ ਦੀਆਂ ਝੋਲੀਆਂ ਭਰਦੇ ਹਨ । ਨਿਰਦੇਸ਼ਕ ਅਸ਼ਵਨੀ ਚੈਟਲੀ ਪੰਜਾਬੀ ਰੰਗਮੰਚ ਉਤੇ ਨਿਰਦੇਸ਼ਕ ਅਸ਼ਵਨੀ ਟਲੀ ਪਹਿਲਾਂ ਬਾਲ ਨਾਟਕ ਪੇਸ਼ ਕਰਦਾ ਰਿਹਾ ਹੈ । ਇਸ ਨਾਟਕ ਨਾਲ ਉਸ ਨੇ ਉਭਰਦੇ ਨਿਰਦੇਸ਼ਕਾਂ ਵਿਚ ਆਪਣੀ ਥਾਂ ਬਣਾ ਲਈ ਹੈ । ਥੀਏਟਰ ਡੀਟੀਜ਼ ਨੇ ਪੰਜਾਬ ਕਲਾ ਮੰਚ ਦਾ ਖਪਾ ਪੂਰਨ ਦਾ ਸ਼ਲਾਘਾਯੋਗ ਉਦਮ ਕੀਤਾ ਹੈ । ਕੀ ਦੋਸ਼ ਸੀ ਲੂਣਾ ਦਾ ਨਵੀਨ ਆਰਟ ਸੈਂਟਰ ਚੰਡੀਗੜ੍ਹ ਦੀ ਨਿਰਦੇਸ਼ਕ ਸੰਗੀਤਾ ਮਹਿਤਾ ਨੇ ਪੰਜਾਬੀ ਰੰਗਮੰਚ ਲਈ ਇਕ ਨਵਾਂ ਸਕਰਿਕਟ ਐਸ. ਆਰ. ਕਪੂਰ ਤੋਂ ਇਸ ਤਰ੍ਹਾਂ ਲਿਖਵਾਇਆ ਹੈ ਕਿ ਨਾਟਕ ਦੀ ਨਾਇਕਾ ਲੂਣਾ ਦੀ ਥਾਂ ਇੱਛਰਾਂ ਬਣ ਗਈ ਹੈ । ਇੱਛਰਾਂ ਦਾ ਪਾਰਟ ਸੰਗੀਤਾ ਮਹਿਤਾ ਨੇ ਆਪ ਕੀਤਾ ਹੈ । ਇਹ ਨਾਟਕ ਜਨਵਰੀ ਦੇ ਪਹਿਲੇ ਹਫਤੇ ਅਤੇ ਮਾਰਚ ਦੇ ਦੂਜੇ ਹਫਤੇ ਟੈਗੋਰ ਥੀਏਟਰ ਵਿਚ ਖੇਡਿਆ ਗਿਆ ਹੈ । ਨਾਟਕ ਦੇ ਆਰੰਭ ਵਿਚ ਸ਼ਿਵ ਦੀ ਕਵਿਤਾ ਵਿਚੋਂ ਵੱਖ ਵੱਖ ਪੰਕਤੀਆਂ ਦਾ ਗਾਇਨ ਕਰ ਕੇ ਅਤੇ ਵਾਰ ਵਾਰ ਸ਼ਿਵ ਦਾ ਨਾਂ ਲੈ ਕੇ ਵਿਚਾਰੇ ਸ਼ਿਵ ਨੂੰ ਇਸ ਨਾਟਕ 119