ਪੰਨਾ:Alochana Magazine April, May, June 1982.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਇਸ ਤਰ੍ਹਾਂ ਘਸੀਟਿਆ ਹੈ ਕਿ ਦਰਸ਼ਕ ਸੋਚਣ ਤੇ ਮਜ਼ਬੂਰ ਹੋ ਜਾਂਦਾ ਹੈ “ਕੀ ਦੋਸ਼ ਸੀ ਸ਼ਿਵ ਦਾ ? ਜੇ ਸ਼ਿਵ ਦੀ ਕਵਿਤਾ ਨਾਲ ਸੰਗੀਤ ਮਾਂਹਤਾ ਦੀ ਨਾਟਕ ਮੰਡਲੀ ਇਤਨੀ ਭਾਵੁਕਤਾ ਨਾਲ ਜੁੜੀ ਹੁੰਦੀ ਤਾਂ ਸ਼ਿਵ ਦੀ ਰਚਨਾ ਹੀ ਨਾਟਕ ਵਿਚ ਵਰਤੀ ਜਾਂਦੀ । ਬੰਬਈ ਦੀ ‘ਨਾਟਕ ਟੋਲੀ ਨੇ ਬੜੀ ਖ਼ੂਬਸੂਰਤੀ ਨਾਲ ਸ਼ਿਵ ਦੀ ਲੂਣਾ ਕਈ ਵਾਰ ਮੰਚਿਤ ਕੀਤੀ ਹੈ । ਸੰਗੀਤਾ ਮਹਿਤਾ ਨੇ ਕਾਲਜੇ ਧੂ ਪਾਣ ਵਾਲੀ ਸ਼ਿਵ ਦੀ ਕਵਿਤਾ ਦੀ ਥਾਂ ਗੁਰਕੀਰਤਨ ਤੋਂ ਫ਼ਿਲਮੀ ਗੀਤ ਲਿਖਵਾਏ, ਜਿਨ੍ਹਾਂ ਦੇ ਬੋਲ ਕੁਝ ਇਸ ਤਰ੍ਹਾਂ ਹਨ : “ਇਸ਼ਕ ਤੋਂ ਦੂਰ ਦੂਰ ਹੀ ਰਹੀਓ “ਰੁਤ ਮਸਤਾਨੀ ਆ ਗਈ ਨਾਟਕ “ਕੀ ਦੋਸ਼ ਹੈ ਲੂਣ ਦਾ ਸਸਤੇ ਫ਼ਿਲਮੀ ਨਾਚ ਗਾਣੇ ਤੋਂ ਸ਼ੁਰੂ ਹੁੰਦਾ ਹੈ । ਸਲਵਾਨ (ਪ੍ਰਵੇਸ਼ ਸੇਠੀ) ਅਤੇ ਵਰਮਨ (ਕੇਵਲ ਦੀਵਾਨਾ) ਬੈਠੇ ਨਾਚ ਵੇਖ ਰਹੇ ਹਨ । ਲੂਣਾ ਸਮੇਤ ਪੰਜ ਨਾਚੀਆਂ ਗਾ ਰਹੀਆਂ ਹਨ ਉਹ ਰਾਜਾ ਜੀ ਆਇਉ ਅਸਾਡੇ ਦੇਸ......" ਨਾਚ ਸਮਾਪਤ ਹੋਣ ਤੇ ਸਲਵਾਨ ਲੂਣਾ ਨੂੰ ਚੰਬੇ ਦੀ ਕਲੀ ਦਾ ਖਿਤਾਬ ਦੇਂਦਾ ਹੈ । ਉਸ ਦੇ ਸਿਰ ਉਤੇ ਮੁਕਟ ਬੰਦਾ ਅਤੇ ਉਸ ਦੇ ਗਲ ਵਿਚ ਸੋਨੇ ਦੀ ਜ਼ੰਜੀਰ ਪਾਂਦਾ ਹੈ । ਇਹ ਦ੍ਰਿਸ਼ 'ਬਿਊਟੀ ਕੰਪੀਟੀਸ਼ਨ" ਵਰਗਾ ਬਣ ਜਾਂਦਾ ਹੈ । | ਅਗਲੇ ਦ੍ਰਿਸ਼ ਵਿਚ ਲੁਣਾ ਦੇ ਇਸ਼ਕ ਦਾ ਡੰਗਿਆ ਰਾਜਾ ਸਲਵਾਨ ਵਰਮਨ ਅਰੀ ਤਰਲੇ ਕਰਦਾ ਹੈ, ਲੂਣਾ ਦੀ ਡੋਲੀ ਉਸ ਨੂੰ ਦੇਣ ਦਾ ਪ੍ਰਬੰਧ ਕਰੇ । ਚਮਿਆਰੀ ਹੈ ਤਦ ਕੀ ਹੈ । ਬਲਵਾਨ ਊਚ ਨੀਚ ਬਾਰੇ ਅਜਿਹਾ ਭਾਸ਼ਣ ਝਾੜਦਾ ਹੈ ਜੋ ਸਾਮੰਤਸ਼ਾਹੀ ਸੋਚ ਨਾਲ ਜ਼ਰਾ ਵੀ ਮੇਲ ਨਹੀਂ ਖਾਂਦਾ । ਇਛਰਾਂ ਬਾਰੇ ਅਤੇ ਲੂਣਾ ਬਾਰੇ ਜੋ ਵਾਰਤਾਲਾਪ ਸਲਵਾਨ ਬੋਲਦਾ ਹੈ, ਉਹ ਨਾ ਹੀ ਨਾਟਕੀ ਹੈ ਨਾ ਸਾਹਿਤਿਕ । ਉਦਾਹਰਣ ਵਜੋਂ : “ਇਛਰਾਂ ਅੱਗ ਨਹੀਂ ਸੀ, ਪਿੰਡਾ ਸੀ, ਉਹਦੇ ਬਾਬਲ ਦੇ ਘਰ ਕਿਵੇਂ ਮੱੜਦਾ ?"...... fਚੱਟ ਬਰਫ਼ੀਲੇ ਪਹਾੜ ਵਰਗੀ ਲੂਣਾ ਦਾ ਪਿੰਡਾ ਹੰਢਾ ਕੇ ਮੈਂ ਜੂਠਾ ਨਹੀਂ ਕਰਨਾ ਚਾਹੁੰਦਾ, ਤੀਜੇ ਦਿਸ਼ ਵਿਚ ਲੂਣਾ (ਸੀਮਾ ਕਪੂਰ) ਲਾੜੀ ਬਣੀ ਘੁੰਡ ਕੱਢੀ ਬੈਠੀ ਹੈ । ਕੁੜੀਆਂ ਨਚ ਰਹੀਆਂ ਹਨ। ਉਸ ਨੂੰ ਨਚਣ ਲਈ ਉਠਾਂਦੀਆਂ ਹਨ, ਉਹ ਈਰਾ (ਮੀਨਾਕਸ਼ੀ ਚੌਹਾਨ) ਅੱਗੇ ਆਪਣਾ ਰੋਣਾ ਧੋਣਾ ਰੋਣ ਲਗਦੀ ਹੈ । ਈਰਾ ਉਸ ਤੋਂ ਵਧ ਉਪਭਾਵੁਕ ਹੋ ਜਾਂਦੀ ਹੈ ਅਤੇ ਲੂਣਾ ਤੋਂ ਬਹੁਤਾ ਰੋਂਦੀ ਹੈ । ਲੂਣਾਂ ਦੀ ਵਿਦਾਇਗੀ ਵੇਲੇ ਫੇਰ ਸ਼ਿਵ ਦੀ ਪੰਕਤੀ 'ਅਗ ਟਰੀ ਪਰਦੇਸ ਨਿਰਦੇਸ਼ਕ ਨੇ ਘੁਸੇੜ ਦਿੱਤੀ ਹੈ । ਅਗਲੇ ਸ਼ ਵਿਚ ਇੱਛਰਾਂ (ਸੰਗੀਤਾ ਮਹਿਤਾ) ਆਪਣੀ ਗੋਲੀ (ਲਾਜ ਬੇਦੀ) ਅੱਗੇ ਰਦੀ ਆਖਦੀ ਹੈ "ਅਜ ਰਾਜੇ ਸਲਵਾਨ ਨੇ ਮੈਨੂੰ ਪੈਰ ਦੀ ਧੂਲ ਸਮਝ ਕੇ ਝਾੜ 120