ਪੰਨਾ:Alochana Magazine April, May, June 1982.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਜਾਇਬ ਕਮਲ : ਅਫਰੀਕਾ 'ਚ ਨੇਤਰ ਹੀਣ - ਡਾ. ਓ. ਪੀ. ਗੁਪਤਾ | ਅਜਾਇਬ ਕਮਲ ਇੱਕ ਮੰਨਿਆ ਹੋਇਆ ਸਮਕਾਲੀ ਚੇਤਨਾ ਦਾ ਕਵੀ ਹੈ ਤੇ ਉਸ ਦੀ ਨਵੀਂ ਕਾਵਿ-ਚੌਕੜੀ ਦਾ, ਨਾਂ ਹੈ 'ਅਫਰੀਕਾ 'ਚ ਨੇਤਰਹੀਣ' । ਇਸ ਵਿਚ ਚਾਰ ਸੰਹਿ ਸੰਮਿਲਤ ਹਨ । ਅਫਰੀਕਾ 'ਚ ਨੇਤਰਹੀਣ, ਖਾਲੀ ਕੁਰਸੀ ਦਾ ਦੁਖਾਂਤ, ਰੋਜਨਾਮਚੇ ਦਾ ਸਫਰ' ਤੇ 'ਰੇਤਲੇ ਸ਼ੀਸ਼ੇ` । ਕਮਲ ਨੂੰ ਪੰਜਾਬੀ ਪਾਠਕਾਂ ਤੇ ਆਲੋਚਕਾਂ ਦੇ ਵਿਰੁਧ ਇਹ ਸ਼ਿਕਾਇਤ ਹੈ ਕਿ ਕੇਵੀ ਦੇ ਰੂਪ ਵਿਚ ਜਿੰਨਾਂ ਮਾਨ-ਸਤਿਕਾਰ ਉਸ ਨੂੰ ਮਿਲਨਾ ਚਾਹੀਦਾ ਸੀ ਉਹ ਨਹੀਂ ਮਿਲਿਆ । ਉਹ ਸ਼ਾਇਦ ਨਹੀਂ ਜਾਣਦਾ ਕਿ ਮਾਨ-ਸਤਿਕਾਰ ਹੌਲੇ ਹੌਲੇ ਮਿਲਦਾ ਹੈ ਤੇ ਕਈ ਦਫਾ ਤਾਂ ਇਸ ਨੂੰ ਪਰਾਪਤ ਕਰਨ ਲਈ ਦੋ-ਚਾਰ ਦਹਾਕੇ ਵੀ ਲਗ ਜਾਂਦੇ ਹਨ । ਕਈ ਦਫਾ ਮੈਨੂੰ ਇੰਜ ਵੀ ਲੱਗਦਾ ਹੈ ਕਿ ਉਸ ਨੂੰ ਆਪਣੀ ਕਾਵਿ-ਪ੍ਰਤਿਭਾ ਬਾਰੇ ਕੁਝ ਗ਼ਲਤਫਹਿਮੀ ਹੋ ਗਈ ਹੈ ਤੇ ਉਸ ਨੂੰ ਉਨੀ ਸਵੀਕ੍ਰਿਤੀ ਮਿਲ ਚੁੱਕੀ ਹੈ ਜਿਸ ਦਾ ਵਾਸਤਵ ਵਿਚ ਉਹ ਹਕਦਾਰ ਸੀ । ਕਮਲ ਨੇ ਅਵਸ਼ ਕਾਹਲ ਵਿਚ ਜ਼ਰੂਰਤ ਤੋਂ ਜ਼ਿਆਦਾ ਕਾਵਿ-ਸੰਗ੍ਰਹਿ ਲਿਖ ਤੇ ਪ੍ਰਕਾਸ਼ਿਤ ਕਰ ਲਏ ਹਨ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸੁਹਿਰਦ ਆਲੋਚਕ ਉਸ ਦੀ ਕਾਵਿ-ਘਾਲਣਾਂ ਦਾ ਸਹੀ ਮੁੱਲ ਨਾ ਪਾਵੇ । ਕਾਹਲ ਕਾਹਲ ਵਿਚ ਜਦ ਉਸ ਨੇ ਕਲਪਨਾਹੀਣ ਪੰਗਤੀਆਂ ਵੀ ਲਿਖੀਆਂ ਹਨ, ਨਾਲ ਨਾਲ ਉਸ ਦੇ ਕਿੰਨੇ ਹੀ ਕਾਵਿ-ਅੰਸ਼ ਬਹੁਤ ਸਜਰੇ ਅਰਥ ਪੂਰਣ ਤੇ ਵਿਸਮੈਜਨਕ ਹੋ ਨਿਬੜੇ ਹਨ। ਨਗਰ ਤੇ ਉਸ ਦੀ ਨੀਰਸ਼, ਬਨਾਵਟੀ, ਭੈ-ਸਤੇ ਸਭਿਅਤਾ ਦਾ ਤਾਂ ਕਮਲੇ ਰੱਜ ਕੇ ਤੇ ਪੁਜੇ ਕੇ ਵੈਰੀ ਹੈ । ਉਹ ਲਿਖਦਾ ਹੈ : ਨਗਰ ਵਾਸੀਆਂ ਦੀਆਂ ਪਥਰਾਈਆਂ ਅੱਖਾਂ ਦੇਖ ਕੇ ਏਕਣ ਲਗਦਾ ਹੈ ਜਿਵੇਂ ਸਾਰੇ ਦੇ ਸਾਰੇ ਮਿਸ਼ਰੀ 122