ਪੰਨਾ:Alochana Magazine April, May, June 1982.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੌਡ ਵਿਦਾਊਟ ਬੰਡਰ (1930) ਦੀ ਨੀਊ ਟਿਸਿਜ਼ਮ (1941) 'ਪੋਇਟਰੀ : ਏ ਨੋਟ ਆਨ ਐਂਟੋਲੋਜੀ । ਐਲਨ ਟੇਟ : ਟੈਨਸ਼ਨ ਇਨ ਪੋਇਟਰੀ' “ਥੀ ਟਾਈਪਸ ਆਫ਼ ਪੋਇਟਰੀ *ਅੰਡਰਸਟੈਡਿੰਗ ਮੌਡਰਨ ਪੋਇਟਰੀ' ‘ਦੀ ਹੌਵਰਿੰਗ ਫ਼ਲਾਈ ਕਲਿੰਥ ਬਰੁਕਬ : ਅੰਡਰਸਟੈਂਡਿੰਗ ਪੋਇਟਰੀ (1938). 'ਮੌਡਰਨ ਪੋਇਟਰੀ ਐਂਡ ਦੀ ਟ੍ਰੈਡੀਸ਼ਨ' (1937) ' ਦੀ ਵੈੱਲ ਰੋਟ ਅਰਨ' (1947) 'ਪੋਇਟ, ਪੋਇਮ ਐਡ ਦੀ ਰੀਡਰ' ਆਰ.ਪੀ.ਬਲੈਕਮਰ : ਦੀ ਡਬਲ ਏਜੈਂਟ (1935). ਦੀ ਐਕਸਪੈਂਸ ਆਫ਼ ਬ੍ਰਿਟਨੈਸ' (1940) 'ਲੈਂਗੁਏਜ ਐਂਡ ਜੈਸਚਰ' (1954) ਇਵੈਰ ਵੈਟਰਜ਼ : ‘ਦੀ ਫੰਕਸ਼ਨ ਆਫ਼ ਟਿਸਿਜ਼ਮ' ਡਬਲਿਊ.ਕੇ. ਵਿਮਸੱਟ: ‘ਦੀ ਵਰਬਲ ਆਈਕਨ (1954) ਕਾਵਿ ਦੀ ਪ੍ਰਕ੍ਰਿਤੀ ਬਾਰੇ ਚਰਚਾ ਕਰਦਿਆਂ ਹੋਇਆਂ ਰੈਨਸਮ ਆਪਣੀ ਪੁਸਤਕ ‘ਦੀ ਵਰਲਡ'ਜ਼ ਬੈਡੀ' ਵਿਚ ਲਿਖਦਾ ਹੈ ਕਿ ਸ਼ੁੱਧ ਕਾਵਿ ਦੀ ਸੰਸਾਰ ਨੂੰ ਵਧੇਰੇ ਸੁੰਦਰ ਬਣਾਉਣ ਜਾਂ ਆਦਰਸ਼ਿਆਉਣ ਵਿਚ ਕੋਈ ਮਹਾਨ ਦਿਲਚਸਪੀ ਨਹੀਂ ਹੁੰਦੀ । ਸੱਚੀ · ਕਵਿਤਾ ਤਾਂ ਸੰਸਾਰ ਦੀ ਪਛਾਣ ਵਲ, ਉਸ ਦੇ ਵਧੇਰੇ ਸਪੱਸ਼ਟ ਦੀਦਾਰ ਕਰਨ ਵਲ ਰਚਿਤ ਹੁੰਦੀ ਹੈ । ਕਵਿਤਾ ਇਕ ਅਜਿਹੀ ਕਿਸਮ ਦਾ ਗਿਆਨ ਹੈ, ਜਿਹੜਾ ਹੋਰ ਕਿਸੇ ਮਾਧਿਅਮ ਦੁਆਰ ਗ੍ਰਹਿਣ ਨਹੀਂ ਕੀਤਾ ਜਾ ਸਕਦਾ । ਨਵ-ਆਲੋਚਕਾਂ ਦੇ ਕਾਵਿ-ਸਿੱਧਾਂਤ ਵਿਚ ਰੋਮਾਂਟਿਕ (ਆਦਰਸ਼ਿਆਣ ਵਾਲੀ, ਪਲਾਇਨਵਾਦੀ) ਕਵਿਤਾ ਲਈ ਅਤੇ ਕਲਾਸਕੀ (ਉਪਦੇਸ਼ਾਤਮਕ) ਕਵਿਤਾਂ ਲਈ ਕੋਈ ਸਥਾਨ ਨਹੀਂ। ਉਨ੍ਹਾਂ ਅਨੁਸਾਰ ਅਸਲ ਕਵਿਤਾ ਉਹ ਹੈ, ਜੋ ਸਾਨੂੰ ਸੰਸਾਰ ਬਾਰੇ ਗਿਆਨ ਪ੍ਰਦਾਨ ਕਰਦੀ ਹੈ, ਜੋ ਸੰਸਾਰ ਨੂੰ ਸਾਡੇ ਤਕ ਮੋੜ ਕੇ ਲਿਆਉਂਦੀ ਹੈ । ਆਪਣੀ ਧਾਰਣਾ ਨੂੰ ਸਪੱਸ਼ਟ ਕਰਨ · ਲਈ ਰੈਨਸਮ ਮਾਨਵ ਅਤੇ ਹੋਰ ਪਸ਼ੂਆਂ ਵਿਚ ਅਤੇ ਵਿਗਿਆਨਿਕ ਯਥਾਰਥ-ਬੋਧ (cognition) ਅਤੇ ਕਾਵਿਕ ਯਥਾਰਥ-ਬੋਧ ਵਿਚ ਨਿਖੇੜੇ ਸਥਾਪਿਤ ਕਰਦਾ ਹੈ । ਵਿਗਿਆਨਿਕ ਯਥਾਰਥ-ਬਧ ਵਿਚ, ਮਾਨਵ ਪਸ਼ੂ-ਜਗਤ ਨਾਲ ਇਕਮਿਕ ਹੁੰਦਾ ਹੈ, ਅੰਤਰ ਕੇਵਲ ਗੁਣਾਤਮਿਕ ਹੀ ਹੁੰਦਾ ਹੈ; ਜਦ ਕਿ ਕਾਵਿਕ ਯਥਾਰਥ-ਬੋਧ ਵਿਚ ਉਸ ਦਾ ਸੰਤਵ ਵਿਲੱਖਣ ਹੋਦ ਦਾ ਧਾਰਣੀ ਹੁੰਦਾ