ਪੰਨਾ:Alochana Magazine April, May, June 1982.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ । ਉਹ ਨਹੀਂ ਚਾਹੁੰਦਾ ਕਿ ਅਸੀਂ ਇਸ ਸੰਸਾਰ ਨੂੰ ਕਿਸੇ ਵਿਚਾਰਕ ਦੀ ਦ੍ਰਿਸ਼ਟੀ ਨਾਲ ਵੇਖੀਏ : ਮੈਂ ਪੁਸਤਕਾਂ ਦਾ ਉਹਲਾ ਲੈ ਕੇ ਹਵਾਈ ਫਲਸਫਿਆਂ ਬਾਰੇ ਗਲਾਂ ਕਰਨ ਵਾਲਾ ਹਵਾਈ ਵਿਅਕਤੀ ਨਹੀਂ ਸਗੋਂ ਤੁਹਾਡੇ ਵਾਂਗ ਜੀਉਂਦਾ ਤੁਹਾਡੇ ਵਾਂਗ ਸੰਚਦਾ, ਮਹਿਸੂਸਦਾ ਤੁਹਾਡੇ ਵਾਂਗ ਈ ਧੜਕਦਾ ਬੋਲਦਾ ਹਾਂ (ਪੰਨਾ : 271) ਉਹ ਵਿਟਮੈਨ (Whitman) ਦੀ ਸ਼ੈਲੀ ਤਾਂ ਅਪਣਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਪਰ ਉਸ ਕੋਲ ਵਿਟਮੈਨ ਦੀ ਰਹੱਸਵਾਦੀ ਦ੍ਰਿਸ਼ਟੀ ਨਹੀਂ । ਲਗਦਾ ਹੈ ਕਿ ਉਹ ਸਾਰੇ ਫਲਸਫਿਆਂ ਨੂੰ ਛੱਡ ਕੇ ਜ਼ਿੰਦਗੀ ਦੇ ਚਸ਼ਮੇ ਦਾ ਹੀ ਪਾਣੀ ਪੀਣਾ ਚਾਹੁੰਦਾਹੈ : ਜ਼ਿੰਦਗੀ ਦੇ ਝਮ ਝਮ, ਲਿਸ਼ ਲਿਸ਼ ਕਰਦੇ ਝਰਨੇ 'ਚੋਂ ਪਾਣੀ ਦਾ ਇਕ ਚੁਲੂ ਭਰਕੇ ਨਹੀਂ ਪੀਤਾ (ਪੰਨਾ : 245) ਜ਼ਿੰਦਗੀ ਖੜੋਤ ਦਾ ਨਾਂ ਨਹੀਂ । ਜਿਵੇਂ ਫਰਾਂਸ ਦਾ ਦਾਰਸ਼ਨਿਕ ਬਰਗਲਾਂ (Bergson) ਕਹਿੰਦਾ ਹੈ, ਇਹ ਤਾਂ ਨਿਰਡਰ ਗਤੀਸ਼ੀਲ ਨਦੀ ਹੈ । ਅਭੁਲ ਤੇ ਅਤਿ ਸੁਝਾਓ ਪੂਰਣ ਸ਼ਬਦਾਂ ਵਿਚ ਕਮਲ ਲਿਖਦਾ ਹੈ : ਜ਼ਿੰਦਗੀ 'ਬਾਓਬਾਬ' ਦੇ ਰੂਖ ਵਾਂਗ, ਅੰਨੇ ਵਾਂਗ ਰੇਤੇ 'ਚ ਜੜਾਂ ਮਾਰਨ ਦਾ ਨਾਂ ਨਹੀਂ ਸਗੋਂ ਨੀਲ ਨਦੀ ਦੇ ਨੀਲੇ ਪਾਣੀਆਂ ਵਾਂਗ ਇਹ ਤਾਂ ਸਦਾ ਪਠਾਰਾਂ, ਮੈਦਾਨਾਂ, ਮਾਰੂ ਬਲੀਆਂ 'ਚ ਨਿਰੰਤਰ ਵਸਦੇ ਰਹਿਣ ਦਾ ਨਾਂ ਹੈ । (ਪੰਨਾ : 1 68) ਜ਼ਿੰਦਗੀ ਤਾਂ ਲਗਾਤਾਰ ਇਕ ਸਫਰ ਹੈ- ਇਕ ਨੇਕਤੇ ਤੋਂ ਦੂਜੇ ਨੁਕਤੇ ਤਕੇ । ਕਵੀ ਦੇ ਸ਼ਬਦਾਂ ਵਿੱਚ : ਮਖੌਟੇ ਤੋਂ ਮਨੁੱਖ ਤੀਕ ਮਨੁੱਖ ਤੋਂ ਮਨੁੱਖ ਤੀਕ ਸ਼ਬਦਾਂ ਤੋਂ ਚੁੱਪ ਤੀਕ ਚੁੱਪ ਤੋਂ ਸ਼ਬਦਾਂ ਤੀਕ ਸ਼ਬਦਾਂ ਤੋਂ ਸ਼ਬਦਾਂ ਤੀਕ ਸ਼ਬਦਾਂ ਤੋਂ ਅਰਥਾਂ ਤੀਕ (ਪੰਨਾ : 169) ਉਪਰਲੋ ਦੇ ਕਾਵਿ-ਅੰਸ਼ਾਂ ਤੋਂ ਸਪੱਸ਼ਟ ਹੈ ਕਿ ਅਜਾਇਬ ਕਮਲ ਕੋਈ ਮਾੜਾ-ਮੋਟਾ ਕਵੀ ਨਹੀਂ। ਜਦ ਉਹ ਦੁਨੀਆ ਦੇ ਸਾਰੇ ਰੂੜੀਗਤ ਫਲਸਫਿਆਂ ਤੋਂ ਬਚਣ ਦੀ 126