ਪੰਨਾ:Alochana Magazine April, May, June 1982.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਲਾਹ ਸਾਨੂੰ ਦੇਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਦੀ ਉਹਨਾਂ ਦੇ ਨਾਲ ਕਾਫੀ ਚੰਗੀ ਜਾਣਕਾਰੀ ਨਹੀਂ । ਸਗੋਂ ਇਸ ਚੌਕੜੀ ਨੂੰ ਪੜ੍ਹਨ ਪਿਛੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਵੀ ਕੀ ਬਾਹਰਲੀਆਂ ਤੇ ਕੀ ਭਾਰਤ ਦੀਆਂ ਲਗਭਗ ਸਾਰੀਆਂ ਸੋਚ ਵਿਧੀਆਂ-ਪ੍ਰਣਾਲੀਆਂ ਦੀ ਖਾਸੀ ਜਾਣਕਾਰੀ ਰਖਦਾ ਹੈ ਤੇ ਉਸ ਦੇ ਅਧਿਐਨ-ਮੰਨਣ ਨੂੰ ਕਿਸੇ ਵੀ ਤਰਾਂ ਸਤਹੀ ਕਹਿ ਕੇ ਨਹੀਂ ਕਰਾਇਆ ਜਾ ਸਕਦਾ । ਕਮਲ ਇਕ ਅੰਤਰਰਾਸ਼ਟਰੀ ਪੱਧਰ ਦਾ ਪਥਿਕ ਰਿਹਾ ਹੈ ਤੇ ਉਸ ਦੀਆਂ ਕਵਿਤਾਵਾਂ ਤੋਂ ਪਤਾ ਚਲਦਾ ਹੈ ਕਿ ਉਸ ਨੇ ਸਮਕਾਲੀ ਮਹਾਨਗਰੀ ਸਭਿਅਤਾ ਦੇ ਹਰ ਪੱਥ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਘੋਖਿਆ ਹੈ । ਇਨਾਂ ਚੌੜੀਆਂ ਦੇ ਰਾਹੀਂ ਸਹੀ ਅਰਥਾਂ ਵਿਚ ਅਜਾਇਬ ਆਧੁਨਿਕ ਹੋਣ ਦੀ ਕਸ਼ਿਸ਼ ਕਰ ਰਿਹਾ ਹੈ ਤੇ ਸਮਕਾਲੀਨ ਵੀ ਸੰਗਹਿ ਦੋ ਸ਼ੁਰੂ ਵਿਚ ਤੇ ਬਾਦ ਵਿਚ ਦਿੱਤੇ ਹਵਾਲਿਆਂ ਤੋਂ ਪਤਾ ਚਲਦਾ ਹੈ ਕਿ ਪਹਿਲਾਂ ਉਸ ਨੇ ਅੰਗਰੇਜ਼ੀ ਆਲੋਚਕਾਂ ਦੇ ਆਧੁਨਿਕਤਾ ਸਬੰਧੀ ਵਿਚਾਰਾਂ ਦਾ ਗੰਭੀਰਤਾ ਨਾਲ ਅਧਿਐਨ - ਮੰਨਣ ਕੀਤਾ ਹੈ, ਇਸ ਮਕਸਦੇ ਨਾਲ ਕੇ ਉਹ ਆਪਣੀ ਪੰਜਾਬੀ ਕਵਿਤਾ ਨੂੰ ਸਪੱਸ਼ਟ ਤੌਰ ਉਤੇ ਆਧੁਨਿਕ ਬਣਾ ਸਕੇ । ਪੰਜਾਬੀ ਕਵਿਤਾ ਨੂੰ ਆਧੁਨਿਕਤਾ ਦੀ ਤਰਫ ਮੌੜਨ ਵਾਲੇ ਕਵੀਆਂ ਵਿੱਚ ਉਸ ਦੀ ਥਾਂ ਬਹੁਤੇ ਮਹਤਵ ਪੂਰਨ ਹੈ । ਸਟੀਫਨ ਸਪੈਂਡਰ ਲਿਖਦਾ ਹੈ ਕਿ ਆਧੁਨਿਕ ਕ ਵੀ ਪਰੰਪਰਾਗਤ ਕੀਮਤ ਸਵੀਕਾਰ ਨਹੀਂ ਕਰਦਾ ਤੇ ਇਹੋ ਹਾਲ ਅਜਾਇਬ ਦਾ ਹੈ । ਗੱਲ ਵਾਸਤਵ ਵਿਚ ਸ਼ੈਲੀ ਦੀ ਹੁੰਦੀ ਹੈ । ਅਜਾਇਬ ਉਨ੍ਹਾਂ ਆਧੁਨਿਕ ਪੰਜਾਬੀ ਕਵੀਆਂ ਵਿਚੋਂ ਹੈ ਜਿਨਾਂ ਪੰਜਾਬੀ ਕਵਿਤਾ ਨੂੰ ਇਕ ਨਵੀਂ ਸ਼ੈਲੀ ਤੇ ਬਿੰਬਾਵਲੀ ਦੇ ਕੇ ਇਸ ਨੂੰ ਆਧੁਨਿਕ ਹੋਣ ਦਾ ਹੱਕ ਦਿਵਾਇਆ ਹੈ । ਅਜਾਇਬ ਦੀ ਕਵਿਤਾਂ ਦਾ ਇਕ ਹੋਰ ਵਾਧਾ ਹੈ ਕਿ ਇਹ ਜ਼ਿੰਦਗੀ ਦੀ ਸਮੱਗਰਤਾ, ਸਕਲਤਾ ਨੂੰ ਪਕੜਨ ਤੇ ਸਮੇਟਣ ਦਾ ਸਫਲ ਯਤਨ ਕਰਦੀ ਹੈ । The writer must portray the totality as he unmasks completely." (ਪੰਨਾ : 208) ਉਹ ਇਕ ਥਾਂ ਕਹਿੰਦਾ ਹੈ : ਨਵੇਂ ਤੇ ਪੁਰਾਣੇ ਦੀ ਲੜਾਈ ਹੈ ਸਿਰਜਣਾ, ਅਸਿਰਜਣਾ ਦੀ ਟੱਕਰ ਹੈ ਇਕ ਪਾਸੇ ਦਰਯੋਧਨੇ ਦੇ ਬੰਨੇ ਹਨ ਦੂਸਰੇ ਪਾਸੇ ਅਰਜੁਨ ਦੇ ਤੀਰ ਭੀਮ ਦੇ ਗੁਰਚ ਤੇ ਲੋਹੇ ਦੀ ਉਂਗਲੀ ਤੇ ਤੇਜ਼ ਤੇਜ਼ ਘੁੰਮਦੀ ਸੁਦਰਸ਼ਨ-ਚੱਕਰ ਹੈ (ਪੰਨਾ : 235) 127