ਪੰਨਾ:Alochana Magazine April, May, June 1982.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਪਰਲੀਆਂ ਪੰਗਤੀਆਂ ਵਿਚ ਕਮਲ ਮਥਿਹਾਸ ਦੀ ਵਰਤੋਂ ਵੀ ਨਵੇਂ ਪ੍ਰਸੰਗ ਵਿਚ ਕਰੋ ਗਿਆ ਹੈ । ਅਜ ਇਥੇ ਦੀ ਬਿੰਬਾਵਲੀ ਬਹੁਤ ਸਜਰ, ਪ੍ਰਭਾਵਸ਼ਾਲੀ, ਸਹੀ ਤੇ ਸੰਗਾਨਕੁਲ ਹੁੰਦੀ ਹੈ । ਉਸ ਦੀ ਕਲਪਨਾ ਇੰਨੀ ਜ਼ਰਖੇਜ਼ ਹੈ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਇਕ ਬੰਬ ਦੀ ਸਿਰਜਨਾ ਕਰਦੇ ਹੋਏ ਉਸ ਨੂੰ ਬਹੁਤ ਦੇਰ ਨਹੀਂ ਲਗਦੀ । ਤਾਜ਼ੇ ਤੋਂ ਤਾਜ਼ਾ ਬਿੰਬ ਉਸ ਦੀ ਕਲਮ ਦੀ ਨੌਕ ਉਤੇ ਰਹਿੰਦਾ ਨਜ਼ਰ ਆਉਂਦਾ ਹੈ । ਹੇਠਾ ਕੁਝ ਉਦਾਹਰਣ ਦਿੱਤੇ ਜਾਂਦੇ ਹਨ : ਮੈਂ ਔਰਤ ਹਾਂ ਬਕਰੀ ਨਹੀਂ ਹਾਂ ਜੇ ਰਹਾਂ ਇੱਕ ਹੀ ਖੰਡ ਤੇ ਬੱਝੀ । (ਪੰਨਾ : 70} ਅੱਜ ਦੇ ਬਧੀ ਜੀਵੀਆਂ ਦੀ ਜ਼ਮੀਰ ਤਾਂ ਕੁਝ ਕੂੜੇ ਦੇ ਢੇਰ ਤੇ ਪਈ ਬ-ਮਾਰਦੀ ਬਿੱਲੀ ਵਾਂਗ ਮਰੀ ਪਈ ਹੈ । (ਪੰਨਾ : 233) ਖੁੰਢੇ ਰੰਬੇ ਵਰਗ ਚੇਤਨਾ ਜਿੰਨ੍ਹਾਂ 'ਕ ਉਗਿਆ ਘਾ ਕਪਦੀ ਹੈ । (ਪੰਨਾ : 210) ਵਿਅੰਗ ਉਸ ਦੀ ਕਵਿਤਾ ਦਾ ਇਕ ਅਭਿੰਨ ਅੰਗ ਹੈ, ਹਥਿਆਰ ਹੈ । ਉਸ ਦਾ ਵਿਅੰਗ ਕਦੇ ਵੀ ਸਹੀ ਨਹੀਂ ਹੁੰਦਾ ਤੇ ਇਸ ਲਈ ਕਈ ਦਫਾ ਆਮ ਬੰਦਾ ਇਸ ਨੂੰ ਸਮਝਣ ਲਈ ਅਯੋਗ ਹੋ ਜਾਂਦਾ ਹੈ । ਇਹ ਵਿਅੰਗ ਤਿੱਖਾ, ਬਰੀਕ ਤੇ ਅਰਥ ਪੂਰਨ ਹੁੰਦਾ ਹੈ । ਉਦਾਹਰਣ ਵੇਖੋ : ਇਥੇ ਹੁਣ ਕਰਾਮਾਤਾਂ ਹੋਣ ਵਾਲੀ ਕੋਈ ਗੱਲ ਬਾਕੀ ਨਹੀਂ ਰਹਿ ਗਈ ਕਰਾਮਾਤਾਂ ਹੋਣ ਦੀ ਥਾਂ ਇਥੇ ਹਰ ਪਾਸੇ ਵਾਰਦਾਤਾਂ ਹੀ ਹੁੰਦੀਆਂ ਨੇ (ਪੰਨਾ : 199} ਕਟਾਖ ਤਾਂ ਉਹ ਬਹੁਤ ਜ਼ੋਰ ਦਾ ਕਰਦਾ ਹੈ : ਪਤਾ ਨਹੀਂ ਕਈ ਲੋਕ ਕਿਉਂ ਬਰਫ ਦੇ ਤੋਦੇ ਵਾਂਗ ਸਿਰਫ ਇਕ ਬਟਾ ਤਿੰਨ ਪਾਣੀ ਤੋਂ ਬਾਹਰ ਬਾਕੀ ਦੇ ਦੋ ਬਟਾ ਤਿੰਨ ਪਾਣੀ 'ਚ ਛੁਪੇ ਰਹਿੰਦੇ ਨੇ । (ਪੰਨਾ : 76} 128