ਪੰਨਾ:Alochana Magazine April, May, June 1982.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ; ਕਿਉਂਕਿ ਇਥੇ ਉਸ ਦੀ ਪਸ਼ੂ-ਜਗਤੇ ਨਾਲੋਂ ਵਿਲੱਖਣਤਾ ਅਤਿਅੰਤ ਸਸ਼ੱਕਤ ਰੂਪ ਵਿਚ ਗੁਣਾਤਮਿਕ ਹੁੰਦੀ ਹੈ । ਮਾਨਵ ਕੇਵਲ ਆਪਣੇ ਪਾਸ਼ਵਿਕ ਮਨੋਰਥ ਦੀ ਪ੍ਰਭਾਵਸ਼ੀਲਤਾ ਦੁਆਰਾ ਹੀ ਆਪਣੇ ਆਪ ਨੂੰ ਪਸ਼ੂਆਂ ਨਾਲੋਂ ਨਹੀਂ ਨਿਖੇੜਦਾ, ਸਗੋਂ ਆਪਣੇ ਉਸ ਅਦੁੱਤੀ ਵਤੀਰੇ ਦੁਆਰਾ ਵੀ ਪਸ਼ੂਆਂ ਨਾਲੋਂ ਵਿਲੱਖਣ ਹਾਰ ਗ੍ਰਹਿਣ ਕਰਦਾ ਹੈ, ਜਿਸ ਵਤੀਰੇ ਰਾਹੀਂ ਉਹ ਇਨ੍ਹਾਂ ਮਨੋਰਥਾਂ ਦੀ ਪੂਰਤੀ ਲੋਚਦਾ ਹੈ । ਮਾਨਵ ਆਪਣੇ ਪਾਸ਼ਵਿਕ ਜੀਵਨ ਨੂੰ ਸਿਰਫ਼ ਜੀਊਂਦਾ ਹੀ ਨਹੀਂ, ਉਸ ਵਿਚੋਂ ਅਸੀਮ ਆਨੰਦ ਹਿਣ ਕਰਦਾ ਹੈ ਅਤੇ ਇਹ ਅਸੀਮ ਆਨੰਦ ਗ੍ਰਹਿਣ ਕਰਨ ਵਾਲੀ ਮਾਨਸਿਕ ਸ਼ਕਤੀ, ਰੈਨਸਮ ਅਨੁਸਾਰ, ਜਿਹੋ ਜਿਹੀ ਮਾਨਵ ਕੋਲ ਹੈ, ਉਹੋ ਜਿਹੀ ਪਸ਼ੂਆਂ ਕੋਲ ਨਹੀਂ ਹੁੰਦੀ । ਮਨੁੱਖ ਜਿਵੇਂ ਆਪਣੀ ਤਾਰਕਿਕ ਮਨੋ-ਸ਼ਕਤੀ ਦੁਆਰਾ ਕਿਤੀ ਨੂੰ ਸਮਝਦਾ ਅਤੇ ਉਸ ਉਤੇ ਅਧਿਕਾਰ ਪ੍ਰਾਪਤ ਕਰਦਾ ਹੈ, ਇਸ ਦਾ ਸੰਬੰਧ ਵਿਗਿਆਨਿਕ ਯਥਾਰਥ-ਬੋਧ ਨਾਲ ਹੈ, ਅਤੇ ਮਾਨਵ ਜਿਵੇਂ ਆਪਣੀ ਸੰਵੇਦਨਸ਼ੀਲ ਦੁਆਰਾ ਦ੍ਰਿਸ਼ਟਮਾਨ ਪਾਸਾਰ-ਜਗਤ ਨੂੰ ਪ੍ਰਤੱਖਣ ਕੇਂਦਰ-ਬਿੰਦੂ ਬਣਾਉਂਦਾ ਹੈ, ਇਸ ਨੂੰ ਮਿਥਿਹਾਸਿਕ, ਧਾਰਮਿਕ, ਦਾਰਸ਼ਨਿਕ ਪੱਠਭੂਮੀ ਪ੍ਰਦਾਨ ਕਰਦਾ ਅਤੇ ਅਜਿਹੀ ਅਨੁਭੂਤੀ ਵਿਚ ਅਸੀਮ ਆਨੰਦ ਗ੍ਰਹਿਣ ਕਰਦਾ ਹੈ, ਇਸ ਦਾ ਸੰਬੰਧ ਕਾਵਿਕ ਯਥਾਰਥ-ਬੋਧ ਨਾਲ ਹੈ ਅਤੇ ਇਹੋ ਕਾਵਿ ਦਾ ਸੋਮਾ ਹੈ । ਇਹ ਸੰਵੇਦਨਸ਼ੀਲਤਾ ਹੀ ਸਾਡੀਆਂ ਆਨੰਦ-ਅਨੁਭੂਤੀਆਂ ਦਾ ਕਾਰਣ ਬਣਦੀ ਹੈ, ਅਤੇ ਪਿਆਰ-ਅਨੁਭੂਤੀ ਵੀ ਇਨ੍ਹਾਂ ਵਿਚੋਂ ਹੀ ਇਕ ਹੈ । ਪਰ ਇਹ ਸਿਰਫ਼ ਰੋਮਾਂਟਿਕੇ ਪਿਆਰ ਨਹੀਂ, ਸਗੋਂ ਇਸ ਤੋਂ ਵੀ ਵਧੇਰੇ ਬੁਨਿਆਦੀ ਮਨੋਂਵੇਗ ਹੈ, ਜਿਸ ਨੂੰ ਸ਼ੋਪਨਹਾਰ ਦੇ ਸ਼ਬਦਾਂ ਵਿੱਚ ਆਖਿਆ-ਵਿਹੀਨ ਗਿਆਨ ਹਿਣ ਕਰਨਾ ਆਖਿਆ ਜਾ ਸਕਦਾ ਹੈ । ਆਕੇfਖਿਆ-ਵਿਹੀਨ ਗਿਆਨ ਗਹਿਣ ਕਰਨ ਵਾਲੇ ਮਨੋਂਵੇਗ ਵਿਚੋਂ ਹੀ ਕਵਿਤਾ ਜਨਮ ਲੈਂਦੀ ਹੈ । ਸਾਹਿਤ ਦੇ ਗਿਆਨ ਹੋਣ ਦਾ ਦਾਅਵਾ ਵਿਗਿਆਨਿਕ ਰਿਆਨ ਦੀ ਦੋਸ਼ਪੂਰਨਤਾ ਅਤੇ ਵਿਗਿਆਨ ਦੀਆਂ ਆਪਣੀਆਂ ਸੀਮਾਵਾਂ ਕਾਰਣ ਯਥਾਰਥ ਨੂੰ ਉਸ ਦੇ ਸਾਰੇ ਕੋਣਾਂ ਤੋਂ ਦੇਖ ਸਕਣ ਦੀ ਅਸਮਰਥਤਾ ਦੇ ਬੋਧ ਵਿਚੋਂ ਜਨਮਿਆ ਹੈ । ਰੋਨਸਮ ਦੇ ਮਤ ਅਨੁਸਾਰ ਵਿਗਿਆਨ ਦੀਆਂ ਕੁਝ ਕੁ ਸੀਮਾਵਾਂ ਇਸ ਪ੍ਰਕਾਰ ਹਨ : ਉ) ਸਾਰੀਆਂ ਵਸਤੂਆਂ ਵਿਚ ਸਮੁੱਚ ਰੂਪ ਵਿਚ ਦਿਲਚਸਪੀ ਦਾ ਅਭਾਵ; ਅ) ਜਿਥੇ ਇਸ ਦੀ ਸੀਮਾ ਮੁੱਕ ਜਾਂਦੀ ਹੈ, ਉਥੇ ਮਨਘੜਤ ਸਿਰਜਣਾ ਵਲ ਰੁਚੀ; ਬ) ਇਸ ਦਾ ਵਿਹਾਰਿਕ (pragmatic) ਰਵੱਈਆ; ਜਿਸ ਦੁਆਰਾ ਤਿਕੋ ਗਿਆਨ ਵਿਸ਼ੇ ਨੂੰ ਮਨੁੱਖੀ ਬੋਧ ਤਕ ਸੀਮਤ ਕਰ ਦਿੱਤਾ ਜਾਂਦਾ ਹੈ; ਸ) ਇਸ ਦੀ ਧਾਰਣਾ ਕਿ ਗਿਆਨ ਕੇਵਲ ਇਕੋ ਪ੍ਰਕਾਰ ਦਾ ਹੈ ਅਤੇ ਉਹ 10