ਪੰਨਾ:Alochana Magazine April, May, June 1982.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਹਾਰਿਕ ਹੈ ਅਤੇ ਇਸ ਦੀ ਸਕੀਮ ਵਿਚ ਸੌਦਰਯਾਤਮਕ ਗਿਆਨ ਲਈ ਕੋਈ ਸਥਾਨ ਨਹੀਂ; ਹ) ਇਸ ਦਾ ਉਹ ਵਿਹਾਰਿਕ ਰਵੱਈਆ ਜਿਹੜਾ ਤਕਨਾਲੋਜੀ ਅਤੇ ਸੱਨਅਤੀ ਵਾਦ ਵੇਲੇ ਨੂੰ ਲੈ ਜਾਂਦਾ ਹੈ, ਜਿਸ ਦੇ ਕਈ ਭਿਅੰਕਰ ਸਿੱਟੇ ਨਿਕਲ ਸਕਦੇ ਹਨ । | ਨਵ-ਅਲੋਚਕਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਜੋਕੇ ਯੁਗ ਵਿਚ ਕਾਵਿ ਨੂੰ ਸਭ ਤੋਂ ਵੱਡਾ ਚੈਲੰਜ ਵਿਗਿਆਨ ਅਤੇ ਤਕਨਾਲੋਜੀ ਵਲੋਂ ਹੀ ਹੈ ਅਤੇ ਇਸ ਸੰਦਰਭ ਵਿਚ ਉਨ੍ਹਾਂ ਨੇ ਕਾਵਿ-ਸੰਕਲਪ ਦੀ ਪੁਨਰ-ਵਿਆਖਿਆ ਜ਼ਰੂਰੀ ਸਮਝੀ ਅਤੇ ਵਿਗਿਆਨ ਦੇ ਗਿਆਨ ਨਾਲੋਂ ਕਾਵਿ ਦੇ ਗਿਆਨ ਨੂੰ ਸ਼ਠ ਸਿੱਧ ਕੀਤਾ । ਅਜਿਹਾ ਤਾਂ ਹੀ ਸੰਭਵ ਹੋ ਸਕਦਾ ਸੀ, ਜੇ ਕਾਵਿ ਨੂੰ ਗਿਆਨ ਦੇ ਤੌਰ ਤੇ ਪ੍ਰਤਿਸ਼ਠਿਤ ਕੀਤਾ ਜਾਂਦਾ। ਸੋ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਨ੍ਹਾਂ ਨੇ ਕਾਵਿ-ਸੰਕਲਪ ਦੀ ਪਰਿਭਾਸ਼ਾ ਹੀ ਇਸ ਨੁਕਤੇ ਤੋਂ ਆਰੰਭ ਕੀਤੀ । ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਵਿਤਾ ਵਿਚ ਕਿਸ ਪ੍ਰਕਾਰ ਦਾ ਗਿਆਨ ਨਿਹਿਤ ਹੈ ਅਤੇ ਇਹ ਉਸ ਨੂੰ ਸੰਚਰਿਤ ਕਿਵੇਂ ਕਰਦੀ ਹੈ ? ਇਸ ਦੇ ਉਤਰ ਵਿਚ ਰੈਨਸਮ ਦੀ ਇਹ ਸਥਾਪਨਾ ਹੈ ਕਿ ਕਾਵਿਕ ਗਿਆਨ ਨਾ ਤਾਂ ਦਰਸ਼ਨ ਵਾਂਗ ਬੌਧਿਕ ਅਨੁਮਾਨਾਂ ਵਿਚੋਂ ਪੈਦਾ ਹੁੰਦਾ ਹੈ ਅਤੇ ਨਾ ਹੀ ਇਹ ਵਿਗਿਆਨ ਵਾਂਗ ਪ੍ਰਕ੍ਰਿਤੀ ਪੂਤ ਵਿਹਾਰਿਕ (pragmatic) ਰਾਵਾਂ ਵਿਚੋਂ ਜਨਮਦਾ ਹੈ, ਸਗੋਂ ਇਸ ਦਾ ਜਨਮ ਸੌਂਦਰਯਾਤਮਕ ਅਨੁਭੂਤੀ ਵਿਚੋਂ ਹੁੰਦਾ ਹੈ । ਸੌਦਰਯਾਤਮਿਕ ਅਨੁਭੂਤੀ ਦਾ ਪਛਾਣfਚੰਨ ਇਸ ਦੀ ਆਕਾਂਖਿਆ-ਮੁਕਤਤਾ ((desirelessness) ਹੈ---ਇਹ ਉਹ ਗੁਣ ਹੈ, ਜਬ ਦੇ ਆਧਾਰ ਉਤੇ ਕਾਂਤ ਅਤੇ ਸ਼ੋਪਨਹਾਰ ਵਰਗੇ ਅਧਿਕਾਰੀ ਚਿੰਤਕਾਂ ਨੇ ਸੌਂਦਰਯਾਤਮਿਕ ਅਨੁਭੂਤੀ ਦਾ ਜਸ਼ਨ ਮਨਾਇਆ ਹੈ। ਸੌਂਦਰਯਾਤਮਿਕ ਰਵੱਈਆ ਅਤਿਅੰਤ ਵਸਤੁਪਕ ਅਤੇ ਅਤਿਅੰਤ ਸਰਲਚਿੱਤ (innocent) ਰਵੱਈਆ ਹੈ, ਜਿਸ ਨਾਲ ਅਸੀਂ ਦਿਸ਼ਟਮਾਨ ਪਾਸਾਰ-ਜਗਤ ਨੂੰ ਦੇਖ ਸਕਦੇ ਹਾਂ ਅਤੇ ਇਹ ਤਾਂ ਹੀ ਸੰਭਵ ਹੈ ਜੇ ਸਾਡੀ ਨਾ ਤਾਂ ਇਸ ਪਾਸਾਰ-ਜਗਤ ਨੂੰ ਪਾਉਣ ਦੀ ਆਕਾਂਖਿਆਂ ਹੋਵੇ ਅਤੇ ਨਾ ਹੀ ਅਸੀਂ ਇਸ ਨੂੰ ਆਪਣੇ ਵਸ ਵਿਚ ਕਰਨ ਲਈ ਤਾਂਘਵਾਨ ਹੋਈਏ । ਵਿਗਿਆਨਿਕ ਰਵੱਈਆ ਇਸ ਦੇ fਬਿਲਕੁਲ ਵਿਪਰੀਤ ਹੁੰਦਾ ਹੈ ਕਿਉਂਕਿ ਇਸ ਰਵੱਈਏ ਅਨੁਸਾਰ ਗਿਆਨ ਹਿਣ ਕਰਨ ਦੀ ਆਕਾਂਖਿਆਂ ਦੇ ਨਾਲ ਨਾਲ, ਨਾ ਕੇਵਲ ਇਸ ਪਾਰ-ਜਗਤ ਨੂੰ ਸਮਝਣ ਸਗੋਂ ਇਸ ਉਤੇ ਕਾਬੂ ਪਾਉਣ ਦੀ ਲੋੜ, ਮੰਤਵ, ਭਾਵਨਾ ਵੀ ਕੰਮ ਕਰ ਰਹੀ ਹੁੰਦੀ ਹੈ । ਚੇ ਵਰਗੇ ਸੌਂਦਰਯ-ਸ਼ਾਸਤੀਆਂ ਨੇ ਇਸ ਸੌਦਰਯਾਤਮਿਕ ਰਵੱਈਏ ਨੂੰ ਪੂਰਵਵਿਗਿਆਨਿਕ ਯੁਗ ਵਿਚ ਰੱਖਿਆ ਹੈ, ਪਰ ਰੈਨਸਮ ਇਹ ਦਾਅਵਾ ਕਰਦਾ ਹੈ ਕਿ ਚੇ ਕਲਾਕਾਰ ਨੂੰ ਇਕ ਅਜਿਹੇ ਪ੍ਰੋੜ੍ਹ ਮਾਨਵ ਦੇ ਰੂਪ ਵਿਚ ਦੇਖਣੋਂ ਇਨਕਾਰੀ ਹੈ ਜਿਸ ਨੇ ਵਿਗਿਆਨ ਨੂੰ ਪ੍ਰਯੋਗ ਵਿਚ ਲਿਆਂਦਾ ਹੈ ਅਤੇ ਫ਼ਿਹਲ ਹੁੰਦਿਆਂ ਦੇਖਿਆ ਹੈ। ਰੈਨਸਮ