ਪੰਨਾ:Alochana Magazine April, May, June 1982.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਅਣਮੱਲੇ ਮਨ ਨਾਲ ਰੁਚਿਤ ਹੁੰਦਾ ਹੈ । ਉਹ ਆਪਣੇ ਨਾਲ ਪਹਿਲਾਂ ਤੋਂ ਹੀ ਹੱਦ ਵਿਚ ਆ ਚੁੱਕੇ ਵਿਚਾਰਾਂ ਦਾ ਬੋਝ ਨਹੀਂ ਲਿਆਉਂਦਾ ਜਿਨ੍ਹਾਂ ਨੂੰ ਉਸ ਨੂੰ ਆਪਣੇ ਕਲ-ਕੌਸ਼ਲ ਦੁਆਰਾ ਬਚਾਉਣਾ ਪਵੇ । ਉਸ ਦੀ ਸੰਵੇਦਨਾ ਕਿਸੇ ਵਿਸ਼ੇਸ਼ ਵਸਤੂ ਗੱਲ ਜਾਂ ਘਟਨਾ ਆਦਿ ਨਾਲ ਉਲਝੀ ਹੁੰਦੀ ਹੈ ਅਤੇ ਆਪਣੀ ਕਲਪਨਾਂ ਦੁਆਰਾ ਉਹ ਆਪਣੇ ਆਪ ਨੂੰ ਉਸ ਵਸਤੂ ਜਾਂ ਘਟਨਾਂ ਨਾਲ ਇਕ ਕਰਦਾ ਹੈ । ਇਕ ਮਨੁੱਖੀ ਜੀਵ ਹੋਣ ਦੇ ਨ’ਤੇ ਅਤੇ ਭਾਸ਼ਾ-ਸੰਸਕ੍ਰਿਤੀ ਵਿਚ ਪਲਿਆ ਹੋਣ ਕਰਕੇ ਉਸ ਨੂੰ ਕੁਝ ਸ਼ਬਦ ਇਸੇ ਇਕਸੁਰਤਾ ਦੀ ਤਰੰਗ ਉਤੇ ਝੂਲਦੇ ਦਿਖਾਈ ਦਿੰਦੇ ਹਨ, ਅਤੇ ਜਦੋਂ ਇਹ ਸ਼ਬਦ ਹੋਰਨਾਂ ਸ਼ਬਦਾਂ ਦੇ ਸੰਦਰਭ ਵਿਚ ਸੁੱਝਦੇ ਹਨ ਉਨ੍ਹਾਂ ਦੇ ਸੰਦਰਭਾਤਮਿ ਟਕਰਾਉ ਅਜਿਹੇ ਨਵੇਂ ਅਰਥਾਂ ਦੇ ਚੰਗਿਆੜਿਆਂ ਨੂੰ ਜਨਮ ਦਿੰਦੇ ਹਨ, ਜੋ ਹੁਣ ਤਕ ਚਿੱਤ-ਚੇਤੇ ਵੀ ਨਹੀਂ ਸਨ । ਪੁਤਿਆਂ ਦੀ ਇਕ · ਲੜੀ ਆਰੰਭ ਹੋ ਜਾਂਦੀ ਹੈ ---ਹੋਰ ਜ਼ਿਆਦਾ ਟਕਰਾਉ ਹੁੰਦੇ ਹਨ, ਹੋਰ ਨਵੇਂ ਅਰਥ ਜਨਮਦੇ ਹਨ, ਅਤੇ ਜਦੋਂ ਇਕ ਸੁਰਤਾ ਦੀ ਇਹ ਅਵਸਥਾ ਖ਼ਤਮ ਹੋ ਜਾਦੀ ਹੈ, ਤਾਂ ਕਵੀ ਆਪਣੇ ਇਸ ਨਵੇਂ ਗਹਣ ਤੇ ਗਿਆਨ ਦੁਆਰਾ ਚਕਾਚੌਂਧ ਹੋ ਜਾਂਦਾ ਹੈ, ਜੋ ਕਿ ਸੰਕਲਪਾਂ ਦੇ ਰੂਪ ਵਿਚ ਨਹੀਂ, ਸਗੋਂ ਕਵਿਤਾ ਦੇ ਰੂਪ ਵਿਚ ਉਸ ਦੇ ਸਨਮੁਖ ਜਗਮਗਾ ਰਿਹਾ ਹੈ । · ਕਵੀ ਸ਼ਬਦਾਂ ਨੂੰ ਇਕੋ ਸਮੇਂ ਉਨ੍ਹਾਂ ਦੇ ਬੌਧਕ (denotational) ਭਾਵ-ਬੋਧਕ (connotational) ਅਤੇ ਭਾਵ-ਉਤੇਜਕੇ ਅਰਥਾਂ ਵਿਚ ਵਰਤਦਾ ਹੈ । ਸ਼ਬਦ ਦਾ ਆਪਣੇ ਆਪ ਵਿਚ ਇਕ ਅਰਥ ਹੁੰਦਾ ਹੈ, ਪਰ ਕਿਸੇ ਹੋਰ ਸ਼ਬਦ ਦੇ ਸੰਦਰਭ ਵਿਚ ਆਉਂਦਿਆਂ ਹੀ ਇਹ ਆਪਣੇ ਅਰਥ ਬਦਲ ਲੈ ਦਾ ਹੈ । ਸੰਸਾਰ ਵਿਚ ਹਰ ਸ਼ਬਦ ਦਾ ਇਕ ਅਰਥ ਉਹ ਹੁੰਦਾ ਹੈ, ਜਿਹੜਾ ਅਸੀਂ ਦੂਜਿਆਂ ਨਾਲ ਆਮ ਤੌਰ ਤੇ ਸਾਝਿਆਂ ਕਰਦੇ ਹਾਂ, ਪਰ ਜਦੋਂ ਇਸ ਸ਼ਬਦ ਨਾਲ ਜ਼ਰਾ ਕੁ ਭਾਵੁਕ ਜਾਂ ਨੈਤਿਕ ਸੂਰੇ ਆ ਜੁੜੇ, ਤਾਂ ਹਰ ਵਿਅਕਤੀ ਲਈ ਉਸ ਦੇ ਆਪਣੇ ਜਗਤ ਵਿੱਚ ਇਸ ਦੇ ਅਰਥ ਵੀ ਬਦਲ ਜਾਂਦੇ ਹਨ । ਇਸ ਨੂੰ ਰੈਨਸਮ ਨੇ ਸ਼ਬਦ ਦੀ ਭਾਵਉਤੇਜਕ ਸ਼ਕਤੀ ਕਿਹਾ ਹੈ । ਕਾਵਿ-ਸਿਰਜਣ-ਪ੍ਰਕ੍ਰਿਆ ਵਿਚ ਸ਼ਬਦ ਦੇ ਅਰਥ ਦੇ ਤਿੰਨੇ ਹੀ ਪੱਖ ਪੂਰੀ ਤਰਾਂ ਵਰਤੋਂ ਵਿੱਚ ਆ ਜਾਂਦੇ ਹਨ । ਭਾਵੇਂ ਰੈਨਸਮ ਨੇ, ਵਿਭਿੰਨ ਕਵਿਤਾਵਾਂ ਦੇ ਵਿਸ਼ਲੇਸ਼ਣ ਕਰਨ ਵਿਚ ਬਲੈਕਮਰ ਦੀ ਯੋਗਤਾ ਦਾ ਲੋਹਾ ਮੰਨਦਿਆਂ ਹੋਇਆਂ ਵੀ ਉਸ ਉਤੇ ਇਹ ਇਲਜ਼ਾਮ ਲਾਇਆ ਸੀ ਕਿ ਉਹ ਆਲੋਚਨਾ ਕਰਨ ਸਮੇਂ ਪੂਰੀ ਤਰ੍ਹਾਂ ਅਸਤਿਤ-ਸ਼ਾਸਤੀ (ontological) ਨਹੀਂ ਸੀ, ਤਾਂ ਵੀ ਇਹ ਬਲੈਕਮਰ ਹੀ ਹੈ, ਜਿਸ ਨੇ ਕਾਵਿ-ਭਾਸ਼ਾ ਬਾਰੇ ਅਤਿਅੰਤ ਘੋਖਵੀਆਂ ਟਿੱਪਣੀਆਂ ਦਿੱਤੀਆਂ ਹਨ । ਬਲੈਕਮਰ ਦੇ ਮਤ ਅਨੁਸਾਰ ਕਵੀ ਆਰੰਭ ਵਿਚ ਭਾਵੇਂ ਆਪਣੀ ਇੱਛਾ ਨਾਲ ਕੁਝ ਸ਼ਬਦ ਇਧਰ-ਉਧਰ ਰੱਖ ਦੇਵੇ, ਪਰ ਜਿਉਂ ਜਿਉਂ ਉਹ ਕਾਵਿ-ਸਿਰਜਣ ਪ੍ਰਕਿਆ ਵਿਚ ਲੀਨ ਹੁੰਦਾ ਜਾਂਦਾ ਹੈ, ਤਾਂ ਸ਼ਬਦਾਂ ਦੀ ਰੂਪ-ਵਿਧੀ ਉਸ ਦੇ ਵਸੋਂ ਬਾਹਰ ਹੋ ਜਾਂਦੀ ਹੈ ਅਤੇ ਉਸ ਨੂੰ ਸ਼ਬਦਾਂ ਦੀਆਂ ਗਤਿਵਿਧਿਆਂ ਦੇ ਮਗਰ-ਮਗਰ