ਪੰਨਾ:Alochana Magazine April, May, June 1982.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੱਲਣਾ ਪੈਂਦਾ ਹੈ । ਬਿਲਕੁਲ ਉਸੇ ਤਰ੍ਹਾਂ ਜਿਵੇਂ ਸ਼ਤਰੰਜ ਦੀ ਖੇਡ ਵਿਚ ਪਹਿਲਾਂ ਪਹਿਲ ਖਿਡਾਰੀ ਕੁਝ ਚਾਲਾਂ ਚੱਲਦਾ ਹੋਇਆ ਇਹ ਸਮਝਦਾ ਹੈ ਕਿ ਗੋਟੀਆਂ ਉਸ ਦੇ ਵਸ ਵਿਚ ਹਨ, ਪਰ ਛੇਤੀ ਹੀ ਉਸ ਦੀਆਂ ਚਾਲਾਂ ਸ਼ਤਰੰਜ ਦੇ ਬੋਰਡ ਉਤੇ ਪਈਆਂ ਵਿਰੋਧੀ ਗੋਟੀਆਂ ਦੀ ਸੰਦਰਭਾਤਮਿਕ ਸਥਿਤੀ ਦੁਆਰਾ ਨਿਰਧਾਰਤ ਹੋ ਜਾਂਦੀਆਂ ਹਨ । ਅਜਿਹੇ ਸਥਿਤ ਵਿਚ ਖਿਡਾਰੀ ਗੋਟੀਆ : ਮਾਲਕ ਨਹੀਂ ਰਹਿੰਦਾ, ਸਗੋਂ ਗੋਟੀਆਂ ਉਸ ਦੀਆਂ ਮਾਲਕਣਾ ਬਣ ਬਹਿੰਦੀਆਂ ਹਨ : ਇਸ ਦੇ ਫਲਸਰੂਪ ਸੰਭਵ ਹੈ ਕਿ ਕਵਿਤਾ ਵਿਚ ਅਸਪੱਸ਼ਟਤਾ ਜਾਂ ਧੁੰਦਲਾਪਨ ਆ ਜਾਵੇ, ਪਰ ਚੰਗੀ ਕਵਿਤਾ ਵਿਚ ਇਹ ਅਸਪੱਸ਼ਟ ਅਜਿਹੀ ਨਹੀਂ ਹੁੰਦੀ, ਜਿਸ ਨੂੰ ਦੂਰ ਨਾ ਕੀਤਾ ਜਾ ਸਕੇ । ਸ਼ਬਦਾ ਨੂੰ ਬੀੜਨ ਦੀ ਕਿਆ ਆਸ਼ਿਕ ਰੂਪ ਵਿਚ ਸਚੇਤ ਪੱਧਰ ਉਤੇ ਹੁੰਦੀ ਹੈ ਅਤੇ ਆਂਸ਼ਿਕ ਰੂਪ ਵਿਚ ਸ਼ਬਦਾਂ ਦੁਆਰਾ ਨਿਰਧਾਰਿਤ ਹੁੰਦੀ ਹੈ । ਸ਼ਾਇਦ ਕਾਵਿ-ਰਚਨਾ ਸ਼ੁਰੂ ਹੋਣ ਸਮੇਂ ਇਹ ਆਂ -ਇੱਛਤ ਹੁੰਦੀ ਹੈ, ਪਰ ਛੇਤੀ ਹੀ ਸ਼ਤਰੰਜ ਦੀ ਖੇਡ ਵਾਗ ਇਹ ਕਿਆ ਸ਼ਬਦਾ ਦੀ ਸੰਦਰਭਾਤਮਿਕ ਅਤੇ ਪ੍ਰਸੰਗਿਕ ਸਥਿਤੀ ਦੁਆਰਾ ਨਿਯਤ ਹੋ ਜਾਂਦੀ ਹੈ | ਹੋਣ ਪੁਸ਼ਨ ਉਠਦਾ ਹੈ : ਕਵੀ ਦੇ ਹੱਥਾਂ ਵਿਚ ਅਤੇ ਪਾਠਕ ਲਈ ਭਾਸ਼ਾ ਕਿਵੇਂ ਨਵੇਂ ਗਿਆਨ ਦਾ ਵਾਹਨ ਬਣਦੀ ਹੈ । ਇਹ ਸੱਚ ਹੈ ਕਿ ਅਰਥ-ਚੇਤਨ ਜਿਹੀ ਅਵਸਥਾ ਵਿਚ ਕਵੀ ਸ਼ਬਦਾਂ ਨੂੰ ਹੋਰ ਸ਼ਬਦਾਂ ਨਾਲ ਵੱਖ-ਵੱਖਰੇ ਸੰਬੰਧਾਂ ਵਿਚ ਬੀੜਦਾ ਹੈ; ਜਾਂ ਦੂਜੇ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸ਼ਬਦ ਆਪਣੇ ਆਪ ਵੱਖੋ ਵੱਖਰੀਆਂ ਰੂਪ-ਵਿਧੀਆਂ ਵਿਚ ਬੀੜੇ ਜਾਂਦੇ ਹਨ, ਜਿਵੇਂ ਚੁੰਬਕ ਦੇ ਪ੍ਰਭਾਵ ਨਾਲ ਛੋਟੇ ਛੋਟੇ ਲੋਹੇ ਦੇ ਟੁੱਕੜੇ ਇਕ ਵਿਸ਼ੇਸ਼ ਰੂਪਾਕਾਰ ਹਿਣ ਕਰ ਲੈਂਦੇ ਹਨ । ਪਰ ਸਵਾਲ ਇਹ ਹੈ ਕਿ ਉਹ ਜੋੜਬੰਦੀਆਂ ਅਤੇ ਰੂਪ-ਵਿਧੀਆਂ ਕੀ ਹਨ, ਜਿਹੜੀਆਂ ਨਵੇਂ ਗਿਆਨ ਨੂੰ ਪ੍ਰਕਾਸ਼ਮਾਨ ਕਰਦੀਆਂ ਹਨ ? ਨਵ-ਆਲੋਚਕਾਂ ਨੇ ਇਨ੍ਹਾਂ ਰੂਪ-ਵਿਧੀਆਂ ਬਾਰੇ ਵੱਖ ਵੱਖਰੇ ਸਿਰਲੇਖਾਂ ਅਧੀਨ ਵਿਚਾਰ ਪ੍ਰਗਟਾਏ ਹਨ । ਕਲਿਥ ਬਰੁੱਕਸ ਅਨੁਸਾਰ ਇਹ ਜੋੜਬੰਦੀ ਵਿਅੰਗਾਤਮਿਕ (ironical) ਜਾਂ ਵਿਰੋਧਾਭਾਸੀ ਹੁੰਦੀ ਹੈ । ਵਿਅੰਗਾਤਮਕ ਉਚਾਰ ਪੂਰੀ ਤਰ੍ਹਾਂ ਬਚੇਤ ਜਾਂ ਨਿਯਤ ਨਹੀਂ ਹੁੰਦਾ, ਇਹ ਤਾਂ ਵਕਤਾ ਨੂੰ ਮਗਰੋਂ ਜਾ ਕੇ ਵਸਤੂ-ਸਥਿਤੀ ਦੀ, ਗੰਭੀਰਤਾ ਦਾ ਆਭਾਸ ਹੁੰਦਾ ਹੈ ਅਤੇ ਫ਼ੇਰ ਵਕਤੇ ਨਾਲੋਂ ਜ਼ਿਆਦਾ ਹੈਰਾਨੀ ਕਿਸੇ ਨੂੰ ਨਹੀਂ ਹੁੰਦੀ । ਇਹੋ ਗੱਲ ਕਵੀ ਬਾਰੇ ਵੀ ਕਹੀ ਜਾ ਸਕਦੀ ਹੈ । ਉਹ ਪਹਿਲਾਂ ਹੀ ਆਪਣੇ ਮਨ ਵਿਚ ਕੋਈ ਵਿਚਾਰ ਰੱਖ ਕੇ ਕਵਿਤਾ ਲਿਖਣ ਲਈ ਨਹੀਂ ਬੈਠਦਾ। ਸਿਰਜਣਾ ਦੇ ਉਨ੍ਹਾਂ ਪਲਾਂ ਵਿਚ ਜਦੋਂ ਉਸ ਦੀ ਸੰਵੇਦਨਾ ਯਥਾਰਥ ਨਾਲ ਇਕਸੁਰ ਹੋਈ ਹੁੰਦੀ ਹੈ, ਉਸ ਦੀਆਂ ਅਰਧ-ਚੇਤਨ ਅਵਸਥਾ ਵਿਚ ਜੋੜੀਆਂ ਹੋਈਆਂ ਕਾਵਿ-ਪੰਕਤੀਆਂ ਵਿਅੰਗਾਤਮਿਕ ਸੁਰ ਗਹਿਣੇ ਕਰ ਲੈਂਦੀਆਂ ਹਨ; ਅਤੇ ਹੁਣ ਕਵੀ ਦਾ (ਸਚੇਤ ਅਵਸਥਾ ਵਿਚ ਆਉਣ ਮਗਰੋਂ) ਅਤੇ ਆਲੋਚਕ ਦਾ ਕੰਮ ਬਾਕੀ ਰਹਿ ਜਾਂਦਾ ਹੈ ਕਿ ਉਹ ਕਵਿਤਾ ਦੇ ਵਿਸ਼ਲੇਸ਼ਣ ਦੁਆਰਾ ਇਹ ਲੱਭਣ ਦੀ ਕੋਸ਼ਿਸ਼ ਕਰਨ ਕਿ ਵਿਅੰਗ ਦੀ ਵਰਤੋਂ ਕਿਸ 15