________________
ਪ੍ਰਤੀਤ ਹੁੰਦੀ ਹੈ । ਯੋਟਸ ਬਾਰੇ ਲਿਖੇ ਨਿਬੰਧ, 'ਡਬਲਿਊ. ਬੀ. ਯੋਟਸ : ਬੀਟਵੀਨ ਮਿੱਥ ਐਡ ਫਿਲਾਸਫੀ' ਵਿਚ ਉਹ ਵਿਚਾਰ ਅਤੇ ਸ਼ਬਦਾਂ ਦੇ ਸੰਬੰਧ ਬਾਰੇ ਲਿਖਦਾ ਹੈ ਕਿ ਸੰਰਚਨਾ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਕਾਵਿ ਵਿਚ ਨਿਹਿਤ ਵਿਚਾਰ ਬਾਰੇ , ਗੱਲ ਕਰਨੀ ਵੀ ਬਣਦੀ ਹੈ, ਪਰ ਇਥੇ ਉਸ ਵਿਚਾਰ ਨੂੰ ਅਨੁਭਵਾਤਮਿਕ ਦਾਅਵੇ (felt assertion) ਦੇ ਰੂਪ ਵਿਚ ਵੇਖਣ ਉਤੇ ਜ਼ੋਰ ਦਿੰਦਾ ਹੈ ਅਤੇ ਇਹ ਦਾਅਵਾ, ਜੋ ਕਿ ਕਵਿਤਾ ਦਾ ਸ਼ਾਬਦਿਕ ਪੱਖ ਹੈ, ਨਵ-ਆਲੋਚਕਾਂ ਅਨੁਸਾਰ ਅਲੋਚਕ ਦੇ ਵਿਸ਼ਲੇਸ਼ਣ ਦੀ ਸੀਮਾ ਦੇ ਅੰਦਰ ਆਉਂਦਾ ਹੈ । ਪਰ ਇਸ ਦਾਅਵੇ ਦਾ ਸ਼ਾਬਦਿਕੀਕਰਣ ਕੀਤਾ ਜਾਂ ਸਕਦਾ ਹੈ ਜਾਂ ਇਸ ਨੂੰ ਸ਼ਬਦਾਂ ਦਾ ਰੂਪ ਦਿੱਤੇ ਬਿਨਾਂ ਸਿਰਫ਼ ਮਹਿਸੂਸ ਵੀ ਕੀਤਾ ਜਾ ਸਕਦਾ ਹੈ । ਜਦੋਂ ਇਹ ਸਿਰਫ਼ ਅਨੁਭੂਤੀ ਦੀ ਸਥਿਤੀ ਵਿਚ ਰਹਿ ਜਾਂਦਾ ਹੈ, ਉਦੋਂ ਇਹ ਵਿਚਾਰ ਹੈ । ਅਤੇ ਇਸ ਲਈ ਵਿਚਾਰ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਦਰਅਸਲ ਆਲੋਚਕ ਇਕ ਵਿਸ਼ੇਸ਼ ਪ੍ਰਕਾਰ ਦੇ ਦਾਅਵੇ-ਅਨੁਭੂਤ ਦਾਅਵੇ ਦਾ ਵਿਸ਼ਲੇਸ਼ਣ ਕਰ ਰਿਹਾ ਹੁੰਦਾ ਹੈ । ਬਲੈਕਮਰ ਦੀ ਇਸ ਪਰਿਭਾਸ਼ਾ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕਾਵਿ-ਸੰਰਚਨਾਂ ਦੇ ਵਿਸ਼ਲੇਸ਼ਣ ਸਮੇਂ ਆਲੋਚਕ ਲਈ ਵਿਚਾਰ ਜਾਂ ਵਸਤੂ ਦਾ ਵਿਸ਼ਲੇਸ਼ਣ ਕਰਨਾ ਵੀ ਲਾਜ਼ਮੀ ਹੈ । ਆਲੋਚਕ ਕਵਿਤਾਂ ਦੇ ਵਿਸ਼ਲੇਸ਼ਣ ਦੁਆਰਾ ਅੰਤਿਮ ਰੂਪ ਵਿਚ ਉਸ ਕਵਿਤਾ ਦੀ ਰੂਪਾਤਮਿਕ ਸੰਰਚਨਾ ਦੇ ਸੌਂਦਰਯ ਨੂੰ ਹੀ ਉਘਾੜਦਾ ਹੈ ਅਤੇ ਇਸ ਮੰਤਵ ਦੀ ਸਿੱਧੀ ਲਈ ਉਹ ਵਿਚਾਰ-ਸੰਰਚਨਾ ਨੂੰ ਇਕ ਸੰਦ ਦੇ ਤੌਰ ਤੇ ਪ੍ਰਯੋਗ ਵਿਚ ਲਿਆਉਂਦਾ ਹੈ। | ਹੁਣ ਬਣਤਰ ਅਤੇ ਸੰਰਚਨਾ ਦੇ ਆਪਸੀ ਸੰਬੰਧਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ, ਕਿਉਕਿ ਇਹ ਬੜੀ ਜੱਚ ਕਰਨ ਵਾਲੀ ਸਮੱਸਿਆ ਹੈ । ਬੁਣਤਰ ਦੇ ਉਹਨਾਂ ਅੰਸ਼ਾਂ ਨੂੰ, ਜੋ ਗਿਆਨ ਨਾਲ ਸੁਗਠਿਤ ਹਨ, ਇਕ ਅਜਿਹੀ ਸੰਰਚਨਾ ਵਿਚ ਵੀ ਬੰਨਿਆ ਜਾ ਸਕਦਾ ਹੈ, ਜੋ ਸਾਨੂੰ ਊਲਜਲੂਲ ਪ੍ਰਤੀਤ ਹੋਵੇ ਜਾਂ ਸਾਡੇ ਜਾਣੇ-ਪਛਾਣੇ ਗਿਆਨ ਦੇ ਸੰਕਲਪ ਦੇ ਉਲਟ ਹੋਵੇ; ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਕੀ ਪ੍ਰਸੰਗਿਕ ਅਤੇ ਸੁਗਠਿਤ ਬੁਣਤਰ ਢਿੱਲੀ ਅਤੇ ਅਗਠਿਤ ਸੰਰਚਨਾ ਨੂੰ ਭੁੱਲ ਸਕਦੀ ਹੈ ? ਦੂਜੇ ਸ਼ਬਦਾਂ ਵਿਚ, ਕੀ ਘਟੀਆ ਇਮਾਰਤੀ ਸਾਮਾਨ ਇਕ ਵਧੀਆ ਡੀਜ਼ਾਈਨ ਵਾਲੀ ਕੋਈ-ਮੰਜ਼ਲੀ ਇਮਾਰਤੇ ਦਾ ਭਾਰ ਝੱਲ ਸਕਦਾ ਹੈ ? ਰੈਨਸਮ ਤਾਂ ਇਸ ਗੱਲ ਉਤੇ ਜ਼ੋਰ ਦਿੰਦਾ ਹੈ ਕਿ ਨਿਜੀ ਮੌਲਿਕ ਬੁਣਤਰ ਵਾਲ ਵਿਵੇਕ ਪੁਰਣ ਸੰਰਚਨਾ ਹੀ ਕਵਿਤਾ ਹੈ ਅਤੇ ਇਸ ਦੀ ਸੰਰਚਨਾ ਨੂੰ ਪਛਾਣਨ ਲਈ ਬੁਣਤਰ ਦਾ ਅਧਿਐਨ ਲਾਜ਼ਮੀ ਹੈ । ਪਰ ਇਹ ਗੱਲ ਵਧੇਰੇ ਤੱਰਕਸੰਗਤ ਪ੍ਰਤੀਤ ਹੁੰਦੀ ਹੈ ਕਿ ਕਵਿਤਾ ਦੀ ਸਹੀ ਪਛਾਣ ਲਈ ਬੁਣਤਰ ਤੇ ਬਣਤਰ ਦੋਹਾਂ ਦੀ ਪਰੀਖਿਆ ਹੋਣੀ ਲਾਜ਼ਮੀ ਹੈ, ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਕਿ ਕੀ ਬੁਣਤਰ ਅਤੇ ਸੰਰਚਨਾ ਪਰਸਪਰ ਢੁੱਕਵੇਂ ਵੀ ਹਨ, ਜਾਂ ਨਹੀਂ। ਨਵਆਲੋਚਕਾਂ ਦੁਆਰਾ ਕਾਵਿ-ਸਿੱਧਾਂਤ ਸੰਬੰਧੀ ਪੇਸ਼ ਕੀਤਾ ਗਿਆ ਅਗਲਾ 17