ਪੰਨਾ:Alochana Magazine April, May, June 1982.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਹੱਤਵਪੂਰਣ ਨੁਕਤਾ ਤਨਾਉ ਦੀ ਸਮੱਸਿਆ ਹੈ । ਐਲਨ ਟੇਟ ਨੇ ਆਪਣੇ ਨਿਬੰਧ ਟੇਨਸ਼ਨ ਇਨ ਪੋਇਟਰੀ' ( 1938) ਵਿਚ ਕਾਵਿ ਵਿਚ ਸੰਚਾਰ ਦੇ ਸਿੱਧਾਤ ਨੂੰ ਰੱਦ ਕਰਦਿਆਂ ਹੋਇਆਂ ਇਹ ਦਾਅਵਾ ਕੀਤਾ ਕਿ ਕਵਿਤਾ ਦਾ ਅਥ ਇਸ ਦਾ ਤਨਾਉ ਹੈ । ਟੇਟ ਨੇ ਇਹ ਸ਼ਬਦ (tension) ਅੰਗੇਜ਼ੀ ਦੇ ਤਾਰਕਿਕ ਸ਼ਬਦਾ ‘ਐਕਸਟੈਨਸ਼ਨ (extension) ਅਤੇ 'ਇਨਟੈਨਸ਼ਨ (intension) ਨਾਲੋਂ ਅਗੇਤਰ ਹਟਾ ਕੇ ਵਰਤਿਆ ਹੈ ਇਸ ਲਈ ਤਨਾਉ ਦੇ ਅਰਥਾਂ ਨੂੰ ਸਮਝਣ ਲਈ ਤੱਰਕ-ਸ਼ਾਸ਼ਤ ਵਿਚ “ਐਕਸਟੈਨਸ਼ਨ ਅਤੇ 'ਇਨਟੈਨਸ਼ਨ’ ਦੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੈ । “ਐਕਸਟੈਨਸ਼ਨ' ਸ਼ਬਦ ਉਨ੍ਹਾਂ ਵਸਤਾਂ ਦੇ ਵਰਗ ਵੱਲ ਸੰਕੇਤ ਕਰਦਾ ਹੈ ਜਿਨ੍ਹਾਂ ਉਤੇ ਇਕ ਸ਼ਬਦ ਚੁੱਕਦਾ ਹੈ; ਅਤੇ “ਇਨਟੈਨਸ਼ਨ' ਦਾ ਅਰਥ ਹੈ ਕਿਸੇ ਵੀ ਚੀਜ਼ ਨਾਲ ਸੰਬੰਧਤ ਗੁਣ-ਲੱਛਣਾਂ ਦਾ ਉਹ ਜੁੱਟ, ਜਿਸ ਉਤੇ ਇਕ ਦਿੱਤਾ ਗਿਆਂ ਸ਼ਬਦ ਸਹੀ ਤੌਰ ਤੇ ਢੁਕਾਇਆ ਗਿਆ ਹੋਵੇ । ਪਹਿਲ ਵਿਚ ਦਬਾਉ ‘ਵਸਤਾਂ ਉਤੇ ਹੈ ਅਤੇ ਦੂਜੇ ਵਿਚ ਦਬਾਉ 'ਗੁਣ' ਉਤੇ ਹੈ । ਇਕ ਵਸਤੂ ਦੇ ਵਸਤੂਪਨ ਵਲ ਰੁਚਿਤ ਹੈ, ਦੁਜਾ ਉਸ ਦੇ ਗੁਣ-ਲੱਛਣਾਂ ਵਲ ਰੁਚਿਤ ਹੈ । ਇਕ ਵਿਚੋਂ ਸ਼ਾਬਦਿਕ ਅਰਥ ਉਭਰਦਾ ਹੈ ਅਤੇ ਦੂਜੇ ਵਿਚੋਂ ਵਿਅੰਜਨ-ਮੂਲਕ ਅਰਥ ਉਭਰਦਾ ਹੈ । ਕਵਿਤਾ ਵਿਚ ਸ਼ਬਦਾਂ ਦੇ ਹਰ ਅਰਥਪੁਣ ਲੁੱਟ ਦਾ ਇਕ ਸ਼ਾਬਦਿਕ ਉਕਤੀ ਦੇ ਅਰਥਾਂ ਵਿਚ ਮੁੱਲ ਹੁੰਦਾ ਹੈ, ਇਹ ਇਸ ਦੀ ਐਕਸਟੈਂਸ਼ਨ' ਹੈ ਅਤੇ ਦੂਜਾ ਉਸ ਦਾ ਵਿਅੰਜਨਾਮੁਲਕ ਅਰਥਾਂ ਵਿਚ ਮੁੱਲ ਹੁੰਦਾ ਹੈ, ਇਹ ਇਸ ਦੀ 'ਇਨਟੈਨਸ਼ਨ' ਹੈ । ਹੁਣ, ਟੇਟ ਦੇ ਮਤ ਅਨੁਸਾਰ, ਤਨਾਉ ਜਾਂ ਟੈਨਸ਼ਨ ਦੀ ਸਥਿਤੀ ਉਦੋਂ ਪੈਦਾ ਹੋਵੇਗੀ ਜਦ ਐਕਸਟੈਨਸ਼ਨ ਅਤੇ ਇਨਟੈਨਸ਼ਨ' ਇਕ ਦੂਜੇ ਨੂੰ ਸੰਤੁਲਿਤ ਕਰਨ; ਦੂਜੇ ਸ਼ਬਦਾਂ ਵਿੱਚ ਜਦੋਂ ਕਵੀ ਭਾਸ਼ਾ ਨੂੰ ਇਸ ਤਰਾਂ ਪ੍ਰਯੋਗ ਵਿਚ ਲਿਆਏਗਾ ਕਿ ਉਸ ਦੇ ਸ਼ਾਬਦਿਕ ਅਰਥਾਂ ਅਤੇ ਅਲੰਕਾਰ ਅਰਥਾਂ ਦਾ ਸਾਡੀ ਸੰਵੇਦਨਸ਼ੀਲਤਾ ਉਤੇ ਬਰਾਬਰ ਦਾ ਅਧਿਕਾਰ ਹੋਵੇ, ਉਦੋਂ ਹੀ ਤਨਾਉ ਦੀ ਸਥਿਤੀ ਪੈਦਾ ਹੋਵੇਗੀ । ਇਹ ਭਾਸ਼ਾ ਦਾ ਇਸੇ ਪ੍ਰਕਾਰ ਦਾ ਹੀ ਯੋਗ ਹੈ, ਜਿਸ ਦੁਆਰਾ ਵਿਕ-ਗਿਆਨ ਪ੍ਰਕਾਸ਼ਮਾਨ ਹੁੰਦਾ ਹੈ । | ਤਨਾਉ ਦੀ ਸਮੱਸਿਆ ਇਕ ਮਿਸਾਲ ਦੁਆਰਾ ਸਮਝੀ ਜਾ ਸਕਦੀ ਹੈ । ਲੋਚਕੀਲੇ ਸੋਨੇ ਦੇ ਟੁਕੜੇ ਨੂੰ ਜਦੋਂ ਹਥੋੜੇ ਨਾਲ ਕੁੱਟ ਕੇ ਪਤਲੇ ਪੱਤੇ ਦੇ ਰੂਪ ਵਿਚ ਬਦਲਿਆ ਜਾਵੇ, ਤਾਂ ਉਹ ਹਰ ਸੱਟ ਨਾਲ ਅਨੰਤਤਾ ਵਿਚ ਫ਼ੈਲਦਾ ਚਲਾ ਜਾਏਗਾ | ਹੁਣ, ਸੋਨਾ ਅਤੇ ਸੋਨੇ ਦਾ ਪੱਤਾ ਸਾਰੀ ਬੰਬ ਹਨ ਅਤੇ ਅਨੰਤਤਾ ਅਪਾਸਾਰੀ ਹੈ ਜਾਂ ਅਸੀਮ ਹੈ । ਅਪਾਸਾਰੀ ਅਨੰਤਤਾ ਦਾ ਆਭਾਸ ਕਰਾਉਣ ਲਈ ਇਥੇ ਪਾਸਾਰੀ ਬੰਬ ਦੀ ਵਰਤੋਂ ਕੀਤੀ ਗਈ ਹੈ । ਤਾਰਕਿਕ ਅਰਥਾਂ ਵਿਚ ਸੋਨੇ ਦੀ ਐਕਸਟੈਨਸ਼ਨ' ਅਨੰਤਤਾ ਦਾ ਸੰਕਲਪ ਦੀ ‘ਇਨਟੈਨਸ਼ਨ' ਵਿਚ ਘੁਲ-ਮਿਲ ਗਈ ਹੈ, ਪਰ ਇਕ ਦੂਜੇ ਨੂੰ ਖਾਰਜ ਨਹੀ ਕਰ ਦੀ | ਇਨਟੈਨਸ਼ਨ ਦਾ ਐਕਸਟੈਨਸ਼ਨ ਵਿਚ ਇਹ ਘੁਲਣ-ਮਿਲਣਾ ਹੀ ਟੈਨਸ਼ਨ ਜਾਂ ਤਨਾਉ ਨੂੰ ਜਨਮ ਦਿੰਦਾ ਹੈ ਅਤੇ ਸੈਸ਼ਨ ਕਵਿਤਾ ਦਾ ਆਧਾਰ ਹਮੇਸ਼ਾ ਇਹ ਤਨਾ 18