ਪੰਨਾ:Alochana Magazine April, May, June 1982.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੱਖਦੇ ਹਨ । ਹਰ ਨਵੇਂ ਅਧਿਐਨ ਨਾਲ ਮਹੱਤਵਪੂਰਣ ਬਿੰਬ ਉਭਰ ਕੇ ਸਾਹਮਣੇ ਆ ਜਾਂਦੇ ਹਨ ਅਤੇ ਵਿਭਿੰਨ ਕਲਾ-ਰੂਪ ਹਿਣ ਕਰਦੇ ਹਨ । (੪) ਇਨ੍ਹਾਂ ਬਿਬਾਂ ਵਿਚ ਉਹ ਪ੍ਰਥਮੈ ਪ੍ਰਤੀਕਾਤਮਿਕ ਸਾਰਥਕਤਾ ਨੂੰ ਲੱਭਦੇ ਹਨ ਅਤੇ ਫਿਰ ਉਨ੍ਹਾਂ ਦੇ ਇਕ ਸੰਰਚਨਾ ਵਿਚ ਸੁਗਠਿਤ ਹੋਣ ਵਲ ਧਿਆਨ ਦਿੰਦੇ ਹਨ । (ਸ) ਕਈ ਵਾਰੀ ਕੁਝ ਬੰਬ ਅਤੇ ਉਨ੍ਹਾਂ ਦੀ ਸਾਰਥਕਤਾ ਸੰਰਚਨਾ ਨੂੰ ਥੰਮਣੇ ਇਨਕਾਰੀ ਹੋ ਜਾਂਦੀ ਹੈ ਕਿਉਂਕਿ ਉਹ ਕੁਝ ਹੋਰ ਬਿੰਬਾਂ ਦੀ ਸਾਰਥਕਤਾ ਦਾ ਵਿਰੋਧ ਕਰਦੀ ਹੈ, ਅਜਿਹੀ ਦਸ਼ਾ ਵਿਚ ਨਵ-ਆਲੋਚਨਾ ਅਨੁਸਾਰ ਆਲੋਚਕ ਦਾ ਕਰਤੱਵ ਇਨ੍ਹਾਂ ਵਿਰੱਧਾਂ ਨੂੰ ਖ਼ਤਮ ਕਰਨਾ ਹੈ । (ਹ) ਵਿਰੋਧਾਭਾਸਾਂ ਜਾਂ ਵਿਅੰਗਾਤਮਿਕ ਸ਼ਬਦਾਂਵਾਕ 'ਸ਼ਾ ਵਲ ਧਿਆਨ ਦਿੱਤਿਆਂ ਇਹ ਵਿਰੋਧ ਖ਼ਤਮ ਹੋ ਜਾਂਦੇ ਹਨ । ਵਿਰੋਧ-ਵਿਹੀਨ ਸੰਰਚਨਾ ਹੀ ਉੱਤਮ ਤੇ ਸੁਗਠਿਤ ਹੁੰਦੀ ਹੈ । (ਕ) ਨਵ ਆਲੋਚਕ ਕਾਵਿ ਦੀ ਸੰਰਚਨਾ ਵਿਚ ਵਿਸ਼ੇਸ਼ ਦਿਲਚਸਪੀ ਲੈਂਦੇ ਹਨ, ਕਿਉਂਕਿ ਉਨ੍ਹਾਂ ਅਨੁਸਾਰ ਸੰਰਚਨਾ ਦਾ ਸੁਗਠਿਤ, ਸਮਰੂਪ ਅਤੇ ਸੌਂਦਰਯਾਤਮਿਕ ਦ੍ਰਿਸ਼ਟੀ ਤੋਂ ਮਨਭਾਉਂਦਾ ਹੋਣਾ ਹੀ ਕਾਫ਼ੀ ਨਹੀਂ : ਕਾਵਿ-ਰਚਨਾ ਦੀ ਬੁਣਤਰ ਦਾ ਵਿਸ਼ਲੇਸ਼ਣ ਵੀ ਲਾਜ਼ਮੀ ਹੈ; ਅਤੇ ਇਸ ਬੁਣਤਰ ਵਿਚ ਉਹ ਸਾਰੀਆਂ ਜੁਗਤਾਂ ਆ ਜਾਂਦੀਆਂ ਹਨ, ਜਿਨ੍ਹਾਂ ਦੁਆਰਾ ਕਵਿਤਾ ਦਾ ਨਿਰਮਾਣ ਹੁੰਦਾ ਹੈ । ਨਵਆਲਚਕਾਂ ਨੇ ਵਿਗਿਆਨ ਅਤੇ ਕਾਵਿ ਵਿਚ ਨਿਖੇੜਾ ਕਰਦਿਆਂ ਹੋਇਆਂ ਕਾਵਿ-ਕਲਾ ਨੂੰ ਗਿਆਨ ਦੀ ਮੌਲਿਕ, ਵੱਖਰੀ ਵੰਨਗੀ ਦੇ ਤੌਰ ਤੇ ਸਥਾਪਿਤ ਕੀਤਾ ਹੈ : ਉਹ ਇਹ ਮੰਨ ਕੇ ਚਲਦੇ ਹਨ ਕਿ ਕਾਵਿ ਅਤੇ ਵਿਗਿਆਨ ਦੇ ਨਿਖੇੜੇ ਦੁਆਰਾ ਹੀ ਕਾਵਿ ਦੀ ਸੁਤੰਤਰ ਹੋਂਦ-ਵਿਧੀ ਦੇ ਨਿਯਮਾਂ ਦੀ ਪਛਾਣ ਹੋ ਸਕਦੀ ਹੈ । (ਗ) ਨਵ-ਆਲੋਚਕਾਂ ਵਿਚ ਕੇਵਲ ਪਿਛੋਕੜ ਦੀ ਹੀ ਸਾਂਝ ਹੈ, ਕਾਵਿ-ਸਿੱਧਾਂਤ ਦੀਆਂ ਮੂਲਭੂਤ ਸਮੱਸਿਆਵਾਂ ਪ੍ਰਤਿ ਉਨ੍ਹਾਂ ਦੀਆਂ ਪਹੁੰਚ-ਵਿਧੀਆਂ ਵੱਖੋਵੱਖਰੀਆਂ ਹਨ । ਸਹਾਇਕ ਪੁਸਤਕਾਂ ਦੀ ਸੂਚੀ 1. Ransom, John Crowe, The New Criticism, Northfolk, New Directions, Conn., 1941. 21