ਪੰਨਾ:Alochana Magazine April, May, June 1982.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਪੰਨ ਹੁੰਦਾ ਹੈ ? ਇਸਤੇ ਵਾਮਨ ਦਾ ਕਥਨ ਹੈ-ਸ਼ਬਦ ਤੇ ਅਰਥ ਦੇ ਸੰਬੰਧ ਵਿਚ ਦੋਸ਼ ਤਿਆਗ ਅਤੇ ਗੁਣ ਤੇ ਉਪਮਾ ਆਦਿ ਅਲੰਕਾਰਾਂ ਨੂੰ ਸਵੀਕਾਰ ਕਰਨ ਨਾਲ ਇਹ ਸੌਂਦਰਯ ਰੂਪ ਅਲੰਕਾਰ ਸੰਪਨ ਹੁੰਦਾ ਹੈ । ਵਾਮਨ ਦੇ ਵਿਚਾਰ ਅਨੁਸਾਰ ਗੁਣ ਅਤੇ ਉਪਮਾਂ ਆਦਿ ਅਲੰਕਾਰ ਕਵਿ ਦੇ ਸੌਂਦਰਯ ਦੇ ਸਾਧਨ ਹਨ ਇਨ੍ਹਾਂ ਦੋਹਾਂ ਵਿਚ ਭੇਦ ਕਰਦੇ ਹੋਏ ਉਹ ਲਿਖਦੇ ਹਨ-ਗੁਣ ਕਾਵਿ-ਸ਼ੋਭਾ ਦੇ ਕਾਰਕ ਹੇਤੂ (ਛੇ) ਹਨ, ਉਪਮਾ ਆਦਿ ਉਸ ਸ਼ੋਭਾ ਦੇ ਅਤਿਸ਼ਯ (ਵਧੇ ਰੇਪਨ) ਦੇ ਸਾਧਨ ਹਨ । | ਕਾਵਿ ਸੌਂਦਰਯ ਦੇ ਅਰਥ ਵਿਚ ਵਾਮਨ ਨੇ ਇਥੇ ‘ਕਾਵਿ ਸ਼ੋਭਾ' ਸ਼ਬਦ ਦੀ ਵਰਤੋਂ ਕੀਤੀ ਹੈ । ਇਸ ਸ਼ਬਦ ਨੂੰ ਵੇਖ ਕੇ ਦੰਡੀ ਦੀ ਪੰਕਤੀ ਸਹਿਜੇ ਹੀ ਯਾਦ ਆ ਜਾਂਦੀ ਹੈ ਵਧ ਗੇਮ ਦਾ ਬਸ 1 ਹੈ ਸਬਰੇ ।” ਅਤੇ ਵਾਮਨ ਦੇ ਬਚਨ “ ਧ ਸਧ: ਦ:" ਇਸ ਬਚਨ ਨਾਲ ਤੁਲਨਾ ਕਰਕੇ ਦੋਵਾਂ ਵਿਚ ਸੰਗਤੀ ਬੈਠਾਈ ਜਾ ਸੈਕਦੀ ਹੈ । ਅਲੰਕਾਰ=ਕਾਵ ਸ਼ੋਭਾਕਰ ਧਰਮ -ਇਹ ਕਥਨ ਦੰਡੀ ਦਾ ਹੈ । ਅਲੰਕਾਰ =ਸੌਂਦਰਯ-ਇਹ ਕਥਨ ਵਾਮਨ ਦਾ ਹੈ । ਇਨ੍ਹਾਂ ਦਵਾਂ ਅਰਥਾਂ ਵਿਚੋਂ ਕਿਸੇ ਵੀ ਅਰਥ ਨੂੰ ਸਵੀਕਾਰ ਕਰਨ ਤੇ ਵੀ ਅਲੰਕਾਰ ਸ਼ਬਦ ਤੋਂ ਦੋਵਾਂ ਦਾ ਭਾਵ ਕਾਵਿ-ਸ਼ੋਭਾ ਜਾਂ ਕਾਵਿ ਸੌਂਦਰਯ ਤੋਂ ਹੈ ਇਹ ਸਪਸ਼ਟ ਹੋ ਜਾਂਦਾ ਹੈ । 27 3.1.2. ਵਾਮਨ ਅਤੇ ਦੰਡੀ ਦੀ ਅਲੋਕਾਰ' ਦੀ ਪਰਿਭਾਸ਼ਾ : ਵਾਮਨ ਅਤੇ ਦੰਡੀ ਨੇ ਅਲੰਕਾਰ ਦੀ ਪਰਿਭਾਸ਼ਾ ਵੀ ਕੀਤੀ । ਪਰ ਕਿਧਰੇ ਕਿਧਰੇ ਭਾਮਹ 'ਅਲੰਕਿਤਿ ( ਕ ਰਿ ) ਸ਼ਬਦ ਦੀ ਵਰਤੋਂ ਕਰਦੇ ਹਨ । ਪ੍ਰਤੀਤ ਹੁੰਦਾ ਹੈ ਕਿ ਉਹ ਨਿਸਚੈ ਹੀ ਇਨ੍ਹਾਂ ਥਾਵਾਂ ਤੇ ਸੌਂਦਰਯ ਜਾਂ ਕਾਵਿ ਦੇ ਅਰਥ ਵਿਚ ਹੀ ਅਲੰਕਾਰ' ਸ਼ਬਦ ਨੂੰ ਪ੍ਰਯੁਕਤ ਕਰਦੇ ਹਨ । ਮਿਸਾਲ ਵਜੋਂ ਜਦ ਉਹ ਇਹ ਕਹਿੰਦੇ ਹਨ ਕਿ 'ਸ਼ਬਦ ਅਤੇ ਅਰਥ ਦੀ ਵਕਰਤਾ ਹੀ ਬਾਣੀ ਦਾ ਇਸ਼ਟ ਅਲੰਕਾਰ ਹੈ ।' ਤਾਂ ਇਥੇ ਉਹ “ਅਲੰਤ' ਸ਼ਬਦ ਸੌਂਦਰਯ ਅਰਥਾਤ ਕਾਵਿ ਸ਼ੋਭਾ ਇਹੋ ਇਕ ਅਰਥ ਕਰਨਾ ਠੀਕ ਸਮਝਦੇ ਹਨ । ਸੌਂਦਰਯ' ਦੇ ਅਰਥ ਵਿਚ ਵਾਮਨ ਨੇ ‘ਅਲੰਤ' ਸ਼ਬਦ ਦਾ ਵੀ ਪ੍ਰਯੋਗ ਕੀਤਾ ਹੈ । ਉਨ੍ਹਾਂ ਦੇ ਪੂਰਵ-ਉਕਤ ਸੂਤ ‘ਬੁੱਧੀਸ ਵ:' ਦੇ ਅਰਥ ਵਿਚ ਵਾਮਨ ਨੇ ਲਿਖਿਆ ਹੈ-' ਰਿਦ:'। ਦੰਡੀ ਅਤੇ ਵਾਮਨ ਵਾਂਗ ‘ਅਲੰਕਾਰ' ਸ਼ਬਦ ਦਾ ਅਰਥ ਨ ਕਰਦੇ ਹੋਏ ਵੀ ਭਾਮਹ ਨੇ ਉਸ ਦੀ ਵਰਤੋਂ ਕੀਤੀ ਹੈ -ਇਸ ਦਾ ਇਕ ਕਾਰਣ ਇਹ ਵੀ ਹੋ ਸਕਦਾ ਹੈ ਕਿ ਕਿਸੇ ਸ਼ਬਦ (ਨਾਂਵ) ਦਾ ਅਰਥ ਨ ਕੀਤਾ ਗਿਆ ਹੋਵੇ ਅਤੇ ਉਸ ਦਾ ਪ੍ਰਤੱਖ ਪ੍ਰਯੋਗ ਮਾਤ ਕੀਤਾ ਗਿਆ ਹੋਵੇ ਤਾਂ ਇਹ ਮੰਨਣਾ ਪੈਂਦਾ ਹੈ ਕਿ ਉਸ ਨਾਂਵ (ਸ਼ਬਦ) ਦਾ ਖਾਸ ਅਰਥ ਉਸ ਸ਼ਾਸਤੇ ਦੇ ਅਭਿਆਸ ਕਰਤਾਵਾਂ ਵਿਚ ਪਹਿਲਾਂ ਤੋਂ ਹੀ ਗਿਆਤ ਅਤੇ ਰੂੜ ਸੀ । ਮੁਮਕਿਨ ਹੈ ਕਿ 'ਅਲੰਕਾਰ' ਦਾ ‘ਸੌਂਦਰਯ' ਅਰਥਾਤ ‘ਕਾਵਿ ਸ਼ੋਭਾ' ਇਹ ਅਰਥ ਕਾਵਿ-ਸ਼ਾਸਤ ਵਿਚ ਗਿਆਤ ਅਤੇ ਰੂੜ੍ਹ ਹੋਵੇ ਅਤੇ ਇਸ ਹ ਜਾਣਦੇ ਹੋਣ ਅਤੇ ਇਸ ਲਈ ਇਸ ਸ਼ਬਦ ਦਾ ਅਰਥ ਕਰਨ ਦੀ ਉਨ੍ਹਾਂ 7