ਪੰਨਾ:Alochana Magazine April, May, June 1982.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਭ ਨੇ (ਲਗਭਗ) ਆਪਣੇ ਗ੍ਰੰਥਾਂ ਦਾ ਨਾਂ 'ਕਾਵਿ-ਅਲੰਕਾਰ' ਹੀ ਰੱਖਿਆ । ਅਲੰਕਾਰ = ਕਾਵਿ ਸ਼ੋਭਾ ਜਾਂ ਕਾਵਿ ਸੌਂਦਰਯ ਇਸ ਵਿਆਪਕ ਅਰਥ ਵਿਚ ਵਾਚ ਯ ਵਾਚਕ ਸੰਬੰਧ ਦੀ ਸਥਿਤੀ ਜਦ ਤੀਕ ਸਥਿਰ ਰਹਿੰਦੀ ਹੈ ਤਦ ਤੀਕ ਕਾਵਿ-ਵਿਵੇਚਨਾ ਦੇ ਕਿਸੇ ਵੀ ਗ੍ਰੰਥ ਨੂੰ 'ਅਲੰਕਾਰ' ਨਾਂ ਦਿੱਤਾ ਜਾ ਸਕਦਾ ਹੈ । ਕੁਤੰਕ ਵੀ ਆਪਣੇ ਗੰਥ 'ਵਕਤੀ ਜੀਵਿਤ ਵਿਚ ਇਸ ਅਲੰਕਾਰ' ਨਾਂ ਤੋਂ ਪਰਿਚਿਤ ਸਨ ਅਤੇ ਉਨਾਂ ਵੀ ਆਪਣੇ ਗ੍ਰੰਥ ਨੂੰ 'ਅਲੰਕਾਰ' ਹੀ ਕਿਹਾ ਹੈ । ਉਥੇ ਉਨ੍ਹਾਂ ਦਾ ਉਸ ਕਾਵਿ ਸੌਦਰਯ ਤੋਂ ਚਾਰੂ ਤੋਂ ਹੀ ਮਤਲਬ ਸੀ । | ਪਰ 'ਅਲੰਕਾਰ' ਸ਼ਬਦ ਦੀ ਇਹ ਵਿਆਪਤੀ ਜਵੇਂ ਜਿਵੇਂ ਘਟਦੀ ਗਈ ਤਿਵੇਂ ਤਵੇਂ ਅਲੰਕਾਰ ਅਤੇ ਕਾਵ ਸ਼ੋਭਾ ਵਿਚ ਵਾਯ ਵਾਚਕ ਸੰਬੰਧ ਵੀ ਨਸ਼ਟ ਹੋਣ ਲਗ ਪਿਆ । ਅਲੰਕਾਰ = ਸੌਂਦਰਯ ਅਰਥਾਤ ਕਾਵਿ ਸ਼ਭ--ਇਸ ਅਰਥ ਦੀ ਥਾ ਤੇ ਅਲੰਕਾਰ=ਉਪਮਾਂ ਆਦਿ ਸੌਂਦਰਯ ਸਾਧਨ ਦੇ ਅਰਥ ਵਿਚ ਲਿਆ ਜਾਣ ਲਗ ਪਿਆ । ਪ੍ਰਾਚੀਨ ਆਚਾਰ ਯਾਂ ਦੀ ਦ੍ਰਿਸ਼ਟੀ ਵਿਚ, ਵਾਚਕ ਅਰਥ ਵਿਚ ਹੀ ਅਲੰਕਾਰ ਸ਼ਾਸਤ ਕਾਵਿ ਸੌਂਦਰਯ ਦਾ ਸ਼ਾਸਤ ਸੀ । 3 3.2. ਅਲੰਕਿਯਤੇਨੇਨੇਤਿ ਅਲੰਕਾਰ: (ਮਿਧਰੇਜੇ ਗੇਰਿ ਨਾ ਜਦ ) ਇਸ ਦੂਜੀ ਵਿਉਤਪੱਤੀ (Derivation) ਅਨੁਸਾਰ ਅਲੰਕਾਰ-ਪ੍ਰਸਾਧਨ ਜਾਂ ਆਭੂਸ਼ਣ ਦਾ ਸਮਾਨਵਾਚੀ ਬਣਦਾ ਹੈ । ਉਪਮਾ ਆਦਿ ਨੂੰ ਅਲੰਕਾਰ ਇਸੇ ਆਧਾਰ ਤੇ ਕਿਹਾ ਜਾਂਦਾ ਹੈ । ਗੁਣ ਅਤੇ ਰੀਤੀ ਨਾਲ ਵੀ ਕਾਵਿ- ਘਟਕ ਸ਼ਬਦਾਰਥ ਦੀ ਸ਼ੋਭਾ ਹੁੰਦੀ ਹੈ । ਇਸ ਲਈ ਵਿਆਪਕ ਅਰਥ ਲੈਣ ਤੇ ਇਨ੍ਹਾਂ ਨੂੰ ਅਤੇ ਦੋਸ਼ਾਂ ਦੀ ਘਾਟ ਨੂੰ 'ਅਲੰਕਾਰ' ਦੀ ਸੀਮਾ ਵਿਚ ਲਿਆ ਜਾ ਸਕਦਾ ਹੈ । ਭਾਮਹ ਇਸੇ ਆਧਾਰ ਤੇ ਕਾਵਿ-ਅਲੰਕਾਰ ਦੇ ਵਿਚ ਇਨ੍ਹਾਂ ਦੀ ਵੀ ਗਿਣਤੀ ਕਰ ਲੈਂਦੇ ਹਨ । 35 ਇਸ ਕਰਣ ਵਿਉਤਪਤੀ ਤੋਂ ਅਲੰਕਾਰ ਸ਼ਬਦ ਦਾ ਅਰਥ ਹੁੰਦਾ ਹੈ, ਉਹ ਤੱਤ ਜਿਹੜਾ ਕਾਵਿ ਨੂੰ ਅਲੰਕ੍ਰਿਤ ਅਰਥਾਤ ਸੁੰਦਰ ਬਣਾਉਣ ਦਾ ਸਾਧਨ ਹੋਵੇ । ਅਜਕਲ ਅਲੰਕਾਰ ਸ਼ਬਦ ਦਾ ਇਹੋ ਅਰਥ ਵਧੇਰੇ ਪ੍ਰਚਲਿਤ ਹੈ । ਇਸ ਕਰਣ ਵਿਉਤਪਤੀ ਨਾਲ ਕਾਵਿ ਸੌਂਦਰਯ ਦੇ ਸਾਧਨ ਦਾ ਅਰਥ ਸਪਸ਼ਟ ਹੋ ਜਾਣ ਤੇ ਵੀ ਕਾਵ ਵਿੱਚ ਅਲੰਕਰ ਦੇ ਕਾਰਜ ਅਤੇ ਸਥਾਨ ਦੇ ਸੰਬੰਧ ਵਿਚ ਆਚਾਦਯਾਂ ਵਿਚ ਮਤਭੇਦ ਬਣਿਆ ਰਿਹਾ । ਇਸ ਦਾ ਪ੍ਰਧਾਨ ਕਾਰਣ ਕਾਵਿ ਦੇ ਸੰਬੰਧ ਵਿਚ ਉਨ੍ਹਾਂ ਦੀ ਮੁਲ ਦ੍ਰਿਸ਼ਟੀ ਵਿਚ ਅੰਤਰ ਸੀ । ਇਥੇ ਇਹ ਸ਼ੰਕਾ ਹੋ ਸਕਦੀ ਹੈ ਕਿ ਜੋ ਅਲੰਕਾਰ ਸ਼ਬਦ ਦਾ ਅਰਥ ਉਕਤੇ ਕਰਣ ਵਿਉਤਪਤੀ ਨਾਲ ਕਾਵਿ-ਸੌਂਦਰਯ ਦਾ ਸਾਧਕ ਮੰਨ ਲਿਆ ਜਾਵੇ ਤਾਂ ਗੁਣ ਆਦਿ ਕਾਵਿ ਦੇ ਹੋਰ ਸ਼ੋਭਾ ਵਧਾਉਣ ਵਾਲੇ ਤੱਤਾਂ ਤੋਂ ਕਾਵਿ-ਅਲੰਕਾਰ ਦਾ ਭੇਦ ਕਿਸ ਅਧਾਰ ਤੇ ਕੀਤਾ ਜਾਵੇਗਾ । ਗੁਣ ਅਲੰਕਾਰ ਆਦਿ ਸਭ ਕਾਵਿ-ਤੱਤ ਨੂੰ ਕਾਵਿ-ਸੌਂਦਰਯ ਦਾ ਸਾਧਨ ਮੰਨ ਕੇ ਇਕੋ ਕੋਟੀ ਵਿਚ ਰਖ ਦੇਣਾ ਤਾਂ ਸ਼ਾਸਤੀ ਵਿਸ਼ਲੇਸ਼ਣ ਦੀ ਪੱਧਤੀ ਤੋਂ 29