ਪੰਨਾ:Alochana Magazine April, May, June 1982.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਤਰ੍ਹਾਂ ਦਾ ਪਲਾਇਨ ਹੀ ਮੰਨਿਆ ਜਾਵੇਗਾ । ਭਾਵੇਕ ਲਈ ਕਾਵਿ-ਅਰਬ ਦੇ ਭਾਵਨ ਵਿਚ ਕਾਵਿ ਦੇ ਅੰਗਾਂ ਦਾ ਵਖ ਵਖ ਸੌਂਦਰਯ ਦਾ ਮਰਤੱਵ ਨਹੀਂ। ਭਾਵਨ ਤਾਂ ਸੌਂਦਰਯ ਦੀ ਸਮਗਰਤਾ ਦਾ ਹੀ ਹੁੰਦਾ ਹੈ । ਪਰ ਸ਼ਾਸਤੀ ਵਿਸ਼ਲੇਸ਼ਣ ਵਿਚ ਉਸ ਦੇ ਵਿਭਿੰਨ ਅੰਗਾਂ ਦੀ ਵਖਰੀ ਵਖਰੀ ਮੀਮਾਂਸ ਕੀਤੀ ਜਾਂਦੀ ਹੈ । ਤੁਝ ਆਚਾਰਯਾ ਨੇ ਗੁਣ ਅਤੇ ਅਲੰਕਾਰ ਨੂੰ ਕਵਿ ਸੌਂਦਰਯ ਦਾ ਸਮਾਨ ਭਾਵ ਨਾਲ ਸਾਧਕ ਮੰਨ ਕੇ ਦੋਹਾਂ ਦੇ ਵਿਸ਼ੈ-ਵਿਭਾਗ ਨੂੰ ਵਿਗਿਆਣ ਕੇ ਮੰਨ ਲਿਆ ਸੀ । ਦੂਜੇ ਪਾਸੇ ਕੁਝ ਆਚਾਰਯਾ ਨੇ ਗੁਣ ਅਤੇ ਅਲੰਕਾਰ ਦਾ ਭੇਦ ਸਪਸ਼ਟ ਕਰਨ ਲਈ ਗੁਣ ਨੂੰ ਕਾਵਿ-ਸੌਂਦਰਯ ਦਾ ਹੇਤੂ ਮੰਨਿਆਂ ਅਤੇ ਅਲੰਕਾਰ ਨੂੰ ਕਾਵਿ-ਸੌਂਦਰਯ ਦੀ ਵਿਧੀ (ਵਾਧਾ ਕਰਨ ਵਾਲਾ ਤੱਤ) ਕਰਨ ਵਾਲਾ ਧਰਮ । ਇਸ ਵਿਚਾਰ ਦਾ ਉਪਰ (3. . ) ਵੀ ਸੰਕੇਤ ਕੀਤਾ ਗਿਆ ਹੈ । ਇਸ ਮਤ ਦੇ ਅਨੁਸਾਰ ਅਲੰਕਾਰ ਕਾਵਿ ਦੇ ਸ਼ੋਭਾ ਵਧਾਉਣ ਵਾਲੇ ਗੁਣ ਨਹੀਂ, ਕਾਵਿ ਦੀ ਸੁਭਾਵਕ ਸੰਭਾ ਦੀ ਧੀ ਕਰਨ ਵਾਲ ਧਰਮ ਹਨ । ਇਸ ਤਰ੍ਹਾਂ ਇਸ ਮਤ ਦੇ ਅਨੁਸਾਰ ਅਲਕਾਰ ਸ਼ਬਦ ਦਾ-ਕਰਣ-ਵਉਤਪੱਤੀ ਨਾਲੇ-ਅਰਥ ਹੋਵੇਗਾ ਕਾਵਿ ਦਾ ਉਹ ਤੱਤ ਜਿਸ ਨਾਲ ਕਾਵਿ ਅਲੰਕ੍ਰਿਤ ਹੋਵੇ ਅਰਥਾਤ ਜਿਸ ਨਾਲ ਕਾਵਿ ਦੇ ਸੱਦਰਯ ਦੀ ਅਭਿਵਿਧੀ ਹੋਵੇ। 3,3. ਅਲੰਕਿਯਤੇ ਯ ਸ ਅਲੰਕਾਰ ( ਸਿਰੇ ਧ: ਸ :) ਦੀ ਵਿਉਤਪੱਤੀ ਤੋਂ ਅਲੰਕਾਰਯ ਤੱਤ (ਰਸ ਆਦਿ) ਵੀ ਲੰਕਾਰ ਕਿਹਾ ਜਾ ਸਕਦਾ ਹੈ । ਭਾਮਹ ਨੇ ਇਸੇ ਆਧਾਰ ਤੇ ਰਸ ਨੂੰ ਵੀ ਅਲੰਕਾਰ ਕਿਹਾ ਹੈ । ਭਾਵੇਂ ‘ਰਸਵਤ' ਨਾਂ ਦੇ ਕੇ ਉਨ੍ਹਾਂ ਵਿਵਾਦ ਖੜਾ ਕਰ ਲਿਆ ਅਤੇ ਉਸ ਤੋਂ ਇੰਜ ਜਾਪਦਾ ਹੈ ਕਿ ਉਹ ਇਸ ਵਿਉਤਪੱਤੀ ਤੋਂ ਅਲੰਕਾਰ' ਸ਼ਬਦ ਨੂੰ ਲੈਣ ਦੀ ਗੱਲ ਨਹੀਂ ਸੋਚਦੇ । ਫਿਰ ਵੀ ਉਹ ਅਲੰਕਾਰ ਦੀ ਵਿਸਤ੍ਰਿਤ ਸੀਮਾ ਵਿਚ ਸਭ ਦਾ ਹਿਣ ਇਸੇ ਆਧਾਰ ਤੇ ਕਰ ਸਕਦੇ ਹਨ । 39 'ਇਸ ਵਿਉਤਪੱਤੀ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਭਾਮਹ 'ਅਲੰਕਾਰ ਸ਼ਬਦ ਦੀ ਵਿਆਪਤੀ ਵਿਚ ਸ਼ਬਦ ਤੇ ਅਰਥ ਨੂੰ ਛੱਡ ਕੇ ਸਭ ਤੱਤਾਂ ਨੂੰ ਸਮੇਟ ਲੈਂਦੇ ਹਨ । ਭਾਵੇਂ ਉਹ ਸ਼ੁਰੂ ਵਿਚ ਅਜਿਹੀ ਪ੍ਰਤਿੱਗਿਆ ਨਹੀਂ ਕਰ ਸਕੇ । ਇਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ--ਭਾਮਹ ਦੇ ਕਵਿ ਚਿੰਤਨ ਵਿਚ ਇਕ ਤਰ੍ਹਾਂ ਦੀ ਅਸਪਸ਼ਟਤਾ ਹੈ । ਉਹ ਭਰਤ ਮੁਨੀ ਵਾਂਗ ਸਭ ਕੁਝ ਤੱਤਾਂ ਦਾ ਵਿਵਕਤ ਵੱਖ ਵੱਖ ਸਰੂ੫) ਸਰੂਪ ਨਹੀਂ ਦੇ ਸਕੇ ਹਨ, ਇਸ ਦਾ ਕਾਰਣ ਹੋ ਸਕਦਾ ਹੈ ਸ਼ਾਮਇਕ ਚਿੰਤਨੇ ਰਿਹਾ ਹੋਵੇ । ਉਹ ਇਕ ਪਾਸੇ ਤਾਂ ਸ਼ਬਦ ਅਲੰਕਾਰ ਅਤੇ ਅਰਥ-ਅਲੰਕਾਰ ਦੋਵਾਂ ਨੂੰ ਕਾਵਾਂ ਅਲੰਕਾਰ ਮੰਨਦੇ ਹਨ ਅਤੇ ਦੂਜੇ ਪਾਸੇ ਅਲੰਕਾਰ ਦੇ ਹੀ ਪਰਿਵੇਸ਼ ਵਿਚ ਸਭ ਕਾਵਾਂ ਤੱਤਾਂ ਨੂੰ ਸਮੇਟ ਕੇ ਉਨ੍ਹਾਂ ਦਾ ਨਿਰੂਪਣ ਕਰਦੇ ਹਨ । ਹੋ ਸਕਦਾ ਹੈ ਉਨ੍ਹਾਂ ਦਾ ਭਾਵ ਜ਼ਰੂਰੀ ਹੀ ਤੱਤਾਂ ਨੂੰ ਉਨ੍ਹਾਂ ਦੀ ਵਖਰੀ ਹੋਂਦ ਵਿਚ ਸਵੀਕਾਰ ਕਰਨ ਦਾ ਹੋਵੇ ਪਰ ਸੰਖੇਪ 30