ਪੰਨਾ:Alochana Magazine April, May, June 1982.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ੈਲੀ ਵਜੋਂ ਉਹ ਅਜਿਹਾ ਨਾ ਕਰ ਸਕੇ ਹੋਣ । 10 | 4. ਅਲੰਕਾਰ - ਸ਼ਾਬਦਿਕ ਵਿਸ਼ਲੇਸ਼ਣ : 4. 1. ਅਲੰਕਾਰ' ਸ਼ਬਦ ਵਿਚ ਅਲਮ' ਅਤੇ 'ਕਾਰ' ਦੇ ਸ਼ਬਦ ਹਨ । ਅਲਮ' ਦਾ ਆਮ ਅਰਥ 'ਭੂਸ਼ਣ' ਲਿਆ ਜਾਂਦਾ ਹੈ--ਇਸ ਆਧਾਰ ਤੇ ਜਿਹੜਾ ਅਲੰਕ੍ਰਿਤ ਕਰੇ, ਭੂਸ਼ਿਤ ਕਰੇ, ਉਹ ਅਲੰਕਾਰ ਕਿਹਾ ਜਾਏਗਾ । ਇਸ ਦਾ ਅਰਥ ਸ਼ੋਭਾ ਕਾਰਕ ਪਦਾਰਥ ਸਵੀਕਾਰ ਕੀਤਾ ਜਾ ਸਕਦਾ ਹੈ । ਇਸ ਆਧਾਰ ਤੇ ਇਸ ਦੀ ਸਾਧਾਰਣ ਵਿਉਤਪੱਤੀ--ਅਲੰਕਰੋਤਿ ਇਤ ਅਲੰਕਾਰ: ( ਰਿ ਰਿਜ :) ਸਪਸ਼ਟ ਹੁੰਦੀ ਹੈ । ਇਸ ਭਾਵ ਵਿਉਤਪੱਤੀ' ਰਾਹੀਂ ਭਾਵੇਂ ਅਲੰਕਾਰ ਨੂੰ ਸੌਂਦਰਯ ਨਾਲ ਅਭਿੰਨ ਤੱਤ ਸਵੀਕਾਰ ਕੀਤਾ ਜਾਵੇ ਪਰ ਉਸ ਦਾ ਸਾਧਨ ਰੂਪ ਵੀ ਸਹਿਜੇ ਹੀ ਉਜਾਗਰ ਹੁੰਦਾ ਹੈ । ਇਸ ਅਰਥ ਵਿਚ ਕਵੀ ਦੀਆਂ ਸਭ ਉਕਤੀਆਂ ਦਾ ਸੌਂਦਰਯ ਅਲੰਕਾਰ ਹੈ । 4.2. ਨਵੀਨ ਵਿਉਤਪਤੀ : ਅਸਲ ਵਿਚ ਕਾਵਿ ਵਿਚ ਜਿਹੜਾ ਅਤਿਸ਼ਯ ਤੱਤ’ ਹੈ ਉਹੋ ਅਲੰ’ ਤੱਤ ਹੈ । 'ਅਲੇ' (ਰਸ) ਦਾ 4.1. ਵਿਚ ਜਿਹੜਾ ਅਰਥ 'ਭੂਸ਼ਣ ਕੀਤਾ ਗਿਆ ਹੈ ਉਹ ਉਸ ਦਾ ਸਾਧਾਰਣ ਅਰਥ ਹੈ । ਪਰ 'ਅਲੰਮ' (ਕ ) ਦਾ ਇਕ ਵਿਆਕਰਣਿਕ ਅਤੇ ਸੰਰਚਨਾਵਾਦੀ ਅਰਥ 'ਅਤਿ ਸ਼ਯ' ਵੀ ਹੋ ਸਕਦਾ ਹੈ । 'ਅਤਿਸ਼ਯ’ ਸ਼ਬਦ ਵੀ ਆਕਾਰ ਦੀ ਵਿਸ਼ਾਲਤਾਂ ਦ' ਵਿਓਤਕ ਨ ਹੋ ਕੇ ਇਕ ਖਾਸ ਕਿਸਮ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਨ ਵਾਲਾ ਤੱਤ ਹੈ। ਜਿਹੜਾ ਸਾਧਾਰਣ ਤੋਂ ਵਿਸ਼ਿਸ਼ਟ ਬਣਾਉਣ ਵਾਲਾ ਤੱਤ ਹੁੰਦਾ ਹੈ ---ਉਹੋ ਅਤਿਸ਼ਯ ਤੱਤ ਹੈ । ਇਸੇ ਲਈ ਸਾਧਰਣ ਅਰਥ ਨੂੰ ਪਹਿਲਾਂ ਸਪਸ਼ਟ ਕਰ ਕੇ-ਅਲੰਕ੍ਰਿਤ ਕਰਨ ਵਾਲਾ ਅਰਥ ਸਪਸ਼ਟ ਕਰਨ ਤੋਂ ਬਾਦ ਹੁਣ ਅਸੀ ਉਸ ਦਾ ਵਿਸ਼ੇਸ਼ ਅਰਥ-ਅਤਿਸ਼ਯ ਤੱਤ ਨੂੰ ਉਜਾਗਰ ਕਰਨ ਵਾਲਾ ਅਰਥ ਸਪਸ਼ਟ ਕਰਦੇ ਹਾਂ । ਜਿਸ ਨਾਲ ਅਲੰਕਾਰ ਸਿੱਧਾਂਤ ਮੁੜ ਨਵੇਂ ਅਰਥ ਲੈ ਕੇ ਕਾਵਿ ਦੀ ਸੰਰਚਨਾ ਨੂੰ ਸਪਸ਼ਟ ਕਰਨ ਵਿਚ ਸਮਰਥ ਹੋ ਸਕੇ । ਜਿਹੜਾ ਕਾਵਿ ਲੋਕਸਾਧਾਰਣ ਅਤੇ ਭਾਸ਼ਣ ਮਾਤ ਤੀਕ, ਸੂਚਨਾ ਮਾਤ ਤੀਕ, ਅਭਿਦਾ। ਦੋ ਚਮਤਕਾਰ ਤੀਕ, ਸਮਤੇ ਰਹਿੰਦਾ ਹੈ ਉਹੋ ਕਾਵਿ 'ਅਤਿਸ਼ਯ' ਦੇ ਆਉਂਦਿਆਂ ਹੀ ਰਸੀਲਾ, ਸੁਹਜ ਸੁਆਦ ਉਪਜਾਉਣ ਵਾਲਾ ਅਤੇ ਮੁੜ ਮੁੜ ਸੁਣਨ ਤੇ ਪੜਣ ਦੀ ਚਾਹ ਪੈਦਾ ਕਰਨ ਵਾਲਾ, ਬਣ ਜਾਂਦਾ ਹੈ । ਬਟਾਲਵੀ ਦੇ ਗੀਤਾਂ ਵਿਚ ਇਸੇ “ਅਤਿਸ਼ਯ ਤੱਤ' ਦੀ ਅਧਿਕਤਾ ਮਿਲਦੀ ਹੈ । ਉਕਤੇ ਰਸਾਤਮਕਤਾ, ਸੌਂਦਰਯਾਤਮਕਤਾ ਆਦਿ ਤੱਤ ਹੀ ਉਹ ‘ਵਿਸ਼ੇਸ਼ ਤੱਤ ਹਨ ਜਿਨ੍ਹਾਂ ਰਾਹੀਂ ਉਕਤੀ ਵਿਚ ਕਾਵਿਕ ਦਾ ਅਰਧਾਨ ਹੁੰਦਾ ਹੈ । ਇਸ ਤਰ੍ਹਾਂ “ਅਤਿਸ਼ਯ ਤੱਤ', ਜਾਂ ਵਿਸ਼ੇਸ਼ ਤੱਤ` ਕਾਵਿਕਤਾ ਦੇ ਸਮੇ ਹਨ ਅਤੇ ਇਹੋ ਹੀ ਹਨ ਅਲੇ' ਤੱਤ । ਇਹੋ 'ਅਲੰਤ ਤਤ ਜਾਂ 'ਅਲੰਭਵ' ਹੀ ਹੈ ਅਲੰਕਾਰ । ਅਸੀਂ ਇਸ ਨੂੰ ਸੰਖੇਪ ਤੋਂ ਵਿਸਤ੍ਰਿਤ ਰੂਪ ਵਿਚ ਅਤੇ ਵਿਸਤ੍ਰਿਤ ਤੋਂ ਸੰਖੇਪ ਰੂਪ ਵਿਚ ਵੇਖ ਸਕਦੇ ਹਾਂ । ਬੀਜ ਦੀ ਸੈਂਕੜੇ ਹੀ ਸ਼ਾਖਾਵਾਂ ਵਾਲੇ ਦਰਖਤ ਦੇ ਰੂਪ ਵਿਚ ਵਟਣਾ ਜੇ ਉਸ ਦਾ 31