ਸਮੱਗਰੀ 'ਤੇ ਜਾਓ

ਪੰਨਾ:Alochana Magazine April, May, June 1982.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਦਰ) ਸ਼ਬਦਾਰਥ ਹੀ ਕਾਵਿ ਹੈ । ਰਸ ਗੰਗਾਧਰ ਦੇ ਲੇਖਕ ਪੰਡਿਤਰਾਜ ਜਗਨਨਾਥ ਨੇ ਇਸੇ ਲਈ ਆਪਣੀ ਕਾਵਿ ਦੀ ਪਰਿਭਾਸ਼ਾ ਵਿਚ ਰਮਣੀਯਤਾ' (ਸੁੰਦਰਤਾ)-ਆਮਅਰਥ) ਤੇ ਜ਼ੋਰ ਦਿੱਤਾ ਹੈ । ਇਸ ਲਈ ਸੁੰਦਰ ਸ਼ਬਦਾਰਥ ਕਾਵਿ ਹੈ । ਨਿਸ਼ਚਿਤ ਰੂਪ ਵਿਚ ਸ਼ਬਦਾਰਥ ਦੀ ਆਤਮਾ ਜੋ ਸੌਂਦਰਯ ਦੇ ਬਿਨਾ ਕਾਵਿਕਤਾਂ ਤੋਂ ਰਹਿਤ ਹੈ ਅਤੇ ਸੌਂਦਰਯ ਸਿਰਫ ਸਰੀਰ ਤੋਂ ਨਿਸ਼ਪੰਨ ਨਹੀਂ, ਤਾਂ ਉਸ ਦੇ ਉਪਾਦਾਨ ਕਾਵਿਕਤਾ ਦੀ ਨਿਸ਼ਪਤੀ ਦੇ ਪਹਿਲਾਂ ਤੋਂ ਸ਼ਬਦਾਰਥ ਦੇ ਰੋਮ ਰੋਮ ਵਿਚ ਘੁਲੇ ਮਿਲੇ ਹਨ । ਜਵਾਨੀ ਦੇ ਨਾਲ ਸਰੀਰ ਕਿਸੇ ਦੇ ਸੌਭਾਗ ਦਾ ਪਾਤਰ ਬਣਦਾ ਹੈ । ਅਜਿਹਾ ਨਹੀਂ ਹੁੰਦਾ ਕਿ ਸੌਭਾਗ ਪਹਿਲਾਂ ਆ ਕੇ ਬੈਠ ਜਾਵੇ, ਅਤੇ ਜਵਾਨੀ ਬਾਦ ਵਿਚ ਆਵੇ । ਕੀ ਸੰਧਰ ਦਾ ਤਿਲਕ ਬਾਦ ਵਿਚ ਲਗਦਾ ਹੈ ਅਤੇ ਬਹੂ ਪਹਿਲਾਂ ਮੰਡਪ ਵਿਚ ਆ ਜਾਂਦੀ ਹੈ ? ਅਲੰਕਾਰ ਅਤੇ ਅਲੰਕਾਰਯ ਦੇ ਵਿਚ ਸੰਸਾਰ ਵਿਚ ਬੇਸ਼ਕ ਸੰਯੋਗ ਸੰਬੰਧ ਹੋਵੇ, ਪਰ ਕਲਾ ਦੀ ਅਥਵਾ ਕਾਵਿ ਦੀ ਭੂਮਿਕਾ ਤੇ ਤਾਂ ਉਨ੍ਹਾਂ ਵਿਚ ਇਕੋ ਹੀ ਸੰਬੰਧ ਸੰਭਵ ਹੋਵੇਗਾ-ਸਮਵਾਯ । ਇਸ ਤਰ੍ਹਾਂ ਕਲਾ ਅਤੇ ਕਾਵਿ ਦਾ ਅਲੰਕਾਰ ਇਕ ਅੰਦਰ , ਅਤੇ ਆਤਮਭੂਤ ਧਰਮ ਹੈ । ਧਰਮੀ ਨਾਲ ਉਸਦਾ ਅਭੇਦ । ਉਸ ਵਿਚ ਭੇਦ ਹੀ ਇਕ ਪ੍ਰਤਿਭਾਸਿਕ ਤੱਥ ਹੈ । ਕੁੰਤਕ ਨ ਠੀਕ ਹੀ ਕਿਹਾ ਹੈ- ਵਧ ਜਧਰਾ, ਜੋ ਧੁਰ ਧਵਧਦਧ: i' ( ਲ ਵਧ ਜੀਕਿਰ 1.6) 144 ਇਸ ਵਿਵੇਚਨ ਦੇ ਆਧਾਰ ਤੇ ਅਲੰਕਾਰ ਆਪਣੇ ਉਪਮਾ ਆਦਿ ਰੂਪ ਵਿਚ ਵੀ ਆਤਮਾ ਹੈ । ਕਾਵਿ ਹੈ । ਜਿਨਾਂ ਆਚਾਰਯਾ ਨੇ ਅਲੰਕਾਰ ਨੂੰ ਉਪਮਾ ਆਦਿ ਤੀਕ ਸੀਮਿਤ ਸਮਝਿਆ, ਉਨਾਂ ਨੂੰ ਚਾਹੀਦਾ ਸੀ ਕਿ ਉਹ ਇਹ ਵੀ ਸਮਝ ਲੈਂਦੇ ਕਿ ਅਲੰਕਾਰ ਸ਼ਬਦ ਤੋਂ ਅਭਿਧਾ ਰਾਹੀਂ ਜਾਣੇ ਜਾਣ ਵਾਲੇ ਸਭ ਤੱਤਾਂ ਵਿਚ ਕਿਧਰੇ ਉਪਮਾ ਆਦਿ ਵਧੇਰੇ ਪ੍ਰਭਾਵਾਂ ਅਤੇ ਚਮਤਕਾਰੀ ਹੈ । ਫਿਰ ਸਾਨੂੰ ਹੋਰ ਤੱਤਾਂ ਵਲ ਉਨਮੁਖ ਨਹੀਂ ਹੋਣਾ ਚਾਹਿਦਾ ਸੀ । ਸੰਤੁਲਨ ਬਣਾਈ ਰੱਖਣਾ ਚਾਹੀਦਾ ਸੀ । ਪਰ ਇਤਿਹਾਸ ਸਾਖੀ ਦੇ ਰਿਹਾ ਹੈ ਕਿ ਅਸੀਂ ਅਜਿਹਾ ਨਹੀਂ ਕੀਤਾ । ਵਿਸ਼ੈ-ਨਿਸ਼ਠ ਚਿੰਤਨ ਦੀ ਪ੍ਰਧਾਨ ਨੇ ਸਾਨੂੰ ਵਿਅਕਤੀ-ਵਾਦੀ ਬਣਾ ਦਿੱਤਾ, ਅਸਾਂ ਵਸਤੂ ਪੱਖ ਵਲੋਂ ਅਪਣੀਆਂ ਅੱਖਾਂ ਫੇਰ ਲਈਆਂ । ਅਸੀਂ ਅਸੰਤੁਲਨ ਦੇ ਟੋਏ ਵਿਚ ਜਾ ਡਿੱਗੇ । ਇਹ ਮਿਹਰਬਾਨੀ ਸੀਆਨੰਦਵਰਧਨ ਦੀ । 16 5. ਕਾਵਿ ਦੀ ਆਤਮਾ --ਅਲੰਕਾਰ : 5. 1. ਉਕਤ ਵਿਵੇਚਨ ਵਿਚ ਅਸਾਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਵਿ ਦੀ ਆਤਮਾ-ਅਲੰਕਾਰ ਹੈ, ਅਲੰਭਾਵ ਹੈ, ਵਿਸ਼ੇਸ਼ ਹੈ । ਇਹ ਤੱਤ ਕਾਵਿ ਨੂੰ ਅਕਾਵਿ ਤੋਂ ਨਿਖੇੜਦਾ ਹੈ । | ਪਰ 'ਕਾਵਿ-ਅਲੰਕਾਰ' ਨਾਂ ਨਾਲ ਜਾਣੇ ਜਾਣ ਵਾਲੇ ਜਿੰਨੇ ਵੀ ਰੰਥ ਲਿਖੇ ਗਏ ਹਨ-ਉਨ੍ਹਾਂ ਵਿਚੋਂ ਭਾਮਹ, ਉਦਭੱਟ, ਵਾਮਨ ਅਤੇ ਰੂਟ ਨੇ ਅਲੰਕਾਰਾਂ ਦਾ ਪ੍ਰਚਾਰ ਮਾ ਵਿਚ ਵਿਵੇਚਨ ਕੀਤਾ ਹੈ ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ 'ਅਲੰਕਾਰ’ ਨੂੰ ਕਾਵਿ 93