ਪੰਨਾ:Alochana Magazine April, May, June 1982.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਆਤਮਾਂ ਕਿਹਾ ਹੋਵੇ ਅਜਿਹੀ ਗਲ ਨਹੀਂ ਹੈ । ਉਕਤ ਚਾਰਾਂ ਆਚਾਰਯਾਂ ਦੇ ਗ੍ਰੰਥਾਂ ਵਿਚ ਅਜਿਹਾ ਕੋਈ ਜ਼ਿਕਰ ਨਹੀਂ ਮਿਲਦਾ। ਇਨ੍ਹਾਂ ਦੇ ਪਰਵਰਤੀ ਕੁੰਤਕ ਨੇ ਆਪਣੇ ਗ੍ਰੰਥ ਦੀਆਂ ਕਾਰਕਾਵਾਂ ਨੂੰ 'ਕਾਵਿ-ਅਲੰਕਾਰ' ਕਿਹਾ ਅਤੇ ਉਨ੍ਹਾਂ ਵਿਚੋਂ ਵਕਤ ਨੂੰ ‘ਕਾਵਿ-ਜੀਵਾਤੂ' ਸਵੀਕਾਰ ਕੀਤਾ, ਪਰ ਇਹ ਸਵੀਕ੍ਰਿਤੀ ਆਨੰਦ ਵਰਧਨ ਤੋਂ ਬਾਦ ਦੀ ਸੀ । ਅਤੇ ਇਸ ਦੇ ਆਧਾਰ ਤੇ ਅਲੰਕਾਰ ਨੂੰ ਕਾਵਿ-ਆਤਮਾ ਕਹਿਣ ਦਾ ਪੱਖ ਸਮਰਥਨ ਨਹੀਂ ਪਾਉਂਦਾ । ਕਿਉਂ ਜੋ ਕੁੰਤਕ ਨੇ ਵਕਤੀ ਨੂੰ ਕਾਵਿ-ਆਤਮਾ ਸਵੀਕਾਰ ਕੀਤਾ ਹੈ, ਜਿਹੜੀ ਇਕ ਵਖਰੀ ਸੰਪ੍ਰਦਾਇ ਹੈ, ਜਿਸ ਦੀ ਕਾਵਿਆਤਮਵਾਦ ਦੇ ਖੇਤਰ ਵਿਚ ਅਲੰਕਾਰ ਸੰਪ੍ਰਦਾਇ ਤੋਂ ਵਖਰੀ ਗਿਣਤੀ ਕੀਤੀ ਜਾਂਦੀ ਹੈ । ਇਸ ਤਰਾਂ 1. ਰਸ: ਕਾਵਿਅਰਥ: (ਦਲ: :) 2. ਰੀਤੀ ਰਾਤਮਾ ਕਾਵਿਯੂ (ਦੀਰਿ ਧ) 3. ਕਾਵਿਯਾਤਮਾ ਯੂਨੀ: (ਧਦਧਾਸ ੬ਜਿ:) 4. ਵਕਤ: ਕਾਵਿ ਜੀਵਿਤ ( ਕਰਿ: ਧ ਧਿਰ) 5. ਔਚਿਤਯੰ ਰਸਿੱਧਲ੍ਹ ਸੁਥਿਰ ਕਾਵਿਯੂ ਜੀਵਿਤਮ ॥ (ਬਿਧੀ ਬਿਧ ਦੇ ਧਧ ਕਿਰ ॥ . ਉਕਤ ਪੰਕਤੀ ਵਾਂਗ ਸਾਨੂੰ ਕੋਈ ਅਜਿਹੀ ਪੰਕਤੀ ਨਹੀਂ ਮਿਲਦੀ ਜਿਸ ਵਿਚ ਅਲੰਕਾਰ ਨੂੰ ਕਾਵਿ ਦੀ ਆਤਮਾ ਜਾਂ ਕਾਵਿ ਜੀਵਾਤੁ ਕਿਹਾ ਗਿਆ ਹੋਵੇ । ਵਾਮਨ ਨੇ ਭਾਵੇਂ ਅਲੰਕਾਰ ਤੱਤ ਨੂੰ ਕੁਝ ਮਹੱਤਾ ਦਿੱਤੀ ਜਿਸ ਦਾ ਸੰਕੇਤ ਸ਼ੁਰੂ ਵਿਚ ਕੀਤਾ ਗਿਆ ਹੈ) ਪਰ ਉਨ੍ਹਾਂ ਤੋਂ ਵੀ ਉਪਮਾ ਆਦਿ ਦੀ ਕਾਵਿ-ਆਤਮਤਾ ਦਾ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਕਿਉਂ ਜੋ ਇਥੇ ਜਿਸ ਨੂੰ ਅਲੰਕਾਰ ਕਿਹਾ ਗਿਆ ਹੈ ਉਹ ਉਪਮਾਦਿ ਨਹੀਂ ਸਗੋਂ ਸੌਂਦਰਯ ਹੈ । ਇਸ ਦੇ ਨਾਲ ਹੀ ਵਾਮਨ ਆਪ ਰਤੀਵਾਦੀ ਹਨ । ਇਸ ਲਈ ਉਹ ਅਲੰਕਾਰ ਪਖ ਤੋਂ ਵੱਖ ਹੋ ਜਾਦੇ ਹਨ । ਇਸ ਤਰ੍ਹਾਂ ਇਹ ਜਿਹੜੀ ਪ੍ਰਸਿੱਧੀ ਹੈ ਕਿ ਕਾਵਿਸ਼ਾਸਤ ਦੇ ਛੇ ਸੰਪ੍ਰਦਾਇ ਹਨ ਅਤੇ ਉਨ੍ਹਾਂ ਵਿਚੋਂ ਇਕ ਸੰਪ੍ਰਦਾਇ ‘ਅਲੰਕਾਰ' ਨੂੰ ਕਾਵਿ ਦੀ ਆਤਮਾ ਮੰਨਣ ਵਾਲੀ ਹੈ ਪਤਾ ਨਹੀਂ ਇਸ ਦਾ ਕੀ ਆਧਾਰ ਹੈ ? ਸਾਡੇ ਵਿਚਾਰ ਵਿਚ ਇਸ ਦਾ ਇਹ ਆਧਾਰ ਹੋ ਸਕਦਾ ਹੈ ਕਿ ਸ਼ਾਇਦ ‘ਕਾਵਿ ਅਲੰਕਾਰ ਇਸ ਤਰਾਂ ਅਲੰਕਾਰ ਦੇ ਨਾਂ ਤੇ ਗੰਥਾਂ ਦਾ ਨਾਮਕਰਣ ਹੋਇਆ | ਅਸਲ ਵਿਚ ਅਲੰਕਾਰ ਨੂੰ ਕਾਵਿ ਦੀ ਆਤਮਾਂ ਸਵੀਕਾਰ ਕਰਨ ਦੀ ਮੰਗ ਅਲੰਕਾਰ ਦੀ ਉਸ ਛਾਪ ਤੇ ਆਸ਼ਿਤ ਹੈ ਜਿਹੜੀ ਆਲੋਚਕਾਂ ਦੇ ਅਚੇਤਨ ਮਨ ਤੇ ੫੦ ਹੋਈ ਸੀ ਅਤੇ ਜਿਸ ਅਨੁਸਾਰ ਉਹ ਅਲੰਕਾਰ ਨੂੰ ਮਨ ਹੀ ਮਨ ਕੋਈ ਅਸਾਧਾਰਨ ਮਹੱਤਵ ਦੀ ਚੀਜ਼ ਮੰਨਦੇ ਸਨ, ਜਿਸ ਨੂੰ ਜੋ ਕਾਵਿ ਦੀ ਆਤਮਾ ਵੀ ਕਿਹਾ ਜਾਵੇ ? ਤੇ 4