ਪੰਨਾ:Alochana Magazine April, May, June 1982.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁੰਦਰ ਮੁਖ ਵੀ ਆਭੂਸ਼ਣਾਂ ਦੇ ਬਿਨਾਂ ਸ਼ਭਿਤ ਨਹੀਂ ਹੁੰਦਾ । ਇਨ੍ਹਾਂ ਅਨੁਸਾਰ ਅਲੰਕਾਰ ਦੀ ਪਰਿਭਾਸ਼ਾ ਇਸੇ ਤਰ੍ਹਾਂ ਦਿੱਤੀ ਜਾ ਸਕਦੀ ਹੈ-ਸ਼ਬਦ ਅਤੇ ਅਰਥ ਦੀ ਵਜ੍ਹਾ ਹੀ ਬਾਣੀ ਦਾ ਇਸ਼ਟ ਅਲੰਕਾਰ ਹੈ । 6.1.2. ਦੂਜੇ ਆਚਾਰਯ ਦੰਡੀ ਦੀ ਅਲੰਕਾਰ ਪਰਿਭਾਸ਼ਾ ਵਿਚ ਅਲੰਕਾਰ ਕਾਵਿ ਦੇ ਸਭ ਸ਼ੋਭਾਕਰ ਧਰਮ 19 ਮੰਨੇ ਗਏ ਹਨ । ਇਨ੍ਹਾਂ ਦੇ ਵਿਚਾਰ ਅਨੁਸਾਰ ਅਨੁਪ੍ਰਾਸ਼, ਉਪਮਾ ਆਦਿ ਤਾਂ ਅਲੰਕਾਰ ਹਨ ਹੀ, ਗੁਣ, ਰਸ, ਧਨੀ ਆਦਿ ਹੋਰ ਕਾਵਿ ਤੱਤ ਵੀ ਅਲੰਕਾਰ ਹੀ ਕਹਾਉਂਦੇ ਹਨ । ਇਸੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਅਲੰਕਾਰ ਵਾਦੀ ਆਚਾਰਯਾ ਦੀ ਦੁਸ਼ਟੀ ਵਿਚ ਅਲੰਕਾਰ ਕਾਵਿ ਦੀ ਆਤਮਾ' ਹੋਵੇਗਾ । (ਵੇਖੋ 3.1.2) ! 6.1.3. ਅਗੇ ਚਲਕੇ ਵਾਮਨ50 ਤੇ ਪਹਿਲਾਂ ਉਦਭਟ ਨੇ 'ਗੁਣ' ਅਤੇ 'ਅਲੰਕਾਰ ਨੂੰ ਸਮਾਨ ਰੂਪ ਵਿਚ ਚਾਰ ਤੂ ਦਾ ਹੇਤੁ ਸਵੀਕਾਰ ਕੀਤਾ ਹੈ । ਇਸ ਪਰੰਪਰਾ ਵਿਚ ਵਾਮਨ ਨੇ ਅਲੰਕਾਰ ਨੂੰ ਸੌਂਦਰਯ ਦਾ ਸਮਾਨਵਾਚੀ ਸਵੀਕਾਰ ਕਰ ਕੇ ਵੀ ਗੁਣ ਨੂੰ ਪਹਿਲਾ ਦਰਜਾ ਦਿੱਤਾ ਅਤੇ ਅਲੰਕਾਰ ਨੂੰ ਦੂਜਾ ਦਰਜਾ । ਉਨਾਂ, ਕਾਵਿ ਦੇ ਸ਼ਭਾਕਾਰਕ ਧਰਮ ਨੂੰ ਗੁਣ ਕਿਹਾ ਅਤੇ ਅਲੰਕਾਰ ਨੂੰ ਸ਼ੋਭਾ ਦੀ ਵਿਧੀ ਕਰਨ ਵਾਲਾ ਦਸਿਆ। (ਵੇਖ 3.1.2) ਪਰ ਜੈ ਦੇਵ ਨੇ ਅਲੰਕਾਰ ਰਹਿਤ ਕਾਵਿ ਦੀ ਉਪਮਾ ਉਸ਼ਣਤਾਵਿਨ (ਗਰਮੀ ਰਹਿਤ) ਅਗਨੀ ਨਾਲ ਦਿੱਤੀ । ਇਸੇ ਤਰ੍ਹਾਂ ਦੇ ਵਿਚਾਰ ਰੂਟ, ਪ੍ਰਤਿਹਾਰਦੂਜੇ, ਰਕ, ਵਿਦਿਆਧਰ, ਅੱਪਯ ਦੀਸ਼ਤ ਆਦਿ ਅਨੇਕ ਆਚਾਰਯਾ ਨੇ ਪੇਸ਼ ਕੀਤੇ ਜਿਨਾਂ ਦਾ ਮੂਲ ਸਰ ਇਹੋ ਸੀ ਕਿ ਅਲੰਕਾਰ ਕਾਵਿ ਦਾ ਪ੍ਰਣ ਤੱਤ ਮੰਨਿਆ ਜਾਵੇ ! ਅਲੰਕਾਰ ਹੀ ਕਾਵਿ-ਸ਼ੋਭਾ ਦਾ ਮੂਲ ਉਪਕਰਣ ਹੈ । ਕਾਵਿ ਦੇ ਹੋਰ ਪ੍ਰਤਿਸ਼ਠਾਪਕੇ ਤੱਤ---ਗੁਣ, ਰਸ, ਰੀਤੀ ਆਦਿ ਹੀ ਸਭ ਅਲੰਕਾਰ ਦੀ ਸੀਮਾ ਵਿਚ ਹੀ ਆ ਜਾਂਦੇ ਹਨ । ਅਲੰਕਾਰ ਹੀ ਸਭ ਤੱਤਾਂ ਦੀ ਮੂਲ ਧੂਰੀ ਹੈ । ਇਨ੍ਹਾਂ ਆਚਾਰਯਾ ਨੇ ਕਾਵਿ ਦੇ ਅੰਤਰੰਗੀ ਪਖ ਰਸ ਦੀ, ਨੀ ਦੀ ਮਹਿਮਾ ਜਾਣਦੇ ਹੋਏ ਵੀ ਉਨਾਂ ਨੂੰ ਅਲੰਕਾਰ ਦੀ ਧੂਰੀ ਦੇ ਦਵਾਲੇ ਘੁਮਣ ਵਾਲੇ ਤੱਤ ਦਸਿਆ। 6 2. ਰਸਵਾਦੀ ਅਤੇ ਧੁਨੀਵਾਦੀ ਆਚਾਰਯਾਂ ਦੀਆਂ ਪਰਿਭਾਸ਼ਾਵਾਂ ਅਨੁਸਾਰ ਅਲੰਕਾਰ ਕਾਵਿ ਸਰੀਰ ਨੂੰ ਅਲੰਕ੍ਰਿਤ ਕਰਨ ਵਾਲਾ ਤੱਤ ਕਿਹਾ ਗਿਆ। ਜਿਵੇਂ ਲੌਕਿਕ ਰੂਪ ਵਿਚ ਕਟਕ, ਕੁੰਡਲ ਆਦਿ ਆਭੂਸ਼ਣਾਂ ਨੂੰ ਧਾਰਣ ਕਰਨ ਨਾਲ ਸਰੀਰ ਦੀ ਸ਼ੋਭਾ ਵਧਦੀ ਹੈ, ਤਿਵੇਂ ਹੀ ਕਾਵਿ ਵਿਚ ਅਨਪਸ ਅਤੇ ਉਪਮਾ ਆਦਿ ਅਲੰਕਾਰਾਂ ਦੇ ਪ੍ਰਯੋਗ ਨਾਲ ਕਾਵਿ ਦੇ ਸ਼ਬਦਾਰਥਾਂ ਦਾ ਉਤਕਰਸ਼ ਹੁੰਦਾ ਹੈ । ਆਨੰਦਵਰਨ ਅਲਕਾਰ ਨੂੰ ਕਾਵਿ ਦੇ ਅੰਗ (ਸ਼ਬਦਾਰਥ) ਦਾ ਆਸ਼ਿਤ ਸਵੀਕਾਰ ਕਰਦੇ ਹਨ । 32 ਅਤੇ ਉਕਤ ਸੰਕੇਤ ਅਨੁਸਾਰ ਲੌਕਿਕ ਆਭੂਸ਼ਣਾਂ, ਕਟਕ, ਕੁੰਡਲ ਆਦਿ ਵਾਂਗ ਸ਼ਬਦਾਰਥ ਰੂਪਾ ਸਰੀਰ ਦੇ ਸ਼ੋਭਾਜਨਕ ਧਰਮ ਕਹਿੰਦੇ ਹਨ । ਇਸੇ ਦਿਸ਼ਟੀਕੋਣ ਅਨੁਸਾਰ ਹਰ 36