ਪੰਨਾ:Alochana Magazine April, May, June 1982.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਚਾਰਯ ਵੀ ਅਲੰਕਾਰਾਂ ਨੂੰ ਕਾਵਿ ਦਾ ਅਸਥਿਰ ਧਰਮ ਸਵੀਕਾਰ ਕਰਦੇ ਹਨ । ਮੰਮਟ ਨੇ ਆਪਣੀ ਕਾਵਿ ਪਰਿਭਾਸ਼ਾ ਵਿਚ ਅਨਲੰਤੀ ਪੁਨ: ਕਵਾਪਿ' (ਕਰਜਰੀ : ਧਿ ) ਦਾ ਪ੍ਰਯੋਗ ਕਰ ਕੇ ਅਲੰਕਾਰਾਂ ਨੂੰ ਆਵਸ਼ਕ ਤੱਤ ਸਵੀਕਾਰ ਨਹੀਂ ਕੀਤਾ। ਮੰਮਟ ਨੇ ਕਾਵਿ ਪ੍ਰਕਾਸ਼ ਦੇ ਅੱਠਵੇਂ ਉੱਲਾਸ ਵਿਚ ਅਲੰਕਾਰਾਂ ਦੀ ਸਥਿਤੀ ‘ਹਾਰਾਜਿਵਤ' ਮੰਨੀ ਹੈ ਤੇ ਜਿਸਦੀ ਪੁਸ਼ਟੀ ਵਿਸ਼ਵਨਾਥ ਨੇ ਇਹ ਕਹਿ ਕੇ ਕੀਤੀ ਕਿ ਅਲੰਕਾਰ-ਕਾਵਿ ਦੇ ਅਸਥਿਰ ਧਰਮ 'ਅੰਗਦਾਦਵ ( ਵਿਕਰ ਹਨ ਅਤੇ ਉਨ੍ਹਾਂ ਰਾਹੀਂ ਰਸਾਦਿ ਦਾ ਉਪਕਾਰ ਹੁੰਦਾ ਹੈ । ਇਨ੍ਹਾਂ ਦੇ ਪੰਡਿਤ ਰਾਜ ਜਗਨਨਾਥ ਨੇ ਇਹ ਕਿਹਾ ਕਿ ਅਲੰਕਾਰ ਉਨ੍ਹਾਂ ਨੂੰ ਕਹਿੰਦੇ ਹਨ ਜਿਹੜੇ ਕਾਵਿ ਦੀ ਆਤਮਾ ਵਿਅੰਗ ਦੀ ਰਮਣੀਯਤਾ ਦੇ ਪ੍ਰਯੋਜਨ ਹਨ । 65 ਸਿੱਟੇ ਵਜੋਂ ਉਕਤ ਚਾਰਾਂ ਵਿਦਵਾਨਾਂ ਦੇ-ਆਨੰਦਵਰਧਨ, ਮੰਮਟ, ਵਿਸ਼ਵ ਨਾਥ ਅਤੇ ਜੋਗਨਨਾਥ ਦੇ ਰਾਹੀਂ ਪੇਸ਼ ਕੀਤੀਆਂ ਗਈਆਂ ਉਕਤ ਪਰਿਭਾਸ਼ਾਵਾਂ ਦਾ ਵਿਸ਼ਲੇਸ਼ਣ ਇਸ ਤਰਾਂ ਹੇਠ ਲਿਖੇ ਅਨੁਸਾਰ ਪੇਸ਼ ਕੀਤਾ ਜਾ ਸਕਦਾ ਹੈ : (i) ਜਿਵੇਂ ਕਟਕ-ਕੁੰਡਲ ਆਦਿ ਆਭੂਸ਼ਣ ਸਰੀਰ ਦੀ ਅਕਸਰ ਸ਼ੋਭਾ ਵਧਾਉਂਦੇ ਹਨ ਅਤੇ ਕਦੇ ਨਹੀਂ ਵਧਾਉਂਦੇ, ਉਸੇ ਤਰ੍ਹਾਂ ਅਨੁਪ੍ਰਾਸ, ਉਪਮਾ ਆਦਿ ਅਲੰਕਾਰ ਸ਼ਬਦਾਰਥ ਰੂਪ ਕਾਵਿ ਸਰੀਰ ਦੀ ਅਕਸਰ ਸ਼ੋਭਾ ਵਧਾਉਂਦੇ ਹਨ, ਪਰ ਕਈ ਵੇਰੀ ਵਿਸ਼ੇਸ਼ ਸ਼ੋਭਾ ਨਹੀਂ ਵੀ ਵਧਾਉਂਦੇ । ਇਸ ਲਈ ਇਨ੍ਹਾਂ ਨੂੰ 'ਸ਼ਬਦਾਰਥ’ ਦਾ ਅਸਥਿਰ ਧਰਮ ਕਿਹਾ ਗਿਆ ਹੈ । (ii) ਅਲੰਕਾਰ ਸ਼ਬਦਾਰਥ ਦੀ ਸ਼ੋਭਾ ਰਾਹੀਂ ਪਰੰਪਰਾ ਸੰਬੰਧ ਤੋਂ ਰਸ ਦਾ ਉਪਕ ਚ ਠੀਕ ਉਸੇ ਤਰ੍ਹਾਂ ਕਰਦੇ ਹਨ, ਜਿਸ ਤਰ੍ਹਾਂ ਸਰੀਰ ਤੇ ਧਾਰਣ ਕੀਤੇ ਗਏ ਆਭੂਸ਼ਣਾਂ ਰਾਹੀਂ ਪ੍ਰਕਾਰਾਂਤਰ ਤੋਂ ਆਤਮਾ ਦਾ ਉਤਕਰਸ਼ ਹੁੰਦਾ ਹੈ । (iii) ਅਲੰਕਾਰ ਕਈ ਸਥਿਤੀਆਂ ਵਿਚ ਰਸ ਦਾ ਉਪਕਾਰ ਨਹੀਂ ਵੀ ਕਰਦੇ ਅਤੇ ਕਦੇ ਕਦੇ ਤਾਂ ਰਸ ਦਾ ਅਕਾਰ ਵੀ ਕਰ ਦੇਂਦੇ ਹਨ । (iv) ਪੰਡਿਤਰਾਜ ਦੇ ਅਨੁਸਾਰ ਅਲੰਕਾਰ (ਸ਼ਬਦਾਰਥਾਂ ਦੀ ਸ਼ੋਭਾ ਰਾਹੀ) ਕਾਵਿ ਦੀ ਆਤਮਾ ਵਿਅੰਗ ਅਰਥ ਵਿਚ ਰਮਣੀਯਤਾ ਪੈਦਾ ਕਰ ਦੇਂਦੇ ਹਨ । v) ਇਥੇ ਇਹ ਵੀ ਜ਼ਿਕਰ ਕਰਨ ਯੋਗ ਹੈ ਕਿ ਗੁਣ ਤਾਂ ਰਸ ਦੇ ਨਿਯ ਧਰਮ ਹਨ, ਅਤੇ ਰਸ ਦਾ ਸਾਖਿਆਤ ਉਪਕਾਰ (ਉਤਕਰਸ਼ ਕਰਦੇ ਹਨ, ਪਰ ਅਲੰਕਾਰ ਸ਼ਬਦਾਰਥ ਦੇ ਅਸਥਿਰ ਧਰਮ ਹਨ, ਅਤੇ ਰੋਸ ਦਾ ਅਸਾਖਿਅਤ ਰੂਪ ਵਿਚ-ਸ਼ਬਦਾਰਥ ਦਾ ਸ਼ੋਭਾ ਕਾਰਕ ਧਰਮ ਬਣ ਕੇ ਉਪਕਾਰ ਕਰਦੇ ਹਨ । 86 | ਉਕਤ ਵਿਵੇਚਨ ਅਲੰਕਵਾਦੀ ਅਤੇ ਰੋਸੇ ਤੇ ਯੂਨੀਵ ਦੀ ਦੋਵਾਂ ਵਰਗਾਂ ਦੇ ਆਚਾਰਯਾਂ ਦੀਆਂ ਪਰਿਭਾਸ਼ਾਵਾਂ ਤੇ ਆਧਾਰਿਤ ਹੈ । ਅਲੰਕਾਰਵਾਦੀ ਆਚਾਰਯ ਰੇਸ, ਧੁਨੀ, ਗੁਣ ਆਦਿ ਸਭ ਤੱਤਾਂ ਨੂੰ ਸਖਿਅਤ ਜਾਂ ਅਸਾਖਿਅਤ ਰੂਪ ਵਿਚ ਅਲੰਕਾਰ 37