ਪੰਨਾ:Alochana Magazine April, May, June 1982.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਹੀ ਅੰਤਰ ਭੂਤ ਕਰਨ ਦੇ ਪੱਖ ਵਿਚ ਹਨ ਪਰ ਰਸ ਤੇ ਧੁਨੀਵਾਦੀ ਦੂਜੇ ਵਰਗ ਦੇ ਆਚਾਰਯ ਅਲੰਕਾਰ ਨੂੰ ਕੇਵਲ ਉਪਕਾਰ ਰੂਪ ਵਿਚ ਹੀ ਸਵੀਕਾਰ ਕਰਦੇ ਹਨ । | 6.3. ਪੱਛਮੀ ਆਚਾਰਯਾਂ ਦੀਆਂ ਪਰਿਭਾਸ਼ਾਵਾਂ : ਯੂਨਾਨੀ ਕਾਵਿ ਸ਼ਾਸਤੀ ਅਰਸਤੂ ਅਨੁਸਾਰ ਭਾਸ਼ਣ ਨੂੰ ਪ੍ਰਭਾਵਕ ਅਤੇ ਦਿਲ ਖਿੱਚਵਾਂ ਬਣਾਉਨ ਵਾਲੇ ਉਪਾਦਾਨ ਦੇ ਰੂਪ ਵਿਚ ਅਲੰਕਾਰ ਦਾ ਵਿਵੇਚਨ ਉਨਾਂ ਦੇ ( Rhetorics ) ਗ੍ਰੰਥ ਵਿਚ ਮਿਲਦਾ ਹੈ ।57 ਕੌਮੀ ਆਚਾਰਯ ਸਿਸਰੋ ਅਲੰਕਾਰ ਦੀ ਉਪਯੋਗਿਤਾ ਦਾ ਵਿਵੇਚਨ ਕਰਦੇ ਹੋਏ ਲਿਖਦੇ ਹਨ “ਅਲੰਕਾਰ ਭਾਵੇਂ ਬਾਣੀ ਦੇ ਹੋਣ ਜਾਂ ਭਾਵ ਦੇ, ਇਨ੍ਹਾਂ ਦੇ ਪ੍ਰਯੋਗ ਨਾਲ ਭਾਸ਼ਾ ਦੀ ਸ਼ਕਤੀ ਤੇ ਸੌਂਦਰਯ ਨਿਖਰ ਉਠਦਾ ਹੈ। 68 ਇਨ੍ਹਾਂ ਦੇ ਵਿਚਾਰ ਉਕਤ ਭਾਰਤੀ ਆਚਾਰਯ ਵਾਮਨ ਨਾਲ ਮਿਲਦੇ ਜੁਲਦੇ ਹਨ । ਉਨ੍ਹਾਂ ਤਾਂ ਸੌਂਦਰਯ ਨੂੰ ਹੀ ਅਲੰਕਾਰ ਕਿਹਾ ਹੈ ਜਿਸ ਦੇ ਅੰਤਰਗਤ ਭਾਸ਼ਾ ਅਤੇ ਵਿਚਾਰ ਸਭ ਹੀ ਆ ਜਾਂਦੇ ਹਨ । ਡਿਮੇਟਿਅਸ (Demetrius) ਹੋਰਾਂ ਆਪਣੇ ਗ੍ਰੰਥ "On Style' ਵਿਚ ਅਲੰਕਾਰਾਂ ਦੇ ਮੰਤਵ ਤੇ ਚਾਨਣਾ ਪਾਉਂਦੇ ਹੋਏ ਲਿਖਿਆ ਹੈ : “ਅਲੰਕਾਰ ਅਭਿਵਿਅਕਤੀ ਨੂੰ ਗਰਿਮਾ ਅ ਤੇ ਸ਼ਕਤੀ ਪ੍ਰਦਾਨ ਕਰਕੇ ਪ੍ਰਭਾਵਕ ਬਣਾਉਂਦੇ ਹਨ | 69 ਲੈਟਿਨ ਵਿਦਵਾਨ ਸੇਨਕਾ ਬੰਧਆਂ ਨੇ ਵੀ ਅਲੰਕਾਰ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਏਲਡਰ ਸਨੇਕਾ (ਵਡੇ ਸੁਨੇਕਾ) ਨੇ ਅਲੰਕਾਰਾਂ ਨੂੰ ਸੌਂਦਰਯ ਦਾ ਬਾਹਰੀ ਉਪਾਦਾਨ ਨਹੀਂ ਦਸਿਆ ਸਗੋਂ ਅਭਿਵਿਅਕਤੀ ਵਿਚ ਸਹਾਇਕ ਅਤੇ ਉਸੇ ਅਨੁਚਿਤ ਕਥਨ ਨੂੰ ਵੀ ਲੁਕਵੇਂ ਰੂਪ ਵਿਚ ਪੇਸ਼ ਕਰਨ ਲਈ ਆਵਿਸ਼ਕ੍ਰਿਤ ਤੱਤ ਦੱਸਿਆ ਹੈ, ਜਿਹੜਾ ਸ਼ਾਇਦ ਸਪਸ਼ਟ ਕਥਨ ਵਿਚ ਅਰੂਚੀਕਰ ਜਾਂ ਅਪਮਾਨਜਨਕ ਹੁੰਦਾ ਹੈ ਜਾਂ ਹੋ ਸਕਦਾ ਹੈ । 60 | ਲੌਜਾਇਨਸ ਦੇ ਵਿਚਾਰ ਅਨੁਸਾਰ ਅਲੰਕਾਰ ਕਾਵਿ ਵਿਚ ਉਦਾਤ ਤੱਤ ਦੇ ਪੋਸ਼ਕ ਹੁੰਦੇ ਹਨ 161 ਕਵਿੰਟੀਅਨ ਨੇ ਜਿਹੜੇ ਅਲੰਕਾਰ ਸ਼ਾਸ਼ਤ ਦੇ ਮਹਾਨ ਗਿਆਤਾ ਅਤੇ ਅਧਿਆਪਕ ਸਨ, ਆਪਣੇ ਉੱਘੇ ਗੰਥ (The Training of an Orator) ਵਿਚ ਅਲੰਕਾਰ ਦੀ ਪਰਿਭਾਸ਼ਾ ਇਸ ਤਰਾਂ ਦਿੰਦੇ ਹਨ : “ਅਲੰਕਾਰ ਕਥਨ ਦੀ ਇਕ ਪ੍ਰਣਾਲੀ ਹੈ, ਜਿਹੜੀ ਅਭਿਵਿਅਕਤੀ ਦੇ ਰੁੜ ਅਤੇ ਆਮ ਕਥਨ ਤੋਂ ਭਿੰਨ ਹੁੰਦੀ ਹੈ । 8 ਏਟਕਿੰਸ ਨੇ ਕਵਿੰਟੀਅਨ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰਦਿਆਂ ਲਿਖਿਆ ਹੈ ਕਿ 'ਅਲੰਕਾਰ ਸਾਧਾਰਣ, ਕਥਨ ਤੋਂ ਭਿੰਨ ਅਭਿਵਿਅਕਤੀ ਦੇ ਪ੍ਰਕਾਰ ਹਨ, ਇਹ ਭਾਸ਼ਾ ਨੂੰ ਉਪਜਾਊ ਬਣਾਉਂਦੇ ਹਨ, ਇਨ੍ਹਾਂ ਵਜੋਂ ਹੀ ਭਾਸ਼ਾ ਪਰਿਵਰਤਿਤ ਹੋ ਕੇ ਸਰਵੇ ਉੱਚ ਅਤੇ ਸਰਵ-ਉਤਕ੍ਰਿਸ਼ਟ ਸਚ ਦੀ ਅਭਿਵਿਅਕਤੀ ਦਾ ਪ੍ਰਬਲ ਮਾਧਿਅਮ ਬਣ ਜਾਂਦੀ ਹੈ । ਇਹ ਅਲੰਕਰਣ ਵਿਧਾਨ ਸੋਤਾ ਤੇ ਪਾਠਕ ਦੇ ਮਾਨਸ ਵਿਚ ਭਾਵਾਂ ਨੂੰ 8