ਪੰਨਾ:Alochana Magazine April, May, June 1982.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਤੇਜਿਤ ਕਰਦੇ ਹਨ, ਉਕਤੀ ਵਿਚ ਸਪਸ਼ਟਤਾ-ਅਤੇ ਰੁਚੀਪੂਰਨਤਾ ਭਰ ਦੇਦੇ ਹਨ ਅਤੇ ਉਸ ਨੂੰ ਵਿਵਿਧਤਾ ਅਤੇ ਸ਼ੋਭਾ ਪ੍ਰਦਾਨ ਕਰਦੇ ਹਨ । ਇਨ੍ਹਾਂ ਕਾਰਨ ਹੀ ਸ਼ੈਲੀ ਵਿਚ ਅਪੂਰਣਤਾਂ ਅਤੇ ਚਮਤਕਾਰ ਆ ਜਾਂਦਾ ਹੈ । 63 ਇਹ ਵਿਸ਼ਲੇਸ਼ਣ ਉਕਤ ਪਰਿਭਾਸ਼ਾ ਦੇ ਸਰੂਪ ਨੂੰ ਸਪਸ਼ਟ ਕਰਨ ਵਿਚ ਸਮਰਥ ਹੈ । ਭਾਰਤੀ ਆਚਾਰਯਾ ਨੇ ਵੀ ਕਾਵਿ ਵਿਚ ਅਲੰਕਾਰ ਨੂੰ ਚਮਤਕਾਰ ਪੈਦਾ ਕਰਨ ਵਾਲਾ ਤੱਤ ਦਸਿਆ ਹੈ । ਟਾਮਸ ਵਿਲਸਨ ਦੇ ਵਿਚਾਰ ਅਨੁਸਾਰ ਅਲੰਕਾਰ ਦੀ ਪਰਿਭਾਸ਼ਾ ਇਸ ਤਰਾਂ ਹੈ : 'ਵਾਕ, ਉਕਤੀ ਜਾਂ ਸ਼ਬਦ ਦੇ ਕਿਸੇ ਨਵੀਨ ਜਾਂ ਅਨੂਪਮ ਪ੍ਰਯੋਗ ਨੂੰ ਅਲੰਕਾਰ ਕਹਿੰਦੇ ਹਨ, ਜਿਹੜਾ ਮਨੁਖ ਦੇ ਸਾਧਾਰਣ ਕਥਨ ਦੇ ਪ੍ਰਯੋਗ ਤੋਂ ਭਿੰਨ ਹੁੰਦਾ ਹੈ । ਏਫ. ਬੀ. ਗੁਮਰੀ ਨੇ ਅਲੰਕਾਰਾਂ ਦੀ ਵਿਉਤਪੱਤੀ ਤੇ ਚਾਨਣਾ ਪਾਉਂਦੇ ਹੋਇਆਂ ਲਿਖਿਆ ਹੈ : “ਟੌਪ (ਅਲੰਕਾਰ ਦਾ ਇਕ ਵਰਗ---ਵੇਖੋ --2.3) ਕ ਸ਼ਬਦ 'ਟਿਪ ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਹੈ-ਵੱਖ ਹੋਣਾ, ਦੂਰ ਹੋਣਾ। ਪਸ' ਵਿਚ ਅਸੀਂ ਰੂੜ੍ਹ ਅਤੇ ਪਰੰਪਰਾਗਤ (ਅਭਿਵਿਅਕਤੀ ਦੇ} ਮਾਰਗਾਂ ਤੋਂ ਦੂਰ ਹਟ ਜਾਂਦੇ ਹਾਂ । 65 ਹਉ ਬਲੇਅਰ (Hugh Blair) : ਅਲੰਕਾਰ ਨੂੰ ਸਾਧਾਰਣ ਅਭਿਵਿੰਜਨਾ ਤੋਂ ਭਿਨੰਤਾ ਪ੍ਰਦਰਸ਼ਿਤ ਕਰਨ ਵਾਲੀ ਅਭਜਨਾ ਦਸਦੇ ਹਨ । ਸਾਡਾ ਮੰਤਵ ਆਪਣੇ ਵਿਚਾਰਾਂ ਨੂੰ ਦੂਜੇ ਦੇ ਸਾਹਮਣੇ ਸਿਰਫ ਰਖਣਾ ਹੀ ਨਹੀਂ ਹੁੰਦਾ, ਸਗੋਂ ਉਨ੍ਹਾਂ ਨੂੰ ਇਕ ਵਿਸ਼ਿਸ਼ਟ ਢੰਗ ਨਾਲ ਅਭਿਵਿਅਕਤ ਕਰਨਾ ਵੀ ਹੁੰਦਾ ਹੈ । ਜਿਸ ਨਾਲ ਉਨ੍ਹਾਂ ਦਾ ਪ੍ਰਭਾਵ ਹੋਰ ਵਧੇਰੇ ਸਥਾਈ ਅਤੇ ਦਿਲ-ਖਿਚਵਾਂ ਹੋਵੇ । 60 ਸਾਧਾਰਣ ਅਭਿਵਿਜਨਾ' ਤੋਂ ਭਿੰਨ (ਨਿਵੇਕਲੀ) ਉਕਤੀ ਦਾ ਸਪਸ਼ਟੀਕਰਣ ਕਰਦੇ ਹੋਏ ਬਲੇਅਰ ਸਾਹਿਬ ਲਿਖਦੇ ਹਨਭਾਵੇਂ 'ਅਲੰਕਾਰ' ਕਥਨ ਦੇ ਸਾਧਾਰਣ ਪ੍ਰਕਾਰ ਤੋਂ ਭਿੰਨ ਹੁੰਦੇ ਹਨ, ਫਿਰ ਵੀ ਇਸ ਤੋਂ ਇਹ ਸਿੱਟਾ ਨਹੀਂ ਨਿਕਲਦਾ ਕਿ ਉਹ ਬਿਲਕੁਲ ਅਲੌਕਿਕ ਅਤੇ ਅਸੁਭਾਵਿਕ ਤੱਤ ਹਨ । ਸੱਚਾਈ ਇਸ ਗਲ ਤੋਂ ਬਿਲਕੁਲ ਵੱਖਰੀ ਹੈ, ਕਿਉਂ ਜੋ ਪ੍ਰਯੁਕਤ ਸਥਾਨਾਂ ਤੇ ਉਹ ਭਾਵ-ਅਭਿਵਿਅਕਤੀ ਦੇ ਸਭ ਤੋਂ ਵਧ ਸੁਭਾਵਕ ਤੇ ਸਾਧਾਰਣ ਸਾਧਨ ਹੁੰਦੇ ਹਨ 67 ਪ੍ਰੋ. ਅਲਗਜੈਂਡਰ ਬੇਨ (A. Bain) ਨੇ ਆਪਣੇ ਗੁੱਖ 'ਫਿਗਰ-ਆਫ-ਸਪੀਚ' ਵਿਚ ਫਿਗਰ ਸ਼ਬਦ ਦਾ ਸੰਬੰਧ ਗਣਿਤ ਨਾਲ ਨਹੀਂ ਦਸਿਆ ਜਿਹਾ ਕਿ ਪਹਿਲਾਂ ਸੰਕੇਤ ਕੀਤਾ ਜਾ ਚੁਕਿਆ ਹੈ । 68 (ਵੇਖੋ 2:3) ਇਨ੍ਹਾਂ ਅਨੁਸਾਰ ਅਲੰਕਾਰ ਇਕ ਸਾਧਾਰਣ ਭਾਸ਼ਣ ਪੱਧਤੀ ਤੋਂ ਭਿੰਨ ਪਧੱਤੀ ਦਾ ਨਾਂ ਹੈ ਜਿਸ ਦਾ ਪ੍ਰਯੋਗ ਵਧੇਰੇ ਪ੍ਰਭਾਵ ਪੈਦਾ ਕਰਨ ਲਈ ਕੀਤਾ ਜਾਂਦਾ ਹੈ । | ਪ੍ਰੋ. ਏਲ. ਆਰ. ਏਮ, ਬੈਂਡਰ ਨੇ ਅਲੰਕਾਰਾਂ ਦੀ ਵਿਆਪਕਤਾ ਤੇ ਚਾਨਣਾ ਪਾਉਂਦਿਆ ਲਿਖਿਆ ਹੈ ਕਿ ਅਭਿਵਿਅਕਤੀ ਵਿਚ ਜਿਵੇਂ ਵੀ ਅਸੀਂ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ, ਸਾਨੂੰ ਅਲੰਕਾਰਿਕ ਭਾਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਜਿਵੇਂ ਵੀ 9.