ਪੰਨਾ:Alochana Magazine April, May, June 1982.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਸੀਂ ਕੁਝ ਪੜਦੇ ਹਾਂ, ਤਦ ਵੀ 'ਅਲੰਕਾਰਾਂ ਦੇ ਦਰਸ਼ਨ ਹੁੰਦੇ ਹਨ । ਉਹ ਭਾਵਾਂ ਦੀ ਅਭਿਵਿਆਕਤੀ ਵਿਚ ਉਸੇ ਮੰਤਵ ਤੇ ਪ੍ਰਯੁਕਤ ਹੁੰਦੇ ਹਨ ਜਿਸ ਨਾਲ ਕਿ ਸ਼ਬਦ ਅਰਥਾਤ ਅਰਥ ਦੀ ਸਪਸ਼ਟਤਾ, ਪ੍ਰਭਾਵਤਪਾਦਕਤਾ ਅਤੇ ਕਦੇ ਕਦੇ ਪ੍ਰਭਾਵਾਂ ਨੂੰ ਵਧਾਉਣ ਜਾਂ ਭਾਵਾਂ ਨੂੰ ਉਤੇਜਿਤ ਕਰਨ ।ਾ ਡਰ ਸਾਹਿਬ ਅਲੰਕਾਰ ਨੂੰ ਭਾਸ਼ਾ ਦਾ ਜ਼ਰੂਰੀ ਤੱਤ ਸਵੀਕਾਰ ਕਰਦੇ ਹਨ, ਅਲੰਕਾਰਣ ਦਾ ਬਾਹਰੀ ਸਾਧਨ ਨਹੀਂ।' ਜੇ. ਟੀ. ਸ਼ਿਪਲੇ : ਇਹ ਸਾਧਾਰਣ ਤੋਂ ਭਿੰਨ ਕਥਨ ਦੇ ਯਤਨਜੋ ਪ੍ਰਕਾਰ ਨੂੰ ਅਲੰਕਾਰ' ਕਹਿਦੇ ਹਨ ਜਿਨ੍ਹਾਂ ਦਾ ਪ੍ਰਯੋਗ ਸਪਸ਼ਟਤਾ, ਜ਼ੋਰ ਦੇਣਾ, ਅਲੰਕਣ, ਖੁਸ਼ੀ ਪ੍ਰਦਾਨ ਕਰਨ ਅਤੇ ਪ੍ਰਭਾਵਿਤ ਕਰਨ ਲਈ ਕੀਤਾ ਜਾਂਦਾ ਹੈ । 'ਆਕਸਫੋਰਡ ਜੁਨਿਅਰ ਇੰਸਾਇਕਲੋਪੀਡਿਆ' ਅਨੁਸਾਰ ਅਲੰਕਾਰ ਅਭਿਵਿੰਚਨਾ ਦੀਆਂ ਨਿਸ਼ਚਿਤ ਵਿਧੀਆਂ ਹਨ ਜਿਹੜੀਆਂ ਕਿ ਸਾਧਾਰਣ ਤੋਂ ਸੰਭਾਵਯੇ ਤੋਂ ਭਿੰਨ ਹੋਣ ਦੇ ਕਾਰਣ ਕਰ੍ਯ ਨੂੰ ਵਧੇਰੇ ਸਜੀਵ ਬਣਾ ਦੇਂਦੀਆਂ ਹਨ । 73 ਏ. ਈ. ਰੋਜ਼ਮੈਨ ਨੇ ਭਾਰਤੀ ਆਚਾਰਯ ਮੰਮਟ ਵਾਂਗ ਅਲੰਕਾਰਾਂ ਨੂੰ ਕਾਵਿ ਦਾ ਜ਼ਰੂਰੀ ਤੱਤ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦੇ ਵਿਚਾਰ ਅਨੁਸਾਰ “ਸਭ ਰੂਪਕ ਤੇ ਉਪਮਾਵਾਂ ਹਾਰ ਆਦਿ ਵਾਂਗ ਅਲੰਕਰਣ ਦੇ ਬਾਹਰੀ ਉਪਦਾਨ ਹਨ । ਉਹ ਕਾਵਿ ਦੇ ਜ਼ਰੂਰੀ ਤੱਤ ਨਹੀਂ' 74 ਕੋਚੇ ਨੇ “ਅਲੰਕਾਰ' ਨੂੰ ਉਕਤੀ ਦਾ ਅਭਿੰਨ ਤੱਤ ਘੋਸ਼ਿਤ ਕੀਤਾ ਹੈ । ਉਨ੍ਹਾਂ ਲਿਖਿਆ ਹੈ ਕਿ 'ਆਮ ਇਸ ਗੱਲ ਦੀ ਜਿਗਿਆਸਾ ਕੀਤੀ ਜਾ ਸਕਦੀ ਹੈ ਕਿ ਅਭਵਿਅਕਤੀ ਵਿਚ 'ਅਲੰਕਾਰ' ਦਾ ਕਿਸ ਤਰ੍ਹਾਂ ਨਿਯੋਜਨ ਕੀਤਾ ਜਾ ਸਕਦਾ ਹੈ ? ਕੀ ਬਹੁ ਰੰਗ ਤੋਂ ? ਅਜਿਹੀਆਂ ਪਰਿਸਥਿਤੀਆਂ ਵਿਚ ਉਹ ਅਭਿਵਿਅਕਤੀ ਤੋਂ ਹਮੇਸ਼ਾਂ ਹੀ ਵਖ਼ ਰਹੇਗਾ । ਕੀ ਅੰਤਰੰਗ ਭਾਵੇ ਤੋਂ ? ਅਜਿਹੀ ਹਾਲਤ ਵਿੱਚ ਉਹ ਅਭਿਵਿਅਕੜਾ ਦਾ ਸਾਧਕ ਨ ਹੋ ਕੇ ਬਾਧਕ (ਰੁਕਾਵਟ ਪੈਦਾ ਕਰਨ ਵਾਲਾ) ਹੋ ਜਾਵੇਗਾ ਜਾਂ ਮੁੜ ਉਰ ਦਾ ਅੰਗ ਬਣ ਕੇ ਅਲੰਕਾਰ ਹੀ ਨ ਰਹੇਗਾ ਅਤੇ ਤਦ ਅਭਿਵਿਅਕਤੀ ਦਾ ਰਾ ਇਕ ਅੰਗ ਬਣ ਜਾਵੇਗਾ | :: 6.4. ਤੁਲਨਾਤਮਕ ਸਿੱਟਾ : ਬ੍ਰਿਕ, ਲੈਟਿਨ ਅਤੇ ਅੰਗੇਜ਼ੀ ਦੇ ਉਕਤ ਵਿਭਨ ਆਚਾਰ ਯਾਂ ਰਾਹੀਂ ਤਿਪਾਦਿਤ ‘ਅਲੰਕਾਰ' ਦੀਆਂ ਪਰਿਭਾਸ਼ਾਵਾਂ ਦਾ ਅਧਿਐਨ ਕਰਨ ਤੇ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਅਲੰਕਾਰ ਦਾ ਜਨਮ ਭਾਸ਼ਣ ਸ਼ਾਸਤ੍ਰ ਤੋਂ ਹੋਇਆ ਹੈ | ਇਨ੍ਹਾਂ ਪਰਿਭਾਸ਼ਾਵਾਂ ਵਿਚ ਅਲੰਕਾਰ ਨੂੰ “ਕਥਨ ਦੀ ਸਾਧਾਰਣੇ ਤੇ ਪ੍ਰਣਾਲੀ ਜਾਂ ਵਿਧੀ, “ਉੱਦਾਤ ਤੱਤ ਦਾ ਪੋਸ਼ਕ`, 'ਅਭਿਵਿਅੰਜਨਾਂ ਦੀ ਵਿਧੀ 'ਕਥਨ ਨੂੰ ਸਵਤਾ ਪ੍ਰਦਾਨ ਕਰਨ ਵਾਲਾ ਤੱਤ' ਆਦਿ ਕਿਹਾ ਗਿਆ ਹੈ । ਜੇ ਭਾਰਤੀ ਪਰਿਭਾਸ਼ਾਵਾਂ