ਪੰਨਾ:Alochana Magazine April, May, June 1982.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਹਾ ਕੇ ਪਹਿਲਾਂ ਸੰਕੇਤ ਕੀਤਾ ਗਿਆ ਹੈ ਕਿ ਭਾਮਹ ਅਤੇ ਉਦਭੱਟ ਆਦਿ ਨੇ ਕਾਵਿ ਦੇ ਸ਼ਬਦਾਰਥ ਨੂੰ ਅਲੰਕਾਰਯ ਸਵੀਕਾਰ ਕਰ ਕੇ ਉਨ੍ਹਾਂ ਵਿਚ ਸੌਂਦਰਯ ਦਾ ਆਧਾਨ ਕਰਨ ਵਾਲੇ ਸਭ ਤੱਤਾ ਨੂੰ ਅਲੰਕਾਰ ਕਿਹਾ ਹੈ । ਇਸ ਆਧਾਰ ਤੇ ਇਹ ਤਾਂ ਸਪਸ਼ਟ ਹੈ ਕਿ ਭਾਮਹ, ਉਦਭੱਟ ਆਦਿ ਅਲੰਕਾਰ ਨੂੰ ਕਾਵਿ-ਸੰਦਰਯ ਲਈ ਕਾਵਿ ਦਾ ਅਨਿਵਾਰਯ ( ਜ਼ਰੂਰੀ) ਧਰਮ ਸਵੀਕਾਰ ਕਰਦੇ ਸਨ, ਪਰ ਵਿਸ਼ਿਸ਼ਟ ਅਣਥ ਵਿਚ ਪ੍ਰਯੁਕਤ ਉਪਮਾ ਆਦਿ ਦਾ ਮਾਧੁਰਯ ਆਦਿ ਗੁਣਾਂ ਦੇ ਨਾਲ ਸਾਪੇਖ ਮਹਤੱਵ ਉਜਾਗਰ ਨਹੀਂ ਹੁੰਦਾ । ਭਾਮਹ ਨੇ (ਜਿਹਾ ਕਿ ਸੰਕੇਤ ਕੀਤਾ ਜਾ ਚੁਕਿਆ ਹੈ) ਕਾਵਿ ਦੇ ਅਲੰਕਾਰ ਨੂੰ ਨਾਰੀ ਦੇ ਆਭੂਸ਼ਣ ਵਾਂਗ ਸਵੀਕਾਰ ਕਰ ਕੇ fਹਾ ਸੀ ਕਿ ਮੁੰਦਰੀ ਦਾ ਸੁੰਦਰ ਮੁਖ ਵੀ ਭੂਸ਼ਣ ਦੀ ਅਣਹੋਂਦ ਵਿਚ ਸੁਸ਼ੋਭਿਤ ਨਹੀਂ ਹੋ ਸਕਦਾ, ਉਸੇ ਤਰ੍ਹਾਂ ਅਲੰਕਾਰ-ਰਹਿਤ ਕਾਵਿ ਵੀ ਸੁਸ਼ੋਭਿਤ ਨਹੀਂ ਹੁੰਦਾ | ਇਸ ਕਥਨ ਦੇ ਵਿਸ਼ਲੇਸ਼ਣ ਤੋਂ ਜਿਹੜੇ ਤੱਥ ਪ੍ਰਾਪਤ ਹੁੰਦੇ ਹਨ-ਉਹ ਇਸ ਤਰਾਂ ਹਨ ਕਿ 1. ਭਾਮਹ ਜਿਵੇਂ ਸੁੰਦਰੀ ਦੇ ਮੁੱਖ ਨੂੰ ਸੁਸ਼ੋਭਿਤ ਕਰਨ ਲਈ ਆ ਭੂਸ਼ਣਾਂ ਨੂੰ ਜ਼ਰੂਰੀ ਮੰਨਦੇ ਸਨ, ਉਸੇ ਤਰ੍ਹਾਂ ਕਾਵਿ ਨੂੰ ਸੁਸ਼ੋਭਿਤ ਕਰਨ ਲਈ ਵੀ ਕਾਵਿ ਦੇ ਅਲੰਕਾਰਾਂ ਨੂੰ ਜ਼ਰੂਰੀ ਮੰਨਦੇ ਸਨ । ਭਾਮਹ ਦੇ ਕਥਨ ਦਾ ਇਹ ਅੰਸ਼ ਖਾਸ ਧਿਆਨ ਦੇਣ ਜੋਗ ਹੈ ਕਿ 'ਸੁੰਦਰੀ ਦਾ ਸੁੰਦਰ ਮੁਖ ਵੀ ਅਲੰਕਾਰ ਦੀ ਅਣਹੋਂਦ ਵਿਚ ਸੁਸ਼ੋਭਿਤ ਨਹੀਂ ਹੁੰਦਾ । ਸਪਸ਼ਟ ਹੈ ਕਿ ਭਾਮਹ ਭੁਸ਼ਣ ਦੀ ਅਣਹੋਂਦ ਵਿਚ ਵੀ ਸੁੰਦਰੀ ਦੇ ਮੁੱਖ ਵਿਚ ਕਾਂਤੀ ਦੀ ਸਥਿਤੀ ਤਾਂ ਸਵੀਕਾਰ ਕਰਨਗੇ ਹੀ-ਭਾਵੇਂ ਉਹ ਮੁੱਖ ਉਨ੍ਹਾਂ ਨੂੰ ਬਹੁਤਾ ਸੁੰਦਰ ਲਗੇ ਜਾਂ ਨ ਲਗੀ । ਨਾਰੀ ਦੇ ਆਭੂਸ਼ਣ ਉਸ ਦੇ ਸੌਂਦਰਯ ਦੀ ਸ਼ਿਸ਼ਟੀ ਨਹੀਂ ਕਰਦੇ, ਸਗੋਂ ਸੁਭਾਵਕ ਸੌਂਦਰਯ ਵਿਚ ਵਾਧਾ ਕਰਦੇ ਹਨ । ਜੇ ਕਾਵਿ ਦੇ ਅਲੰਕਾਰ ਨੂੰ ਸੁੰਦਰੀ ਦੇ ਆਭੂਸ਼ਣ ਵਾਂਗ ਸਵੀਕਾਰ ਕੀਤਾ ਜਾਵੇ ਤਾਂ ਉਸ ਨੂੰ ਕਾਵਿ-ਸੌਂਦਰਯ ਵਿਚ ਵਾਧਾ ਕਰਨ ਵਾਲੇ ਸਹਾਇਕ ਤੱਤ ਮੰਨਣਾ ਹੋਵੇਗਾ । ਤਦ ਤਾਂ ਇਹ ਗਲ ਭੇਦ ਤੇ ਨਿਰਭਰ ਹੋਵੇਗੀ ਕਿ ਆਭੂਸ਼ਣ ਹੀਨ ਸੁੰਦਰੀ ਦੇ ਕੀਤੇ ਮੁਖ ਦੀ ਤਰ੍ਹਾਂ ਅਲੰਕਾਰ ਹੀਨ ਪਰ ਕਾਂਤ ਕਵਿ (ਸ਼ਬਦਾਰਥ) ਕਿਸੇ ਨੂੰ ਸੁੰਦਰ ਲਗਦਾ ਹੈ ਜਾਂ ਅਸੁੰਦਰ । ਭਾਮਹ ਨੂੰ ਕਾਂਤ ਮੁੱਖ ਵੀ ਅਲੰਕਾਰ-ਰਹਿਤ ਹੋਣ ਤੇ ਸੁੰਦਰ ਨਹੀਂ ਲਗੇਗਾ; ਪਰ ਕਾਲੀਦਾਸ ਵਰਗੇ ਰਸਿਕ ਕਵੀਆਂ ਨੂੰ ਸਹਿਜ ਸੁੰਦਰਤਾ ਵਾਲੀ ਸੁੰਦਰਾਂ ਦਾ ਸਹਿਜ ਰੂਪ (ਸੁਭਾਵਕ ਰੂਪ) ਅਲੰਕਾਰ ਤੋਂ ਰਹਿਤ ਵੀ ਸੁੰਦਰ ਲਗਦਾ ਹੈ । ਉਹ ਸਹਿਜ ਸੁੰਦਰਤਾ ਲਈ ਕਿਸੇ ਅਲੰਕਾਰ ਦੀ ਸਥਿਤੀ ਜ਼ਰੂਰੀ ਨਹੀਂ ਮੰਨਦੇ । ਉਨ੍ਹਾਂ ਦੇ ਵਿਚਾਰ ਅਨੁਸਾਰ ਤਾਂ ਕੋਈ ਵੀ ਚੀਜ਼-ਭਾਵੇਂ ਉਹ ਆਪ ਸੁੰਦਰ ਹੈ ਜਾਂ ਅਸੰਦ ਸੁੰਦਰ ਰੂਪ ਦਾ ਆਭੂਸ਼ਣ ਬਣ ਜਾਂਦੀ ਹੈ । ਭਾਮਹ ਨੇ ਵੀ ਇਹ ਸਵੀਕਾਰ ਕੀਤਾ ਹੈ ਕਿ ਆਯੂ ਦੇ ਸੌਂਦਰਯ ਨਾਲ ਅਮੂੰਦ ਵਰ ਵੀ ਸੁੰਦਰ ਬਣ ਜਾਂਦੀ ਹੈ । ਸੁੰਦਰ ਅਰ' ਵਿਚ ਜੱਲ ਵੀ ਸੁੰਦਰ ਲਗਣ ਲਗ ਪੈਂਦਾ ਹੈ । 30 ਧਿਆਣ ਦੇਣ ਵਾਲੀ ਗਲ ਏ ਇਹ ਹੈ ਕਿ ਅਲੰਕਾਰਵਾਦੀ ਆਜ਼ਯ ਵਿਚ ਸੌਂਦਰਯ ਅਲੰਕਾਰ ਦੇ ਸਦਭਾਵੇ ਨਾ 42