ਪੰਨਾ:Alochana Magazine April, May, June 1982.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਵ-ਅਮਰੀਕਨ ਆਲੋਚਨਾ -ਡਾ. ਗੁਰਚਰਨ ਸਿੰਘ ਅਰਸ਼ੀ ਨਵ-ਅਮਰੀਕਨ ਆਲੋਚਨਾ ਦਾ ਜਨਮ ਅਤੇ ਵਿਕਾਸ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤਲੇ ਵਰਿਆਂ ਅਤੇ ਤੀਜੇ ਦਹਾਕੇ ਦੇ ਮੁੱਢਲੇ ਵਰਿਆਂ ਵਿਚ ਹੋਇਆ । ਇਸ ਆਲੋਚਨਾ-ਸਕੂਲ ਦੇ ਸਿੱਧਾਂਤ-ਚਿੰਤਨ ਨੇ ਪੱਛਮੀ ਕਾਵਿ-ਸ਼ਾਸਤ੍ਰੀਯ ਸਿੱਧਾਂਤ-ਚਿੰਤਨ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ । ਇਸ ਸਕੂਲ ਦੀਆਂ ਗਤਿਵਿਧੀਆਂ ਉਤੇ ਦ੍ਰਿਸ਼ਟੀਤ ਕਰਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਨੂੰ ਨਵਆਲੋਚਨਾ ਸਕੂਲ ਕਿਉਂ ਆਖਿਆ ਗਿਆ ਅਤੇ ਇਸ ਤੋਂ ਪਹਿਲਾਂ ਪ੍ਰਚਲਿਤ ਕਾਵਿ-ਸਿੱਧਾਂਤ ਨਵ-ਅਮਰੀਕੀਆਂ ਨੂੰ ਪੁਰਾਣੇ ਤੇ ਥੋਥੇ ਹੋ ਚੁਕੇ ਕਿਉਂ ਪ੍ਰਤੀਤ ਹੋਏ ? ਇਸ ਸਕੂਲ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਪ੍ਰਚਲਿਤ ਆਲੋਚਨਾ ਪ੍ਰਣਾਲੀਆਂ-ਦਾਰਸ਼ਨਿਕ ਆਲੋਚਨਾ, ਕਲਾਸਕੀ ਆਲੋਚਨਾ, ਇਤਿਹਾਸਿਕ ਆਲੋਚਨਾ, ਸਮਾਜ-ਸ਼ਾਸਤੀ ਆਲੋਚਨਾਂ, ਜੀਵਨੀਆਤਮਿਕ ਆਲੋਚਨਾ, ਮਨੋਵਿਗਿਆਨਿਕ ਆਲੋਚਨਾ, ਆਰਕੀਟਾਈਪਲ ਆਲੋਚਨਾ, ਪ੍ਰਭਾਵਵਾਦੀ ਆਲੋਚਨਾ, ਨੈਤਿਕਤਾਵਾਦੀ ਆਲੋਚਨਾ ਅਤੇ ਸਾਂਸਕ੍ਰਿਤਕ ਆਲੋਚਨਾ-ਵਿਚ ਨਵ-ਅਮਰੀਕੀ ਚਿੰਤਕਾਂ ਨੂੰ ਕੋਈ ਨਾ ਕੋਈ ਘਾਟ ਅਵੱਸ਼ ਨਜ਼ਰ ਆਈ । ਇਨ੍ਹਾਂ ਆਲੋਚਨਾ-ਪ੍ਰਣਾਲੀਆਂ ਉਤੇ ਨਵ-ਅਮਰੀਕਨ ਆਲੋਚਕਾਂ ਵਲੋਂ ਆਰੋਪਿਤ ਕੀਤਾ ਗਿਆ ਸਭ ਤੋਂ ਪ੍ਰਮੁੱਖ ਇਲਜ਼ਾਮ ਇਹ ਸੀ ਕਿ ਕਵਿਤਾ ਅਤੇ ਸਾਹਿਤ ਕਿਉਂ ਕਵਿਤਾ ਅਤੇ ਸਾਹਿਤ ਹੈ ? ਇਸੇ ਨੁਕਤੇ ਨੂੰ ਮੁੱਖ ਰੱਖਦਿਆਂ ਹੋਇਆਂ ਜੇ. ਈ. ਸਪਿੰਨਗਾਰਨ ਨੇ 1910 ਈ. ਵਿਚ ਦਿੱਤੇ ਆਪਣੇ ਭਾਸ਼ਣ ‘ਨਵ-ਆਲੋਚਨਾ ਵਿਚ ਇਨ੍ਹਾਂ ਸਾਰੀਆਂ ਪ੍ਰਣਾਲੀਆਂ ਨੂੰ ਰੱਦ ਕਰਦਿਆਂ ਹੋਇਆਂ ਆਲੋਚਨਾ ਦੇ ਕਾਰਜ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਭਾਵੇਂ ਸਪਿੰਨਗਾਰਨ ਨੇ ਸਾਹਿਤਿਕ ਆਲੋਚਨਾ ਦੀ ਵਿਧੀ ਅਤੇ ਘੇਰੇ ਦੇ ਮੁਲਭੂਤ ਪ੍ਰਸ਼ਨ ਨੂੰ ਅੰਤਿਮ ਤੌਰ