________________
ਕੀਤਾ ਹੈ ਪਰ ਵਿਸ਼ਿਸ਼ਟ ਅਰਥ ਵਿਚ ਉਪਮਾ ਆਦਿ ਦੇ ਲਈ ਅਲੰਕਾਰ ਸ਼ਬਦ ਦਾ ਪ੍ਰਯੋਗ ਮੰਨਿਆ ਹੈ । ਕਾਵਿ-ਸੌਂਦਰਯ ਦੇ ਸਾਧਾਰਣ ਅਰਥ ਵਿਚ ਅਲੰਕਾਰ ਹੀ ਕਾਵਿ ਹੈ, ਕਿਉਂ ਜੋ ਸੌਂਦਰਯ ਤੋਂ ਵਖ ਕਾਵਿ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ । ਇਸ ਤਰਾਂ ਉਹ ਕਾਵਿ-ਸੌ ਦਰਯ ਅਲੰਕਾਰ ਵੀ ਹੈ ਅਤੇ ਅਲੰਕਾਰਯ ਵੀ । ਕਾਵਿ ਦੇ ਸਭ ਸੌਂਦਰਯ ਤੱਤ ਇਸ ਅਰਥ ਵਿਚ ਅਲੰਕ:ਰੇ ਹਨ ਪਰ ਵਿਸ਼ਿਸ਼ਟ ਅਰਥ ਵਿਚ ਵਾਮਨ ਨੇ ਅਲੰਕਾਰ ਨੂੰ ਕਾਵਿ ਦੀ ਸੁਭਾਵਕ ਸ਼ੋਭਾ ਵਧਾਉਣ ਦਾ ਹੇਤੁ ਸਵੀਕਾਰ ਕੀਤਾ ਹੈ । ਉਨ੍ਹਾਂ ਅਨੁਸਾਰ ਰੀਤੀ ਜਾਂ ਵਿਸ਼ੇਸ਼ ਪ੍ਰਕਾਰ ਦੀ ਪਦ-ਸੰਘਟਨਾ ਹੀ ਕਾਵਿ ਦਾ ਸਰਵਵੇ ਹੈ । 37 ਉਹੋ ਅਲੰਕਾਰ ਯ ਹੈ । ਉਸੇ ਦੇ ਸੌਂਦਰਯ ਦੇ ਹੇਤੂ ਗੁਣ ਹੁੰਦੇ ਹਨ । ਧੀ ਹੁੰਦੀ ਹੈ । ਰੀਤੀ ਜਾਂ ਪਦ-ਸੰਘਟਨਾ ਤਾਤਵਿਕ ਰੂਪ ਵਿਚ ਸ਼ਬਦਾਰਥ ਤੋਂ ਭਿੰਨੇ ਨਹੀਂ । ਇਹ ਘਟਨਾ ਹੀ ਆਧੁਨਿਕ ਸੰਰਚਨਾ ਹੈ । ਇਸ ਲਈ ਰੀਤੀਵਾਦੀ ਆਚਾਰ ਅਨੁਸਾਰ ਵੀ ਸ਼ਬਦਾਰਥ ਹੀ ਅਲੰਕਾਰਯ ਸਿੱਧ ਹੁੰਦੇ ਹਨ । ਵਕਤੀਵਾਦੀ ਕੁੰਤਕ ਨੇ ਅਲੰਕਾਰ ਅਤੇ ਅਲੰਕਾਰਯ ਦੇ ਪ੍ਰਸ਼ਨ ਤੇ ਡੂੰਘੀ ਵਿਚਾਰ ਕੀਤਾ ਹੈ । ਉਨ੍ਹਾਂ ਦੇ ਮਤ ਅਨੁਸਾਰ ਵਕਤੀ ਜਾਂ ਚਮੜਤਾਰ ਪੂਰਨ ਕਥਨ ਸ਼ੈਲੀ ਅਲੰਕਾਰ ਹੈ ਅਤੇ ਸ਼ਬਦਾਰਥ ਅਲੰਕਾਰਯ । ਇਸੇ ਲਈ ਉਹ ਸੁਭਾਵਕਤੀ ਦੀ ਅਲੰਕਾਰਕਤਾ ਦਾ ਖੰਡਨ ਕਰਕੇ ਸੁਭਾਵਕ ਉਕਤੀ ਨੂੰ ਅਲੰਕਾਰ ਸਵੀਕਾਰ ਕਰਦੇ ਹਨ । ਇਥੇ ਇਹ ਗੱਲ ਵੀ ਸਪਸ਼ਟ ਰੂਪ ਵਿਚ ਸਮਝ ਲੈਣੀ ਚਾਹੀਦੀ ਹੈ ਕਿ ਜੇ ਅਲੰਕਾਰਯ' ਸ਼ਬਦ ਦਾ ਭਾਵ ਕਵਿ ਦੀ ਵਿਸ਼ੈ-ਵਸਤੂ ਹੈ-ਜਿਹਾ ਕਿ ਉਕਤ ਕੁੰਤਕ ਦਾ ਵਿਚਾਰ ਹੈ ਤੇ ਉਨ੍ਹਾਂ ਨੇ 'ਭਾਵੇਂਕ ਤੀ’ ਨੂੰ ਅਲੰਕਾਰ ਨੂੰ ਮੰਨਣ ਦੇ ਪ੍ਰਸੰਗ ਵਿਚ ਸੰਕੇਤ ਕੀਤਾ ਹੈ ਤਾ ਬਿਲਾਸ਼ਕ ਉਕਤ ਤਿੰਨੇ ਅਲੰਕਾਰਵਾਦੀ ਆਚਾਰਯ ਇਸ ਅਲੰਕਾਰਯ ਤੋਂ ਪਰਿਚਿਤ ਸਨ । ਲੌਕਿਕ ਵਿਸ਼ੈ-ਵਸਤੂ ਨੂੰ ਉਹ ਤਦ ਹੀ ਕਾਵਿ ਦੀ ਵਿਸ਼ੈ-ਵਸਤੂ ਸਮਝਦੇ ਸਨ ਜਦ ਉਹ ‘ਵਕ੍ਰੋਕਤੀ' (ਅਤਿਸ਼ਯ-ਉਕਤੀ) ਰਾਹੀਂ ਵਿਭਾਵਿਤ (ਚਮਤ ) ਹੋ ਜਾਵੇ ਨਹੀਂ ਤਾਂ ਨਹੀਂ। ਇਹ ਧਾਰਣਾ ਉਕਤ ਆਚਾਰਯਾਂ ਦੇ ਇਸ ਤੱਤ ਨਾਲ ਵਾਕਫੀਅਤ ਦਾ ਦਮ ਭਰਦੀ ਹੈ। | ਪਰ ਜੋ ਉਸ ‘ਅਲੰਕਾਰਯ' ਸ਼ਬਦ ਤੋਂ ਰੋਸ ਜਾਂ ਧੁਨੀ ਦਾ ਭਾਵ ਅਭਿ ਪ੍ਰੇਤ ਹੋਵੇ ਤਾਂ ਉਹ ਇਸ ਭਾਵ ਤੋਂ ਪਰਿਚਿਤ ਨਹੀਂ ਸਨ । ਇਸ ਦਾ ਮੂਲ ਕਾਰਨ ਇਹ ਹੈ ਕਿ ਅਜੇ (ਉਨ੍ਹਾਂ ਦੇ ਸਮੇਂ ਵਿਚ) 'ਅਲੰਕਾਰਯ' ਦਾ ਇਹ ਅਰਥ ਨਿਸ਼ਚਿਤ ਨਹੀਂ ਹੋਇਆ ਸੀ, ਕਿਉਂ ਜੋ ਇਸ ਸ਼ਬਦ ਦੇ ਪ੍ਰਯੋਗ ਦੀ ਲੋੜ ਹੀ ਪਰਵਰਤੀ ਧੁਨੀ ਤੇ ਰਸਵਾਦੀ ਆਚਾਰ ਨੂੰ ਪਈ, ਜਿਨ੍ਹਾਂ ਨੇ ਅਲੰਕਾਰ ਦਾ ਸਰੂਪ ਹੀ ਰਸ ਤੇ ਆਧਾਰਿਤ ਸਵੀਕਾਰ ਕੀਤਾ ਹੈ । ਅਲੰਕਾਰ ਰਾਹੀਂ ਜਿਹੜਾ ਉਪ (ਅਲੰਕ੍ਰਿਤ) ਹੋਵੇ, ਉਸ ਨੂੰ ਅਲੰਕਾਰਯ (ਅਰਥਾਤ ‘ਰਸੇ ) ਕਿਹਾ ਗਿਆ, ਪਰ ਇਹ ਤਾਂ ਅਲੰਕਾਰਯ' ਸ਼ਬਦ ਦਾ ਲਖਯਾਰਥ ਹੈ, ਵਾਯਾਰਥੇ ਤਾਂ ਵਿਸ਼ੇ-ਵਸਤੂ ਹੀ ਹੈ, ਜਿਸ ਨਾਲ ਉਕਤ ਅਲੰਕਾਰ ਵਾਦੀ ਆਚਾਰਯ ਚੰਗੀ ਤਰ੍ਹਾਂ ਵਾਕਫ ਸਨ ।