ਪੰਨਾ:Alochana Magazine April, May, June 1982.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤਾ ਜਾ ਸਕਦਾ । ਅਲੰਕਾਰ ਜੇ ਕਬਨ ਦੀ ਚਮਤਕਾਰ ਪੂਰਨ ਭੰਗੀ ਦਾ ਖਾਸ ਰੂਪ ਹੈ ਤਾਂ ਕਵੀ ਦੀ ਉਕਤੀ ਤੋਂ ਉਸ ਵਿਸ਼ੇਸ਼ ਖਾਸ) ਭੰਗਮਾ ਨੂੰ ਵੱਖ ਕਰ ਕੇ ਉਸ ਦੀ ਵਿਅੰਜਨਾ ਨੂੰ ਅਖੰਡ ਨਹੀਂ ਰਖਿਆ ਜਾ ਸਕਦਾ । ਅਲੰਕਾਰ ਨੂੰ ਵੱਖ ਕਰ ਕੇ--ਜਿਹੜਾ ਸਿੱਧਾ ਸਾਧਾ ਕਥਨ ਬਚ ਜਾਵੇਗਾ ਉਸ ਨੂੰ ਕਵੀ ਦੀ ਅਨੁਭੂਤੀ ਦੀ ਵਿਅੰਜਨਾ ਨਹੀਂ ਕਿਹਾ ਜਾ ਸਕੇਗਾ। ਇਸ ਲਈ ਉਹ ਬਾਕੀ ਬਚੀ ਹੋਈ ਅਲੰਕਾਰ-ਹੀਨੇ ਉਕਤੀ ਕਾਵਿ ਨਹੀਂ ਹੋਵੇਗੀ-ਅਲੰਕਾਰਯ ਨਹੀਂ ਹੋਵੇਗੀ (ਜਿਥੇ ਕਵੀ ਦੀ ਅਨੁਭੂਤੀ ਅਲੰਕਾਰਰਹਿਤ ਰੂਪ ਵਿਚ ਪਹਿਲਾਂ ਹੀ ਵਿਅਕਤ ਹੋਣੀ ਹੋਵੇਗੀ ਉਥੇ ਦੀ ਗੱਲ ਹੋਰ ਹੈ । ਉਥੇ ਉਹੋ ਪੂਰਣ ਵਿਅੰਜਨਾ ਹੈ, ਉਹੋ ਕਾਵਿ ਹੈ ) ਇਸ ਲਈ ਕਚੇ ਦੀ ਇਹ ਧਾਰਣਾ ਕਾਫੀ ਵਜ਼ਨਦਾਰ ਹੈ ਕਿ ਕਾਵਿ ਇਕ ਸੰਪੂਰਣ ਅਭਿਵਿਅੰਜਨਾ ਹੈ । ਇਕ ਇਕਾਈ (unity) ਹੈ । ਅਤੇ ਅਲੰਕਾਰ ਉਸ ਅਭਿਵਿਅਕਤੀ ਦਾ ਸੰਪੂਰਨ ਤੋਂ ਅਨਿਖੜਵਾਂ ਸਾਧਨ ਹੈ |102 | 9.3. ਅਭੇਦਤ ਦਾ ਦਾਰਸ਼ਣਿਕ ਵਿਸ਼ਲੇਸ਼ਣ : ਭਾਰਤੀ ਅਲੰਕਾਰ ਸ਼ਾਸਤ ਹੇ ਆਚਾਰਯਾ ਨੇ ਅਲੰਕਾਰ ਤੇ ਅਲੰਕਾਰਯ ਦੇ ਇਸ ਅਛੇਦ ਸਬੰਧ ਨੂੰ (ਅਖੰਡ ਰੂਪ ਨੂੰ) ਬਹੁਤ ਪਹਿਲਾਂ ਹੀ ਸਮਝਿਆ ਸੀ । ਅਨੇਕ ਆਚਾਰਯਾ ਨੇ ਪ੍ਰਤੱਖ ਜਾਂ ਪਰੋਖ ਰੂਪ ਵਿਚ ਅਲੰਕਾਰ ਅਤੇ ਅਲੰਕਾਰਯ ਦੇ ਅਭੇਦ ਸੰਬੰਧ ਦਾ ਨਿਰੂਪਣ ਵੀ ਕੀਤਾ ਹੈ । ਵਿਛਿੱਤੀ (ਕਿਓਰਿ, ਸਜ ਕੇ ਪੰਜ ਕਿਧ), ਉਕਤੀ ਭਗੀ ਆਦਿ ਨੂੰ ਅਲੰਕਾਰ ਦਾ ਲਖਸ਼ਨ ਸਵੀਕਾਰ ਕਰਨ ਵਿਚ ਅਲੰਕਾਰ (ਸ਼ਬਦ, ਅਰਥ, ਰਸ ਜਾਂ ਧੁਨੀ) ਤੋਂ ਉਸ ਦੇ ਅਵਿਭਕੜ ਸੰਬੰਧ ਦੀ ਧਾਰਣਾ ਲੁਕੀ ਹੋਈ ਸੀ । ਭਾਰਤੀ ਚਿੰਤਨ ਧਾਰਾਂ ਹਮੇਸ਼ਾ ਹੀ ਅਨੇਕਤਾ ਵਿੱਚ ਏਕਤਾ, ਭੇਦ ਵਿਚ ਅਭੇਦ ਦਾ ਸੂਤ ਲਭਦੀ ਰਹੀ ਹੈ । ਦਾਰਸ਼ਨਿਕਾਂ ਸੰਪੂਰਨ ਵਿਸ਼ਵ ਨੂੰ ਵਿਭੂ ਦੀਆਂ ਵਿਭੂਤੀਆਂ ਦੀ ਅਭਿਵਿਅਕਤੀ ਸਵੀਕਾਰ ਕੀਤਾ ਹੈ । ਇਸ ਜਗਤ ਰੂਪੀ ਕਾਵਿ ਨੂੰ ਅਭਿਵਿਅਕਤ ਕਰਨ ਵਜੋਂ ਹੀ ਉਹ ਕਵੀ ਹੈ । 103 ਸ਼ੈਵ ਮਤ ਦੇ ਵਿਆਖਿਆਕਾਰਾਂ ਦਾ ਇਸ ਵਚਿੱਤਰ ਪੂਰਨ ਜਗਤ ਤ੍ਰਮ ਦਾ ਨਿਰਮਾਣ ਕਰਤਾ ਹੈ, ਇਸ ਲਈ ਉਹ ਸ਼੍ਰੇਸ਼ਠ ਕਲਾਕਾਰ ਹੈ । ਉਸ ਦੀ ਕਲਾ ਵਿਚ ਉਸ ਦੀ ਵਿਭੂਤੀ ਦਾ ਹੀ ਉਨਮੇਸ਼ ਹੁੰਦਾ ਹੈ । 104 ਇਸ ਤਰ੍ਹਾਂ ਇਸ ਵਿਸ਼ਵ ਦੀ ਵਿਵਿਧਤਾ ਵਿਚ ਵੀ ਇਕ ਤਰ੍ਹਾਂ ਦੀ ਤਾਤਵਿਕ ਇਕਰੂਪਤਾ ਲੁਕੀ ਹੋਈ ਹੈ । ਭਾਵ ਕਵੀ ਦੀ ਆਤਮ-ਅਨੁਭੂਤੀ ਦੀ ਅਭਿਵਿਅਕਤੀ ਹੁੰਦਾ ਹੈ । ਕਵੀ ਦੀ ਅਖੰਡ ਅਨੁਭੂਤੀ ਹੀ ਕਾਵਿ ਵਿਚ ਨਾਨਾ ਰੂਪਾਂ ਵਿਚ ਅਭਿਵਿਅਕਤ ਹੁੰਦੀ ਹੈ । ਇਸ ਲਈ ਕਾਵਿ ਦੇ ਵਿਧੇ ਅੰਗਾਂ ਵਿਚ ਇਕ ਅਨਵਤ ਦਾ, ਤਾਤਵਿਕ ਅਭੇਦਤਾ ਦਾ ਹੋਣਾ ਸੁਭਾਵਕ ਹੀ ਹੈ । | ਭਾਰਤੀ ਕਾਵਿ ਸ਼ਾਸਤ੍ਰ ਚਿੰਤਨ ਤੇ ਅਦੈਤਵਾਦੀ ਵੇਦਾਂਤ ਦਰਸ਼ਨ ਦਾ ਅਤੇ ਸ਼ੈਵੇ ਮਤ ਦਾ ਕਾਫੀ ਪ੍ਰਭਾਵ ਪਿਆ ਹੈ । ਅਦੈਤਵਾਦੀਆਂ ਨੇ ਜੀਵ, ਜਗਤ ਅਤੇ ਬ੍ਰਹਮ ਦੀ, ਸ਼ਿਸ਼ਟੀ ਅਤੇ ਸੇਸ਼ਟਾ ਦੀ, ਜਗਤ ਕਾਵਿ ਅਤੇ ਉਸ ਦੇ ਕਵੀ ਦੀ ਤਾਤਵਿਕ ਅਭਿੰਨਤਾ 30