ਪੰਨਾ:Alochana Magazine April, May, June 1982.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁਖ ਰੂਪ ਵਿਚ ਸ਼ਬਦ ਅਤੇ ਵਾਯ-ਅਰਬ ਨਾਲ ਸੰਬੰਧਿਤ ਰਹਿ ਕੇ ਪਰੰਪਰਾ ਤੋਂ ਕਾਵਿ-ਆਨੰਦ ਵਿਚ ਉਪਕਾਰਕ ਹੁੰਦੇ ਹਨ, ਦੂਜੇ ਉਨ੍ਹਾਂ ਦੀ ਅਣਹੋਂਦ ਵਿਚ ਵੀ ਕਾਵਿਆਨੰਦ ਦੀ ਅਨੁਭੂਤੀ ਮੁਮਕਿਨ ਹੁੰਦੀ ਹੈ । ਸ਼ਬਦ, ਵਾਯ-ਅਰਥ ਆਦਿ ਦੀ ਮਿਲਵੀ ਅਨੁਭੂਤੀ ਨੂੰ ਇਕ ਅਖੰਡ ਕਾਵਿ-ਅਨੁਭੂਤੀ ਦੇ ਰੂਪ ਮੰਮਟ ਤੇ ਵਿਸ਼ਵਨਾਥ ਆਦਿ ਵੀ ਸਵੀਕਾਰ ਕਰਦੇ ਹਨ, ਜਿਸ ਵਿਚ ਕਾਵਿ ਦੇ ਅੰਗਾਂ ਦੀ ਵਖ ਵਖ ਅਨੁਭੂਤੀ ਦੀ ਚੇਤਨਾ ਮਿਟ ਜਾਂਦੀ ਹੈ । ਇਸ ਤਰ੍ਹਾਂ ਅਲੰਕਾਰ ਸ਼ਬਦ ਅਤੇ ਵਾਯ-ਅਰਥ ਨਾਲ ਮਿਲ ਕੇ ਰਸ-ਅਨੁਭੂਤੀ ਵਿਚ ਸਹਾਇਕ ਬਣ ਜਾਂਦੇ ਹਨ । ਇਹ ਸਹਾਇਤਾ ਆਂਤਰਿਕ ਹੁੰਦੀ ਹੈ ਬਾਹਰੀ ਨਹੀਂ। ਅਲੰਕਾਰ ਸੌਂਦਰਯ ਵੀ ਉਸ ਅਖੰਡ ਕਾਵਿ-ਆਨੰਦ ਦੀ ਅਨੁਭੂਤੀ ਵਿਚ ਪੂਰਣ ਕਾਵਿ-ਸੌਂਦਰਯ ਵਿਚ ਘੁਲ ਮਿਲ ਜਾਂਦਾ ਹੈ । 10. ਉਪਸੰਹਾਰ : ਕਾਵਿ ਦੀ ਅਨੁਭੂਤੀ ਤਾਤਵਿਕ ਰੂਪ ਵਿਚ ਸੰਪੂਰਣ ਅਤੇ ਅਖੰਡ ਹੁੰਦੀ ਹੈ । ਲੋਭ ਕਾਵਿ ਤੱਤ ਇਕ ਅਖੰਡ ਕਾਵਿ-ਸੌਂਦਰਯ ਦੇ ਅੰਤਰੰਗ ਸਹਾਇਕ ਹੁੰਦੇ ਹਨ । ਅਲੰਕਾਰ ਵੀ ਕਾਵਿ-ਸੌਂਦਰਯ ਦਾ ਅੰਤਰੰਗ ਸਹਾਇਕ ਹੀ ਹੁੰਦਾ ਹੈ । ਉਹ ਕਾਵਿ-ਆਨੰਦ ਦੀ ਅਨੁਭੂਤੀ ਵਿਚ ਬਾਹਰੋਂ ਸਹਾਇਕ ਨਹੀਂ ਹੁੰਦਾ । ਵਿਵੇਚਨ ਤੇ ਵਿਸ਼ਲੇਸ਼ਣ ਦੇ ਸੱਤਰ ਤੇ ਜਦ ਵਖ ਵਖ ਅੰਗਾਂ ਦਾ ਸਾਪੇਖ ਮਹੱਤਵ ਆਕਿਆ ਜਾਂਦਾ ਹੈ ਤਦ ਰਸ, ਗੁਣ ਆਦਿ ਦੀ ਤੁਲਨਾ ਵਿਚ ਅਲੰਕਾਰ ਨੂੰ ਸੌਣ ਮਹੱਤਵ ਦਿੱਤਾ ਜਾਂਦਾ ਹੈ । ਇਸ ਦਾ ਮੂਲ ਕਾਰਣ ਇਹ ਕਿਹਾ ਜਾਂਦਾ ਹੈ ਕਿ ਅਲੰਕਾਰ ਕਾਵਿ ਦਾ ਅੰਗੀ ਨਹੀਂ ਬਣ ਸਕਦਾ, ਅੰਗ ਹੀ ਹੁੰਦਾ ਹੈ ਕਿਉਂ ਜੋ ਉਕਤੀ ਨੂੰ ਅਲੰਕਿਤ ਮਾਤ ਕਰਨਾ ਹੀ ਕਵੀ ਦਾ ਮੁੱਖ ਉਦੇਸ਼ ਨਹੀਂ ਹੁੰਦਾ। ਉਹ ਕਿਸੇ ਵਿਸ਼ੇਸ਼ ਉਦੇਸ਼ ਨਾਲ ਹੀ ਅਲੰਕਾਰ ਦੀ ਯੋਜਨਾ ਕਰਦਾ ਹੈ । ਪਰ ਜੇ ਉਹ ਆਪ ਵਿਸ਼ੇਸ਼ ਬਣ ਜਾਏ ਤਾਂ ਉਸ ਨੂੰ ਆਤਮ ਤੱਤ ਜਾਂ ਪ੍ਰਾਣ ਤੱਤ ਦੇ ਰੂਪ ਵਿਚ ਸਵੀਕਾਰ ਕਰਨ ਵਿਚ ਕੋਈ ਅਪਤੀ ਨਹੀਂ । ਉਸ ਦੀ ‘ਅਲੰਭਾਵ' ਜਾਂ 'ਅਲੰ ਤੱਤ' ਦੇ ਰੂਪ ਵਿਚ ਸਵੀਕ੍ਰਿਤ ਉਸ ਨੂੰ ਸਰੀਰ ਦੇ ਧਰਮ ਦੀ ਥਾਂ ਤੋਂ ਆਤਮ ਤੱਤ ਦਾ ਗੌਰਵ ਪ੍ਰਦਾਨ ਕਰ ਸਕਦੀ ਹੈ । ਇਹੋ ਤੱਤ ਉਸ ਨੂੰ ਆਤਮ ਤੱਤ ਦੀ ਪਦਵੀ ਦੇ ਸਕਦਾ ਹੈ । ਇਹ ਤੱਤ ਉਸ ਅਲੰਕਾਰ ਤੇ ਅਲੰਕਾਰਯ ਦੀ ਅਭੇਦਤਾ ਨੂੰ ਸਿੱਧ ਕਰਕੇ ਕਾਵਿ ਸੌਂਦਰਯ ਰਾਹੀਂ ਕਾਵਿ-ਆਨੰਦ ਦੀ ਅਖੰਡ ਅਨੁਭੂਤਾਂ ਕਰਾਉਣ ਵਿਚ ਸਮਰਥ ਹੋ ਸਕਦਾ ਹੈ । ਸੰਦਰਭ ਸੰਕੇਤ ਅਤੇ ਪੈਰ-ਟਿੱਪਣੀਆਂ । ਡਾ. ਨਗੇਂਦ : ਰਸ ਸਿੱਧਾਂਤ, ਸਫਾ 1, ਨੈਸ਼ਨਲ ਪਬਲਿਸ਼ਿੰਗ ਹਾਊਸ, ਦਿੱਲੀ 2. ਵੇਖੋ : ਭਾਰਤੀਯ ਸਾਹਿਤਯ ਸ਼ਾਸਤ , ਲੇਖਕ ਗਣੇਸ਼ ਯੰਬਕ ਦੇਸ਼ ਪਾਂਡੇ, ਸਫਾ, 9, 1960, ਪਾਪੂਲਰ ਬੁਕ ਡਿੱਪ, ਬੰਬਈ ।