________________
ਤੇ ਸੁਲਝਾਇਆ ਨਹੀਂ, ਪਰ ਆਲੋਚਨਾ ਦੇ ਪ੍ਰਕਾਰਜ ਸੰਬੰਧੀ ਪਨਪ ਰਹੀ ਨਵੀਂ ਦ੍ਰਿਸ਼ਟੀ (ਜੋ ਬਾਅਦ ਵਿਚ ਨਵ-ਅਮਰੀਕਨ ਆਲੋਚਨਾ ਦੇ ਰੂਪ ਵਿਚ ਪ੍ਰਗਟ ਹੋਈ) ਵਲੋਂ ਪਹਿਲਾ ਪੂਰਵ-ਸੰਕੇਤੇ ਕਰਨ ਦਾ ਮਾਣ ਸਪਿੰਨਗਾਰਨ ਨੂੰ ਹੀ ਦਿੱਤਾ ਜਾ ਸਕਦਾ ਹੈ । ਨਵ-ਅਮਰੀਕਨ ਚਿੰਤਕਾਂ ਵਲੋਂ ਕਾਵਿ ਦੇ ਰੂਪ ਦੀ ਪਛਾਣ ਉਤੇ ਦਿੱਤਾ ਗਿਆ ਜ਼ੋਰ ਕੋਈ ਅਸਲੋਂ ਨਵੀਂ ਧਾਰਣਾ ਨਹੀਂ ਸੀ । ਯੂਨਾਨੀ ਕੋ-ਰੋਮਨ, ਮੱਧਕਾਲੀਨ ਅੰਗ੍ਰੇਜ਼ੀ, ਭਾਰਤੀ ਅਤੇ ਚੀਨੀ ਆਲੋਚਨਾ ਵਿਚ ਕਾਵਿ ਅਤੇ ਸਾਹਿਤ ਤੇ ਪਹੁੰਚ ਰੂਪਾਤਮਿਕ ਹੀ ਰਹੀ ਹੈ । ਇਸ ਦੇ ਬਾਵਜੂਦ ਵੀ ਜੇ ਅਰੂਪਾਤਮਕੇ ਪਹੁੰਚ-ਵਿਧੀ ਹੋਦ ਵਿਚ ਆਈ, ਤਾਂ ਇਸ ਦੇ ਕੁਝ ਮੂਲ ਕਾਰਣ ਸਨ | ਅਸਲ ਵਿਚ ਪੁਨਰ-ਜਾਤੀ ਦੇ ਆਗਮਨ ਨਾਲ ਮੁੱਲਾਂ ਅਤੇ ਵਿਚਾਰਧਾਰਾਵਾਂ ਦਾ ਦਵੰਦ ਹੋਂਦ ਵਿਚ ਆਇਆਂ, ਜਿਵੇਂ ਕਿ ਪਲਾਟੋ ਦਾ ਅਰਸਤੂ ਨਾਲ, ਮੱਧਕਾਲੀਨਤਾ ਦਾ ਪ੍ਰਾਚੀਨਤਾਂ ਨਾਲ, ਹੀ ਨਜ਼ਮ (Heathenism) ਦਾ ਈਸਾਈਅਤ ਨਾਲ, ਕੱਟੜਤਾਵਾਂ (Puritanism) ਦਾ ਆਨੰਦਵਾਦ (Hedonism) ਨਾਲ, ਮਾਨਵਵਾਦ ਦਾ ਦੇਵ ਤੂੰ ਵਾਦੁ (Dil inities) ਨਾਲ ਅਤੇ ਮੁਕਤ-ਚਿੰਤਨ ਦਾ ਆਧਿਕਾਰਿਕਤਾਵਾਦ ਨਾਲ । ਇਸ ਵਿਰੋਧ ਵਿਚ ਜਿੱਤ ਪ੍ਰਾਪਤ ਕਰਨ ਜਾਂ ਸਮਝੌਤਾ ਕਰਨ ਦੀ ਕੋਸ਼ਿਸ਼ ਲਈ ਯਤਨਸ਼ੀਲ ਹੋਣ ਸਦਕਾ ਹੀ ਸਾਹਿਤ-ਵਸਤੂ ਨੂੰ ਇਕ ਮਜ਼ਬੂਤ ਹਥਿਆਰ ਦੇ ਤੌਰ ਤੇ ਵਿਚਾਰਿਆ ਜਾਣ ਲੱਗ ਪਿਆ ਅਤੇ ਆਲੋਚਕ ਨੂੰ ਲੋੜੀਂਦੀ ਵਿਆਖਿਆ ਕਰਨ ਵਲ ਪ੍ਰੇਰਿਆ ਗਿਆ । ਅਮਰੀਕਾ ਵਿਚ ਰਾਜਸੱਤਾ ਦੀ ਸੱਜੇ ਪੱਖੀ ਆਲੋਚਨਾ ਦੀ ਪ੍ਰਤਿਕ੍ਰਿਆ ਦੇ ਰੂਪ ਵਿਚ ਮਾਰਕਸਵਾਦ ਜਾਂ ਖੱਬੇ ਪੱਖੀ ਆਲੋਚਨਾ ਲੋਕਪ੍ਰਿਯ ਹੋਈ, ਪਰ ਜਦੋਂ ਇਹ ਵੀ ਸਫ਼ਲ ਨਾ ਹੋ ਸਕੀ, ਤਾਂ ਸਾਹਿਤ-ਵਸਤੂ ਵਿਚ ਵਿਚਾਰਧਾਰਾ ਜਾਂ ਪੈਗਾਮ ਲੱਭਣ ਦੀਆਂ ਕੋਸ਼ਿਸ਼ਾਂ ਨੂੰ ਜੋ ਦੇਣ ਵਿਚ ਹੀ ਬਿਹਤਰੀ ਸਮਝੀ ਗਈ ਅਤੇ ਰੂਪਾਤਮਿਕ ਪਹੁੰਚ ਵਲ ਧਿਆਨ ਕੇਂਦ੍ਰਿਤ ਹੋਇਆ । ਸੱਚ ਤਾਂ ਇਹ ਹੈ ਕਿ ਨਵ-ਆਲੋਚਨਾ ਦਾ ਜਨਮ ਸੱਜੇ-ਪੱਖੀ/ਖੱਬੇ-ਪੱਖੀ ਆਲੋਚਨਾ ਅਤੇ ਪੂੰਜੀਵਾਦੀ-ਪ੍ਰਜਾਤੰ ਤਾਤਮਿਕ ਉੱਤਰੀ/ਅੰਗਰੇਰੀਅਨ-ਰਈਸ ਤਮਿਕ ਦੱਖਣੀ ਮੁੱਲਾਂ ਵਿਚਲੇ ਵਿਰੋਧ ਵਿਚੋਂ ਹੋਇਆ । ਨੇਵ-ਅਮਰੀਕਨ ਆਲੋਚਨਾ ਦੇ ਮੂਲ ਸੋਮਿਆਂ ਵਲ ਸੰਕੇਤ ਕਰਨਾ ਵੀ ਜ਼ਰੂਰੀ ਹੈ । ਉਨ੍ਹੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਸਾਹਿਤ-ਆਲੋਚਨਾ ਭਾਵੇਂਵਾਦੀ ਰੁਚੀਆਂ ਦੀ ਧਾਰਣੀ ਸੀ ਅਤੇ ਅਮਰੀਕਾ ਵਿਚ ਇਹ ਪੂੰਜੀਵਾਦੀ ਸਨਅਤੀ ਹਿਤਾਂ ਦੀ ਦਾਸੀ ਸੀ । ਅਜਿਹੀ ਆਲੋਚਨਾ ਦੇ ਵਿਰੋਧ ਵਿਚ ਇੰਗਲੈਂਡ ਤੇ ਅਮਰੀਕਾ ਵਿਚ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਜ਼ੋਰਦਾਰ ਆਵਾਜ਼ਾਂ ਉਠਾਈਆਂ ਗਈਆਂ । ਇਸ ਸੰਦਰਭ ਵਿਚ ਐਜ਼ਰਾ ਪਾਊਡ, ਟੀ. ਐਸ. ਇਲੀਅਟ, ਆਈ. ਏ. ਰਿਚਰਡਜ਼, ਵਿਲੀਅਮ ਐਂਪਸਨ ਅਤੇ ਟੀ. ਈ. ਹਿਊਮ ਆਦਿ ਆਲੋਚਕਾਂ ਦਾ ਜ਼ਿਕਰ ਕੀਤਾ ਜਾਂ