ਪੰਨਾ:Alochana Magazine April, May, June 1982.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਲੋਚਨਾ ਤੇ ਮਾਰਕਸਵਾਦ

-ਪ੍ਰੋ.ਸੁਰਿੰਦਰ ਸਿੰਘ ਨਰੂਲਾ

ਮਾਰਕਸ ਬਾਰੇ ਇਹ ਗੱਲ ਤਾਂ ਸਭ ਜਾਣਦੇ ਹਨ ਕਿ ਮਨੁੱਖੀ ਸੂਝ ਬੂਝ ਵਿਚ ਜਿਹੜਾ ਵਾਧਾ ਉਸ ਕੀਤਾ ਹੈ ਉਹ ਦੋ ਤਰ੍ਹਾਂ ਦੀਆਂ ਕਾਢਾਂ ਨਾਲ ਹੋਇਆ। ਪਹਿਲੀ ਇਹ ਕਿ ਇਤਿਹਾਸ ਦਾ ਵਿਕਾਸਮਈ ਕਰਮ ਕਿਸੇ ਰਾਜਸੀ ਉਥੱਲ ਪੁਥੱਲ ਦਾ ਸਿੱਟਾ ਹੋਣ ਦੀ ਥਾਂ ਪੈਦਾਵਾਰ ਵਿਉਂਤ ਅਤੇ ਜਿਨਸਾਂ ਦੇ ਆਪਸੀ ਬਦਲਾਉ ਦੇ ਕਰਮ ਪਰਤਾਵਿਆਂ ਕਾਰਨ ਵਾਪਰਦਾ ਹੈ। ਇਸ ਇਤਿਹਾਸਿਕ ਪੜਾ ਉਤੇ ਰਾਜ ਸੱਤਾ ਦੀਆਂ ਸੰਸਥਾਵਾਂ, ਕਾਇਦੇ ਕਾਨੂੰਨਾਂ, ਧਰਮ ਕਰਮ, ਸਾਹਿਤ ਸਭਿਆਚਾਰ ਸਭ ਕੁਝ ਇਸ ਗੱਲ ਉਤੇ ਨਿਰਭਰ ਹੁੰਦਾ ਹੈ ਕਿ ਉਸ ਇਤਿਹਾਸਕ ਪੜਾ ਦੇ ਸਮੇਂ ਉਪਜ ਅਤੇ ਜਿਨਸਾਂ ਦੀ ਅਦਲਾ ਬਦਲੀ ਦੀ ਵਿਉਂਤ ਕਿੰਨੀ ਕੁ ਵਿਕਸਿਤ ਹੈ। ਮਾਰਕਸ ਦੀ ਦੂਸਰੀ ਕਾਢ ਇਹ ਸੀ ਕਿ ਸਰਮਾਏ ਅਤੇ ਮਿਹਨਤ ਦੇ ਆਪਸੀ ਸੰਬੰਧਾਂ ਦਾ ਸਦਕਾ ਜਿਹੜੀ ਵਾਧੂ ਕੀਮਤ ਸਨਅਤੀ ਕਰਮ ਦੁਆਰਾ ਉਪਜਦੀ ਹੈ, ਉਸ ਨੂੰ ਸਰਮਾਇਆ ਕਿਸ ਪ੍ਰਕਾਰ ਹੜੱਪ ਕਰ ਜਾਂਦਾ ਹੈ।

ਭਾਵੇਂ ਇਹ ਨਿਰੋਲ ਆਰਥਕ ਦ੍ਰਿਸ਼ਟੀਕੋਣ ਸੀ ਪਰ ਇਸ ਨੇ ਸਾਹਿਤ ਅਤੇ ਸਭਿਆਚਾਰ ਨੂੰ ਬੜਾ ਪ੍ਰਭਾਵਿਤ ਕੀਤਾ ਹੈ। ਇਸੇ ਕਰਕੇ ਆਲੋਚਨਾ ਦੇ ਪਿੜ ਵਿਚ ਮਾਰਕਸਵਾਦ ਦੇ ਅਧਿਐਨ ਦੀ ਬੜੀ ਮਹੱਤਾ ਹੈ। ਭਾਵੇਂ ਮਾਰਕਸ ਸਹਿਤ ਤੇ ਕਲਾ ਦਾ ਰਸੀਆ ਸੀ ਅਤੇ ਜਿਹਾ ਕਿ ਉਸ ਦੀਆਂ ਚਿੱਠੀਆਂ ਤੋਂ ਪਤਾ ਲਗਦਾ ਹੈ, ਉਸ ਨੂੰ ਪੁਰਾਣੇ ਯੂਨਾਨੀ ਸਾਹਿਤ ਅਤੇ ਬਾਲਜ਼ਾਕ ਦੇ ਨਾਵਲਾਂ ਤੇ ਸ਼ੈਕਸਪੀਅਰ ਦੇ ਨਾਟਕਾਂ ਦੀ ਚੌਖੀ ਵਾਕਫ਼ੀ ਸੀ ਪਰ ਸਾਹਿਤ ਤੇ ਕਲਾ ਬਾਰੇ ਕੇਵਲ ਉਸ ਦੀਆਂ ਕੁਝ ਫੁਟਕਲ ਟਿਪਣੀਆਂ ਹੀ ਉਪਲਬਤ ਹਨ। ਉਸ ਨੇ ਸਾਹਿਤ ਜਾਂ ਕਲਾ ਦੇ ਬਾਰੇ ਕਦੇ ਕੋਈ ਨਿੱਗਰ