ਪੰਨਾ:Alochana Magazine April, May, June 1982.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁਕਤ ਢੰਗ ਨਾਲ ਇਹ ਸਿੱਧ ਕੀਤਾ ਗਿਆ ਹੈ ਕਿ ਪਦਾਰਥ ਅਤੇ ਮਨੁੱਖੀ ਮਨ ਇਕ ਦੁਸਰੇ ਦੇ ਵਿਰੋਧੀ ਹੁੰਦੇ ਹੋਏ ਵੀ ਇਕ ਦੂਸਰੇ ਦੇ ਪੂਰਕ ਹਨ । ਜੇਕਰ ਮਨੁੱਖੀ ਮਨ ਪਦਾਰਥ ਵਿਚ ਰੂਪ ਪਰਤਾਵਾਂ ਲਿਆ ਸਕਦਾ ਹੈ ਤਾਂ ਪਦਾਰਥ ਵੀ ਮਨੁੱਖ ਮਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ ਦੀ ਯੋਗਤਾ ਰਖਦਾ ਹੈ । ਇਸ ਮੂਲ ਸਚਾਈ ਪ੍ਰਤੀ ਜਾਗ ਰੂਪ ਹੋਣ ਦੇ ਕਾਰਨ ਮਾਰਕਸਵਾਦੀ ਪਦਾਰਥਵਾਦੀ ਸਾਧਾਰਨ ਪਦਾਰਥਵਾਦਿਆਂ ਤੋਂ ਨਿਖੇੜੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਸਮਾਜਿਕ ਮਹੱਤਾ ਨੂੰ ਜਾਣਿਆਂ ਜਾ ਸਕਦਾ ਹੈ । ਮਾਰਕਸਵਾਦ ਤੋਂ ਪਹਿਲਾਂ ਪਦਾਰਥਵਾਦੀ ਜੀਵਨ ਦੇ ਯਥਾਰਥ ਨੂੰ ਜੜੇ ਰੂਪ ਵਿਚ ਦੇਖਦੇ ਹਨ ਅਤੇ ਇਸ ਦਾ ਮੁੱਲਅੰਕਣ ਸਮਾਂ ਅਤੇ ਵਿੱਥ ਦੀ ਠੋਕਵੀਂ ਟਿਕੀ ਹੋਈ ਇਕਾਈ ਦੇ ਚੌਖਟੇ ਵਿਚ ਕਰਦੇ ਸਨ | ਮਾਰਕਸਵਾਦੀਆਂ ਨੇ ਜੀਵਨ ਦੇ ਯਥਾਰਥ ਨੂੰ ਇਸ ਦੇ ਸਦੀਵੀਂ ਚਲਾਇਮਾਣ ਰੂਪ ਵਿਚ ਦੇਖਿਆ ਅਤੇ ਇਸ ਤਰ੍ਹਾਂ ਸਿੱਧਾਂਤਿਕ ਦ੍ਰਿਸ਼ਟੀਕੋਣ ਨੂੰ ਸਰਗਰਮ ਕਾਰਜਸ਼ੀਲਤਾ ਦਾ ਤਲ ਪ੍ਰਦਾਨ ਕੀਤਾ । . ਮਾਰਕਸ ਦੇ ਪੁਰਾਣੇ ਪਦਾਰਥਵਾਦੀਆਂ ਵਿਰੁੱਧ ਵੱਡਾ ਗਿਲਾ ਹੀ ਇਹ ਸੀ ਕਿ ਉਹ ਯਥਾਰਥ ਨੂੰ ਨਿਰਜਿੰਦ ਵਸਤੂ ਵਜੋਂ ਸਮਝ ਕੇ ਉਸ ਦਾ ਮੁਲਅੰਕਣ ਕਰਦੇ ਸਨ । ਮਾਰਕਸ ਲਈ ਯਥਾਰਥ ਦਾ ਇਕੋ ਇਕ ਬਰੂਪ ਇਸ ਦੀ ਕਾਰਜਸ਼ੀਲਤਾ ਅਤੇ ਵਿਕਾਸਮੁਖੀ ਨੁਹਾਰ ਸੀ । ਇਸ ਕਾਰਜਸ਼ੀਲਤਾ (ਜਿਹੜੀ ਕਿ ਮਨੁੱਖੀ ਕਰਮ ਦਾ ਮਾਨਸਿਕ ਪਿੜ ਵਿਚ ਵਿਚਰਨਾ ਸੀ) ਦੁਆਰਾ ਹੀ ਮਾਰਕਸ ਕਾਰਣ ਅਤੇ ਕਾਰਜ ਦੇ ਆਪਸੀ ਵਿਰੋਧਾਭਾਸ ਦੀ ਸਮੱਸਿਆ ਨੂੰ ਹੱਲ ਕਰਕੇ ਉਸ ਸਮਨਵਯ ਸਥਿਤੀ ਤਕ ਪੁੱਜ ਸਕਿਆ ਜਿਸ ਦੁਆਰਾ ਉਸ ਨੇ ਆਦਰਸ਼ਵਾਦ ਅਤੇ ਪਦਾਰਥਵਾਦ ਨੂੰ ਇਕ ਸੁਰ ਕਰ ਦਿੱਤਾ । ਕਿਸੇ ਕਾਰਨ ਮਾਰਕਸਵਾਦੀ ਸਿੱਧਾਂਤਾਂ ਅਤੇ ਮਾਰਕਸਵਾਦੀ ਕਾਰਜਵਿਧੀ ਵਿਚ ਕੋਈ ਵਿਰੋਧਾਭਾਸ ਨਹੀਂ । ਹੱਕੀ ਗੱਲ ਤਾਂ ਇਹ ਹੈ ਕਿ ਮਾਰਸਵਾਦੀਆਂ ਨੇ ਕਰਮਸ਼ੀਲਤਾ ਨੂੰ ਮਹੱਤਾ ਪ੍ਰਦਾਨ ਕਰਕੇ, ਮਾਰਕਸ ਤੋਂ ਪਹਿਲੇ ਚਲੇ ਆ ਰਹੇ ਆਦਰਸ਼ਵਾਦ ਅਤੇ ਯਥਾਰਥਵਾਦ ਦਾ ਆਪਸੀ ਟਕਰਾਉ ਸੁਮੇਲਤਾ ਵਿਚ ਬਦਲ ਦਿੱਤਾ ਹੈ । ਜਿਵੇਂ ਮਨੁੱਖ ਪ੍ਰਸਥਿਤੀਆਂ ਦਾ ਪੁਤਲਾ ਹੈ, ਇਵੇਂ ਹੀ ਪ੍ਰਸਥਿਤੀਆਂ ਮਨੁੱਖ ਦੇ ਹੱਥ ਵਿਚ ਕੱਚੀ ਮਿੱਟੀ ਵਾਂਗ ਕੇਵਲ ਸਰਜਨਾਂ ਦਾ ਮਸਾਲਾ ਹੀ ਹਨ । ਮਾਰਕਸਵਾਦ ਪਦਾਰਥਵਾਦ ਉਤੇ ਜ਼ੋਰ ਦੇਦਾ ਹੈ ਆਰਥਕਤਾ ਉਤੇ ਸੁਹਜਾਤਮਕਤਾ ਦਾ ਉਸਾਰ ਖੜਾ ਕਰਦਾ ਹੈ ਪ੍ਰੰਤੂ ਇਹ ਗੱਲ ਕਿੰਤੂ ਮੁਕਤ ਹੈ ਕਿ ਮਾਰਕਸਵਾਦ ਜੀਵਨ ਬਾਰੇ ਇਕ ਸੁਚੇਤ ਹਸ਼ਨ ਹੈ ਅਤੇ ਇਸ ਦਰਸ਼ਨ ਦੀ ਸਾਰਥਕਤਾਂ ਇਸ ਗੱਲ ਵਿਚ ਹੈ ਕਿ ਇਸ ਨੂੰ ਜੀਵਨ ਦੀ ਕਸਵੱਟੀ ਉਤੇ ਹਰ ਸਮੇਂ ਪਰਖਿਆ ਜਾ ਸਕਦਾ ਹੈ । ਇਹ ਜੀਉਣ ਲਈ ਪ੍ਰਨਾ ਦਾ ਸ੍ਰੋਤ ਵੀ ਹੈ ਅਤੇ ਇਕ ਜੀਵਨ ਜਾਂਚ ਵੀ । ਇਹ ਰੰਗਭੂਮੀ ਹੈ ਜਿਹੜੀ ਕਿ ਇਕੋ ਸਮੇਂ ਕਰਮ ਭੂਮੀ ਵੀ ਹੋ ਨਿਬੜੀ ਹੈ ! ਮਾਰਕਸ ਦੀ ਪੁਸਤਕ “ਪੁੱਜੀਦੇ ਪਹਿਲੇ ਭਾਗ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਮਾਰਕਸ ਸਮਾਜ ਦੇ ਵਿਅਕਤੀਆਂ ਨੂੰ ਭਾਵਾਤਮਕ ਅਤੇ , ਪ੍ਰਤੀਕਾਤਮਕ ਇਕਾਈਆ